ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ, ਜਲੰਧਰ 'ਚ 13 ਨਵੇਂ ਮਰੀਜ਼ ਮਿਲੇ

ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਅੱਜ ਸੋਮਵਾਰ ਦੁਪਹਿਰ ਤਕ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1910 ਹੋ ਗਈ ਹੈ ਅਤੇ ਹੁਣ ਤਕ ਕੋਰੋਨਾ ਵਾਇਰਸ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਪੰਜਾਬ 'ਚ ਕੋਰੋਨਾ ਪਾਜ਼ੀਟਿਵ ਨੂੰ ਹਰਾ ਕੇ 166 ਲੋਕ ਵਾਪਸ ਹਸਪਤਾਲ ਤੋਂ ਆਪਣੇ ਘਰ ਜਾ ਚੁੱਕੇ ਹਨ।
 

ਸੂਬੇ 'ਚ ਹੁਣ ਤਕ ਸ਼ੱਕੀ ਮਰੀਜ਼ਾਂ ਗਿਣਤੀ 37,462 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ 'ਚੋਂ 33,639 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4061 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। 

 

 

ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਮੋਗਾ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਮਹਿਰਮਪੁਰ 'ਚ ਇੱਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 104 ਹੋ ਗਈ ਹੈ।
 

ਜਲੰਧਰ 'ਚ 13 ਨਵੇਂ ਮਾਮਲੇ 
ਜਲੰਧਰ 'ਚ ਅੱਜ 13 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਨਵੇਂ ਆਏ ਮਰੀਜ਼ਾਂ 'ਚ ਜ਼ਿਆਦਾਤਰ ਕੋਰੋਨਾ ਨਾਲ ਮਰੇ ਨਰੇਸ਼ ਚਾਵਲਾ ਦੇ ਸੰਪਰਕ ਵਿੱਚ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 174 ਮਰੀਜ਼ ਸਨ, ਜਦਕਿ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਕੇ 187 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ 'ਚ 6 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 24 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। 

 

ਫ਼ਰੀਦਕੋਟ 'ਚ ਕੋਰੋਨਾ ਦਾ ਇੱਕ ਨਵਾਂ ਮਾਮਲਾ 
ਫ਼ਰੀਦਕੋਟ ਵਾਸੀ 60 ਸਾਲਾ ਬਜ਼ੁਰਗ ਦੀ ਅੱਜ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਬਜ਼ੁਰਗ ਦਾ ਫਿਲਹਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

 

ਬੀਤੀ ਰਾਤ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ
ਬੀਤੀ ਐਤਵਾਰ ਰਾਤ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ 'ਚ 2 ਲੋਕ ਲੁਧਿਆਣਾ ਅਤੇ ਫ਼ਰੀਦਕੋਟ, ਗੁਰਦਾਸਪੁਰ ਤੇ ਪਟਿਆਲਾ 'ਚ 1-1 ਪਾਜ਼ੀਟਿਵ ਮਰੀਜ਼ ਮਿਲਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਕੁਲ 152 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 148 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਹੜੇ 5 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ 'ਚ ਖੰਨਾ ਵਾਸੀ 13 ਸਾਲਾ ਬੱਚੀ ਵੀ ਸ਼ਾਮਿਲ ਹੈ। ਗੁਰਦਾਸਪੁਰ ਵਾਸੀ 69 ਸਾਲਾ ਔਰਤ ਤੇ ਰਾਜਪੁਰਾ ਵਾਸੀ 53 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਲੁਧਿਆਣਾ 'ਚ ਹੈਬੋਵਾਲ ਵਾਸੀ 31 ਸਾਲਾ ਵਿਅਕਤੀ ਅਤੇ 60 ਸਾਲਾ ਬਜ਼ੁਰਗ ਵਿਅਕਤੀ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

 

ਰੋਪੜ 'ਚ 46 ਨਵੇਂ ਪਾਜ਼ੀਟਿਵ ਮਰੀਜ਼ ਮਿਲੇ
ਬੀਤੇ ਦਿਨੀਂ ਜ਼ਿਲ੍ਹਾ ਰੋਪੜ 'ਚ ਕੋਰੋਨਾ ਵਾਇਰਸ ਦੇ 46 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਨ੍ਹਾਂ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਲਾਜ ਜਾਰੀ ਹੈ। ਹੁਣ ਰੋਪੜ 'ਚ ਕੁਲ 66 ਕੋਰੋਨਾ ਪਾਜ਼ੀਟਿਵ ਮਾਮਲੇ ਹੋ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Number of corona patients in Punjab crossed 1900 while 13 new patients were found in Jalandhar