ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ’ਚ 9 ਸਾਲਾ ਬੱਚੀ ਨਾਲ ਬਲਾਤਕਾਰ, ਲੋਕਾਂ ਮੁਲਜ਼ਮ ਨੂੰ ਕੁੱਟ–ਕੁੱਟ ਮਾਰ ਸੁੱਟਿਆ

​​​​​​​ਜਲੰਧਰ ’ਚ 9 ਸਾਲਾ ਬੱਚੀ ਨਾਲ ਬਲਾਤਕਾਰ, ਲੋਕਾਂ ਮੁਲਜ਼ਮ ਨੂੰ ਕੁੱਟ–ਕੁੱਟ ਮਾਰ ਸੁੱਟਿਆ

ਜਲੰਧਰ ਦੇ ਦਿਨੇਸ਼ ਨਗਰ ਇਲਾਕੇ ’ਚ 39 ਸਾਲਾਂ ਦੇ ਇੱਕ ਵਿਅਕਤੀ ਵੱਲੋਂ 9 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦੀ ਘਿਨਾਉਣੀ ਘਟਨਾ ਵਾਪਰੀ। ਲੋਕਾਂ ਨੇ ਕਥਿਤ ਤੌਰ ’ਤੇ ਮੁਲਜ਼ਮ ਨੂੰ ਕੁੱਟ–ਕੁੱਟ ਕੇ ਮਾਰ ਸੁੱਟਿਆ।

 

 

ਪੁਲਿਸ ਮੁਤਾਬਕ ਮੁਲਜ਼ਮ ਨੇ ਜਦੋਂ ਬੱਚੀ ਨਾਲ ਜਬਰ–ਜਨਾਹ ਕੀਤਾ, ਤਦ ਉਹ ਨਸ਼ੇ ਦੀ ਹਾਲਤ ਵਿੱਚ ਸੀ। ਕੁਝ ਲੋਕਾਂ ਨੇ ਪਹਿਲਾਂ ਕੁੜੀ ਦੀਆਂ ਚੀਕਾਂ ਸੁਣੀਆਂ ਤੇ ਬਾਅਦ ’ਚ ਉਸ ਨੂੰ ਖ਼ੂਨ ਨਾਲ ਲਥਪਥ ਵੇਖਿਆ।

 

 

ਤਦ ਭੀੜ ਨੇ ਮੁਲਜ਼ਮ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।

 

 

ਮੁਲਜ਼ਮ ਦੀ ਸ਼ਨਾਖ਼ਤ ਪੱਪੂ ਕੁਮਾਰ ਮੂਲ ਨਿਵਾਸੀ ਬਿਹਾਰ ਵਜੋਂ ਹੋਈ ਹੈ। ਉਹ ਮਜ਼ਦੂਰ ਸੀ।

 

 

ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ (ਕੇਂਦਰੀ) ਹਰਸਿਮਰਤ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਝਾਰਖੰਡ ਤੋਂ ਇੱਥੇ ਆ ਕੇ ਵਸੇ ਇੱਕ ਪਰਿਵਾਰ ਦੀ ਹੈ। ਉਸ ਦੇ ਮਾਪੇ ਕੰਮ ਲਈ ਗਏ ਹੋਏ ਸਨ ਤੇ ਉਹ ਆਪਣੇ ਭੈਣ–ਭਰਾਵਾਂ ਨਾਲ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ।

 

 

ਮੁਲਜ਼ਮ ਪੱਪੂ ਕੁਮਾਰ ਉਸ ਕੁੜੀ ਨੇ ਕੋਈ ਲਾਲਚ ਦੇ ਕੇ ਆਪਣੇ ਘਰ ਅੰਦਰ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 Year old raped in Jalandhar Mob lynched accused