ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਤੇ ਗਿੰਨੀ ਘਰ ਆਈ ਨੰਨ੍ਹੀ ਪਰੀ

ਕਪਿਲ ਸ਼ਰਮਾ ਤੇ ਗਿੰਨੀ ਘਰ ਆਈ ਨੰਨ੍ਹੀ ਪਰੀ

ਕਾਮੇਡੀਅਨ ਤੇ ਫ਼ਿਲਮ ਅਦਾਕਾਰ ਕਪਿਲ ਸ਼ਰਮਾ ਲਈ ਅੱਜ ਖ਼ੁਸ਼ੀ ਦਾ ਦਿਨ ਹੈ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਅੱਜ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਗੁਰੂ ਰੰਧਾਵਾ ਤੇ ਭੁਵਨ ਬਾਮ ਨੇ ਕਪਿਲ ਸ਼ਰਮਾ ਨੂੰ ਪਿਤਾ ਬਣਨ ’ਤੇ ਸਭ ਤੋਂ ਪਹਿਲਾਂ ਵਧਾਈ ਦਿੱਤੀ ਹੈ।

 

 

ਗੁਰੂ ਰੰਧਾਵਾ ਨੇ ਟਵੀਟ ’ਤੇ ਕਪਿਲ ਸ਼ਰਮਾ ਨੂੰ ਵਧਾਈ ਦਿੰਦਿਆਂ ਲਿਖਿਆ ਹੈ – ‘ਵਧਾਈ ਭਾਅ ਜੀ, ਹੁਣ ਮੈਂ ਆਫ਼ਿਸ਼ੀਅਲੀ ਚਾਚਾ ਬਣ ਗਿਆ।’ ਇੱਥੇ ਵਰਨਣਯੋਗ ਹੈ ਕਿ ਕਪਿਲ ਸ਼ਰਮਾ ਨੇ ਗਿੰਨੀ ਚਤਰਥ ਨਾਲ 2018 ’ਚ ਵਿਆਹ ਰਚਾਇਆ ਸੀ।

 

 

ਕਪਿਲ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਨੇ ਆਉਣ ਵਾਲੇ ਨਿੱਕੇ ਮੈਂਬਰ ਲਈ ਪਹਿਲਾਂ ਤੋਂ ਕਾਫ਼ੀ ਤਿਆਰੀਆਂ ਕਰ ਲਈਆਂ ਸਨ। ਕਪਿਲ ਸ਼ਰਮਾ ਨੇ ਅਕਤੂਬਰ ’ਚ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਉਸ ਵਿੱਚ ਕਈ ਵੱਡੀਆਂ ਹਸਤੀਆਂ ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਲਈ ਕੰਮ ਕਰਦੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ।

 

 

ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਨੂੰ ਬੇਬੀ ਮੂਨ ਲਈ ਕੈਨੇਡਾਵੀ ਲੈ ਕੇ ਗਏ ਸਨ। ਇੱਕ ਹਾਲੀਆ ਇੰਟਰਵਿਊ ਦੌਰਾਨ ਜਦੋਂ ਕਪਿਲ ਸ਼ਰਮਾ ਤੋਂ ਪੁੱਛਿਆ ਗਿਆ ਕਿ ਉਹ ਹੋਣ ਵਾਲੇ ਬੱਚੇ ਲਈ ਕੀ ਤਿਆਰੀਆਂ ਕਰ ਰਹੇ ਹਨ, ਤਾਂ ਉਨ੍ਹਾਂ ਕਿਹਾ ਸੀ – ‘ਮੈਂ ਕੀ ਤਿਆਰੀ ਕਰਾਂ, ਮੈਨੂੰ ਕੋਈ ਆਈਡੀਆ ਨਹੀਂ ਹੈ ਇਸ ਬਾਰੇ ਪਰ ਮੇਰਾ ਪੂਰਾ ਪਰਿਵਾਰ ਇਸ ਲਈ ਉਤਸ਼ਾਹਿਤ ਹੈ।‘

 

 

ਕਪਿਲ ਸ਼ਰਮਾ ਨੇ ਤਦ ਇਹ ਵੀ ਆਖਿਆ ਸੀ,‘ਅਸੀਂ ਸਾਰੇ ਨਵੇਂ ਮੈਂਬਰ ਦੀ ਆਮਦ ਲਈ ਬਹੁਤ ਉਤਸ਼ਾਹਿਤ ਹਾਂ। ਭਾਵੇਂ ਲੜਕਾ ਹੋਵੇ ਤੇ ਚਾਹੇ ਲੜਕੀ, ਅਸੀਂ ਬੱਸ ਇਹੋ ਚਾਹੁੰਦੇ ਹਾਂ ਕਿ ਬੱਚਾ ਤੰਦਰੁਸਤ ਹੋਵੇ। ਤਿਆਰੀਆਂ ਦੀ ਗੱਲ ਕਰੀਏ, ਤਾਂ ਗਿੰਨੀ ਤੇ ਮੈਂ ਕੁਝ ਚੀਜ਼ਾਂ ਖ਼ਰੀਦੀਆਂ ਹਨ ਤੇ ਅਸੀਂ ਉਸ ਲਈ ਬਹੁਤ ਐਕਸਾਈਟਡ ਹਾਂ।’

 

 

ਅੰਮ੍ਰਿਤਸਰ ਦੇ ਜੰਮਪਲ਼ ਕਪਿਲ ਸ਼ਰਮਾ ਨੇ ਕਿਹਾ ਸੀ – ‘ਅਸੀਂ ਹਾਲੇ ਲੜਕਾ ਜਾਂ ਲੜਕੀ ਦੇ ਹਿਸਾਬ ਨਾਲ ਕੁਝ ਨਹੀਂ ਖ਼ਰੀਦ ਰਹੇ ਪਰ ਹਾਂ ਅਸੀਂ ਨਾਰਮਲ ਚੀਜ਼ਾਂ ਖ਼ਰੀਦ ਰਹੇ ਹਾਂ, ਜੋ ਦੋਵਾਂ ਦੇ ਹੀ ਕੰਮ ਆ ਸਕਣ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Baby Girl came in Kapil Sharma and Ginni s family