ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਸੜਕ ਹਾਦਸੇ `ਚ 9 ਸਕੂਲੀ ਬੱਚੇ ਫੱਟੜ

ਅੰਮ੍ਰਿਤਸਰ ਸੜਕ ਹਾਦਸੇ `ਚ 9 ਸਕੂਲੀ ਬੱਚੇ ਫੱਟੜ

ਅੱਜ ਬੁੱਧਵਾਰ ਨੂੰ ਅੰਮ੍ਰਿਤਸਰ-ਜਲੰਧਰ ਰਾਸ਼ਟਰੀ ਰਾਜਮਾਰਗ `ਤੇ ਪੈਂਦੇ ਪਿੰਡ ਮਾਨਾਵਾਲਾ `ਚ ਬੱਚਿਆਂ ਨੂੰ ਸਕੂਲ ਤੋਂ ਵਾਪਸ ਘਰਾਂ ਨੂੰ ਲਿਜਾ ਰਹੇ ਆਟੋ-ਰਿਕਸ਼ਾ ਅਤੇ ਰੀਕਵਰੀ ਵੈਨ ਵਿਚਾਲੇ ਟੱਕਰ ਹੋਣ ਕਾਰਨ 9 ਬੱਚੇ ਜ਼ਖ਼ਮੀ ਹੋ ਗਏ।


ਜ਼ਖ਼ਮੀ ਬੱਚਿਆਂ ਦੀ ਸ਼ਨਾਖ਼ਤ ਨਵਰਾਜ ਸਿੰਘ (5), ਗੁਰਪ੍ਰੀਤ ਸਿੰਘ (3), ਸਿਮਰਨਜੀਤ ਕੌਰ (11), ਜਸ਼ਨਪ੍ਰੀਤ ਕੌਰ (14), ਮਨਪ੍ਰੀਤ ਕੌਰ (5), ਅਮਨਪ੍ਰੀਤ ਸਿੰਘ (4), ਓਂਕਾਰ ਸਿੰਘ (9), ਅਰਮਾਨ (4) ਅਤੇ ਮਨਰੀਤ ਕੌਰ (6) ਵਜੋਂ ਹੋਈ ਹੈ। ਆਟੋ ਰਿਕਸ਼ਾ ਦਾ ਡਰਾਇਵਰ ਗੋਪੀ ਵੀ ਜ਼ਖ਼ਮੀ ਹੈ।


ਇਹ ਹਾਦਸਾ ਬਾਅਦ ਦੁਪਹਿਰ ਦੋ ਵਜੇ ਵਾਪਰਿਆ, ਜਦੋਂ ਗੋਲਡਨ ਸਿਟੀ ਸਕੂਲ ਦੇ ਬੱਚਿਆਂ ਨੂੰ ਡਰਾਇਵਰ ਗੋਪੀ ਆਪਣੇ ਆਟੋ-ਰਿਕਸ਼ਾ `ਤੇ ਲੈ ਕੇ ਜਾ ਰਿਹਾ ਸੀ।


ਐੱਸਐੱਸਪੀ-ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਕਿ ਰੀਕਵਰੀ ਵੈਨ ਪੀਬੀ-46ਐੱਮ 0717 ਦਾ ਡਰਾਇਵਰ ਅੰਮ੍ਰਿਤਪਾਲ ਸਿੰਘ ਆਪਣਾ ਵਾਹਨ ਸੜਕ ਕੰਢੇ ਲੱਗੇ ਸਟਾਲ ਤੋਂ ਅਮਰੂਦ ਖ਼ਰੀਦ ਰਿਹਾ ਸੀ ਕਿ ਆਟੋ-ਰਿਕਸ਼ਾ ਉਸ ਵੈਨ ਦੇ ਪਿਛਲੇ ਪਾਸੇ ਆ ਕੇ ਟਕਰਾ ਗਿਆ।


ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਤਿੰਨ ਬੰਚਿਆਂ ਨੂੰ ਤਾਂ ਮੁਢਲੀ ਸਹਾਇਤਾ ਤੋਂ ਬਾਅਦ ਤੁਰੰਤ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ; ਜਦ ਕਿ ਪੰਜ ਬੱਚਿਆਂ ਨੂੰ ਦੇਰ ਸ਼ਾਮੀਂ ਘਰ ਜਾਣ ਦਿੱਤਾ ਗਿਆ। ਇੱਕ ਬੱਚਾ ਹਾਲੇ ਹਸਪਤਾਲ `ਚ ਹੀ ਦਾਖ਼ਲ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।


ਦਬੁਰਜੀ ਪੁਲਿਸ ਚੌਕੀ ਦੇ ਏਐੱਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲਏ ਜਾ ਰਹੇ ਹਨ। ਰੀਕਵਰੀ ਵੈਨ ਦੇ ਡਰਾਇਵਰ ਵਿਰੁੱਧ ਕੇਸ ਦਾਇਰ ਕੀਤਾ ਜਾਵੇਗਾ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 School Kids injured in Amritsar Road Mishap