ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕੋਰੋਨਾ ਸ਼ੱਕੀਆਂ ਨੂੰ ਸੋਸ਼ਲ ਡਿਸਟੇਂਸਿੰਗ ਨਾਲ ਫੜਨਾ ਚੰਡੀਗੜ੍ਹ ਪੁਲਿਸ ਤੋਂ ਸਿੱਖੋ

ਚੰਡੀਗੜ੍ਹ ਪੁਲਿਸ ਨੇ ਇੱਕ ਵਿਲੱਖਣ ਲੋਹੇ ਦਾ ਯੰਤਰ ਵਿਕਸਤ ਕੀਤਾ ਹੈ ਜਿਸ ਨਾਲ ਸਹਿਯੋਗ ਨਹੀਂ ਕਰਨ ਵਾਲੇ ਕੋਰੋਨਾ ਵਾਇਰਸ ਰੋਗੀਆਂ ਅਤੇ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਫੜਨ ਵਿੱਚ ਮਦਦ ਮਿਲੇਗੀ। 

 

ਡਾਇਰੈਕਟਰ ਜਨਰਲ ਸੰਜੇ ਬੈਨੀਵਾਲ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਇਕ ਪੁਲਿਸ ਕਰਮਚਾਰੀ ਦਿਖਾਇਆ ਗਿਆ ਹੈ ਜਿਸ ਨੇ ਇਕ ਵਿਅਕਤੀ ਨੂੰ ਟ੍ਰੈਪ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੇ ਖੁਦ ਨੂੰ ਸੈਲਫ ਕੁਆਰੰਟੀਨ ਵਿੱਚ ਰੱਖਣ ਤੋਂ ਮਨਾ ਕਰ ਦਿੱਤਾ ਸੀ। ਇਸ ਵੀਡੀਓ ਵਿੱਚ ਸਮਾਜਿਕ ਦੂਰੀ ਨੂੰ ਕਾਇਮ ਰੱਖਦੇ ਹੋਏ ਵਿਅਕਤੀ ਨੂੰ ਆਇਰਨ ਹੈਂਡ ਸੰਚਾਲਿਤ ਟ੍ਰੈਪਰ ਵਿੱਚ ਫਸਾਉਂਦੇ ਹੋਏ ਦਿਖਾਇਆ ਗਿਆ।

 

 

ਸੰਜੇ ਬੈਨੀਵਾਲ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੇ ਕੋਰੋਨਾ ਸ਼ੱਕੀਆਂ ਅਤੇ ਕਰਫਿਊ ਨੂੰ ਤੋੜਨ ਵਾਲਿਆਂ ਨਾਲ ਨਜਿੱਠਣ ਦਾ ਇਹ ਅਨੌਖਾ ਤਰੀਕਾ ਤਿਆਰ ਕੀਤਾ ਹੈ। ਸ਼ਾਨਦਾਰ ਟੂਲ, ਵਧੀਆ ਡ੍ਰਿਲ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਗ਼ੈਰ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ 3 ਮਈ ਤੱਕ ਨਹੀਂ ਖੁੱਲ੍ਹਣਗੀਆਂ, ਕਿਉਂਕਿ ਇਹ ਕਰਫਿਊ ਤਹਿਤ ਹੈ ਅਤੇ ਇਕ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

 

ਪਰੀਦਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ, ਇਸ ਸ਼ਹਿਰ ਵਿੱਚ 56 ਪ੍ਰਤੀਸ਼ਤ ਰਿਕਵਰੀ ਦੀ ਦਰ ਹੈ ਜੋ ਕੇਰਲਾ (70 ਪ੍ਰਤੀਸ਼ਤ) ਅਤੇ ਹਰਿਆਣਾ (67 ਪ੍ਰਤੀਸ਼ਤ) ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh Police has devised this unique way of tackling non cooperating coronavirus suspects and curfew breakers