ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ’ਚ 9,000 ਲੋਕਾਂ ਨੇ ਦੌੜ ਕੇ ਕੈਂਸਰ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਫੈਲਾਈ ਜਾਗਰੂਕਤਾ

ਸੰਗਰੂਰ ’ਚ 9,000 ਲੋਕਾਂ ਨੇ ਦੌੜ ਕੇ ਕੈਂਸਰ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਫੈਲਾਈ ਜਾਗਰੂਕਤਾ

ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਕ ਮੈਰਾਥਨ (ਥੋੜ੍ਹਾ ਹੌਲੀ ਭੱਜਣ ਵਾਲੀ ਲੰਮੀ ਦੂਰੀ ਦੀ ਦੌੜ) ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਤੇ ਐੱਸਐੱਸਪੀ ਸੰਦੀਪ ਗਰਗ ਨੇ ਸ਼ਿਰਕਤ ਕੀਤੀ।

 

 

ਇਹ ਮੈਰਾਥਨ ਕੈਂਸਰ ਤੇ ਨਸ਼ਿਆਂ ਦੀ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਰੱਖੀ ਗਈ ਸੀ। ਇਸ ਮੈਰਾਥਨ ਨੂੰ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੰਗਰੂਰ ਦੇ ਜੰਗੀ–ਨਾਇਕ (ਵਾਰ–ਹੀਰੋਜ਼) ਸਟੇਡੀਅਮ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਲੰਮੇਰੀ ਦੌੜ ਵਿੱਚ 9 ਹਜ਼ਾਰ ਲੋਕਾਂ ਨੇ ਭਾਗ ਲਿਆ।

 

 

21.9 ਕਿਲੋਮੀਟਰ ਲੰਮੀ ਇਸ ਮੈਰਾਥਨ ਵਿੱਚ ਰਸ਼ਪਾਲ ਸਿੰਘ ਅੱਵਲ ਰਹੇ; ਜਦਕਿ ਕੀਨੀਆ ਤੋਂ ਖ਼ਾਸ ਤੌਰ ਉੱਤੇ ਪੁੱਜੇ ਨੋਹਾ ਕਿਪਸਾਂਗ ਕਮਲ ਅਤੇ ਚੈਰੀਅਟ ਰੋਪ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ।

 

 

ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਰਬ–ਪੱਖੀ ਵਿਕਾਸ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਦੀ ਲੜੀ ਤੋੜ ਕੇ ਰੱਖ ਦਿੱਤੀ ਗਈ ਹੈ ਤੇ ਨਸ਼ਿਆਂ ਦੇ ਸਮੱਗਲਰਾਂ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ ਹੈ।

 

 

ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਨੇ ਕਿਹਾ ਕਿ ਪਿਛਲੇ ਵਰ੍ਹੇ ਨਵੰਬਰ ਮਹੀਨੇ ਸਾਇਕਲ ਦੌੜ ਰੱਖੀ ਗਈ ਸੀ; ਜੋ ਬੇਹੱਦ ਸਫ਼ਲ ਰਹੀ ਸੀ। ਇਸੇ ਲਈ ਹੁਣ ਨਸ਼ਿਆਂ ਦੀ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਇਸ ਮੈਰਾਥਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ।

 

 

ਇਹ ਮੈਰਾਥਨ ‘ਤੰਦਰੁਸਤ ਪੰਜਾਬ ਮਿਸ਼ਨ’ ਦਾ ਹਿੱਸਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ–ਮੁਕਤ ਜੱਜ ਐੱਸਪੀ ਬੰਗੜ ਤੇ ਸੂਬੇ ਦੇ 17 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਇਸ ਮੈਰਾਥਨ ਵਿੱਚ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9000 participants ran in Sangrur to spread awakening against Drugs