ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ, ਦਾਦੀ ਸਣੇ 10 ਮਹੀਨੇ ਦੀ ਪੋਤੀ ਵੀ ਕੋਰੋਨਾ ਪਾਜ਼ੀਟਿਵ

ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਕੁਝ ਵਧੇਰੇ ਹੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਅੱਜ ਵੀਰਵਾਰ ਸਵੇਰ ਤੱਕ ਭਾਰਤ ’ਚ ਕੋਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 2083 ਹੋ ਗਈ ਸੀ ਤੇ ਮੌਤਾਂ ਦੀ ਗਿਣਤੀ ਵੱਧ ਕੇ 66 ਹੋ ਗਈ ਹੈ।
 

 

ਸਮੁੱਚੇ ਵਿਸ਼ਵ ’ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਇਸ ਵੇਲੇ 47,208 ਹੈ ਤੇ ਪੂਰੀ ਦੁਨੀਆ ’ਚ ਇਸ ਵਾਇਰਸ ਤੋਂ ਹੁਣ ਤੱਕ 9 ਲੱਖ 33 ਹਜ਼ਾਰ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ।

 

ਇਸੇ ਤਹਿਤ ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਮਿਲਣਾ ਜਾਰੀ ਹੈ। ਵੀਰਵਾਰ ਨੂੰ ਵੀ ਦੋ ਪਾਜ਼ੀਟਿਵ ਮਰੀਜ਼ ਮਿਲਣ ਨਾਲ ਸ਼ਹਿਰ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 18 ਹੋ ਗਈ ਹੈ। ਪਿਛਲੇ ਚਾਰ ਦਿਨਾਂ ਵਿੱਚ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਆਮਦ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚਿੰਤਾ ਨੂੰ ਬਹੁਤ ਵਧਾ ਦਿੱਤਾ ਹੈ। 

 

 

 

ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਕੋਰੋਨਾ ਵਾਇਰਸ ਚੇਨ ਨੂੰ ਕਿਵੇਂ ਤੋੜਿਆ ਜਾਵੇ। ਵੀਰਵਾਰ ਨੂੰ ਦੋ ਮਰੀਜ਼ਾਂ ਵਿੱਚ ਇਕ 59 ਸਾਲਾ ਬਜ਼ੁਰਗ ਔਰਤ ਅਤੇ ਉਸ ਦੀ 10 ਮਹੀਨੇ ਦੀ ਪੋਤੀ ਸ਼ਾਮਲ ਹੈ। ਇਹ ਦੋਵੇਂ ਐਨਆਰਆਈ ਜੋੜੇ ਦੇ ਸੰਪਰਕ ਵਿੱਚ ਆਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A 59 year old woman and her 10 month old granddaughter have tested positive for COVID19