ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਹਾਣਾ ਵਾਸੀ ਬਲਵੰਤ ਸਿੰਘ ਨੇ ਜਿੱਤਿਆ ਡੇਢ ਕਰੋੜ ਦਾ ਪਹਿਲਾ ਇਨਾਮ 

 

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਟੋਹਾਣਾ ਵਾਸੀ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੇ ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤਿਆ ਹੈ। 

 

ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਨੇ ਤਿੰਨ ਟਿਕਟਾਂ ਖ਼ਰੀਦੀਆਂ ਸਨ। 

 

ਉਨ੍ਹਾਂ ਦੱਸਿਆ ਕਿ ਦੋ ਟਿਕਟਾਂ 'ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਟਿਕਟ ਨੰਬਰ ਬੀ-331362 'ਤੇ ਉਨ੍ਹਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। 


94 ਸਾਲਾ ਇਸ ਖੁਸ਼ਨਸੀਬ ਜੇਤੂ ਨੇ ਲਾਟਰੀਜ਼ ਵਿਭਾਗ ਵੱਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਹ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ। 

 

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ- 331362 'ਤੇ ਨਿਕਲੇ ਸਨ। ਦੂਜੀ ਖੁਸ਼ਨਸੀਬ ਜੇਤੂ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਬਣੀ ਸੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:94 years old Agriculturist of Tohana wins first prize of Rs 1 crore and 50 lakhs