ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਦੀਵਾਲ਼ੀ ਦੀ ਰਾਤ ਨੂੰ ਹੋਇਆ ਜ਼ਬਰਦਸਤ ਧਮਾਕਾ

ਜਲੰਧਰ ’ਚ ਦੀਵਾਲ਼ੀ ਦੀ ਰਾਤ ਨੂੰ ਹੋਇਆ ਜ਼ਬਰਦਸਤ ਧਮਾਕਾ

ਪ੍ਰਸ਼ਾਸਨ ਭਾਵੇਂ ਜਿੰਨਾ ਮਰਜ਼ੀ ਪਟਾਕਿਆਂ ਤੇ ਆਤਿਸ਼ਬਾਜ਼ੀ ਦੀ ਸੀਮਤ ਵਰਤੋਂ ਲਈ ਜ਼ੋਰ ਲਾਉਂਦਾ ਰਹੇ ਪਰ ਹਾਲੇ ਆਮ ਜਨਤਾ ’ਚ ਇਸ ਮਾਮਲੇ ’ਤੇ ਓਨੀ ਜਾਗਰੂਕਤਾ ਨਹੀਂ ਫੈਲੀ – ਜਿੰਨੀ ਕਿ ਫੈਲ ਜਾਣੀ ਚਾਹੀਦੀ ਸੀ। ਸਾਰੇ ਇਸ ਗੱਲ ਨੂੰ ਸਮਝਦੇ ਵੀ ਹਨ ਕਿ ਪਟਾਕੇ ਐਂਵੇਂ ਸਰਮਾਏ ਨੂੰ ਫੂਕਣ ਤੋਂ ਬਿਨਾ ਹੋਰ ਕੁਝ ਨਹੀਂ ਹੈ ਪਰ ਫਿਰ ਵੀ ਦੇਖਾ–ਦੇਖੀ ਸਭ ਪਟਾਕੇ ਚਲਾਉਂਦੇ ਵੀ ਹਨ ਤੇ ਸਭ ਵੇਚਦੇ ਵੀ ਹਨ – ਭਾਵੇਂ ਚੋਰੀ–ਛਿਪੇ ਹੀ ਸਹੀ। ਜਲੰਧਰ ’ਚ ਦੀਵਾਲ਼ੀ ਦੀ ਰਾਤ ਭਾਵ ਐਤਵਾਰ ਨੂੰ ਧਮਾਕਾ ਵੀ ਇਸੇ ਕਾਰਨ ਹੋਇਆ ਹੈ।

 

 

ਜਲੰਧਰ ਦੇ ਅੰਮ੍ਰਿਤਸਰ ਬਾਈਪਾਸ ਲਾਗੇ ਬਾਬਾ ਮੋਹਨ ਦਾਸ ਨਗਰ ਦੇ ਇੱਕ ਖ਼ਾਲੀ ਪਲਾਟ ’ਚ ਕਿਸੇ ਨੇ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦਾ ਵੱਡਾ ਜ਼ਖ਼ੀਰਾ ਲੁਕਾ ਕੇ ਰੱਖਿਆ ਹੋਇਆ ਸੀ। ਸ਼ਾਇਦ ਰਾਤ ਸਮੇਂ ਕੋਈ ਆਤਿਸ਼ਬਾਜ਼ੀ ਉਸ ਉੱਤੇ ਆ ਕੇ ਡਿੱਗੀ ਤੇ ਉੱਥੇ ਵੱਡੇ ਧਮਾਕੇ ਨਾਲ ਅੱਗ ਲੱਗ ਗਈ।

 

 

ਇਸ ਧਮਾਕੇ ਕਾਰਨ ਆਲੇ–ਦੁਆਲੇ ਦੀਆਂ ਘਰਾਂ ਦੇ ਸ਼ੀਸ਼ੇ ਤੇ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਤੇ ਹੋਰ ਵਾਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸ ਘਟਨਾ ਦੀ ਇੱਕ ਵਿਡੀਓ ਵੀ ਵਾਇਰਲ ਹੋ ਗਈ ਹੈ।

 

 

ਬਾਬਾ ਮੋਹਨ ਦਾਸ ਨਗਰ ’ਚ ਸਲੀਮਪੁਰ ਵਿਖੇ ਕੋਈ ਵਿਅਕਤੀ ਆਤਿਸ਼ਬਾਜ਼ੀਆਂ ਦੀ ਵਿਡੀਓ ਕਲਿੱਪ ਬਣਾ ਰਿਹਾ ਸੀ ਕਿ ਉਸੇ ਦੌਰਾਨ ਧਮਾਕਾ ਹੋ ਗਿਆ।

 

 

ਪੁਲਿਸ ਹੁਣ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ। ਜਿਸ ਵਿਅਕਤੀ ਨੇ ਇੱਥੇ ਆਤਿਸ਼ਬਾਜ਼ੀਆਂ ਤੇ ਪਟਾਕਿਆਂ ਦਾ ਇੰਨਾ ਵੱਡਾ ਭੰਡਾਰ ਲੁਕਾ ਕੇ ਰੱਖਿਆ ਹੋਇਆ ਸੀ; ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

 

ਇੰਝ ਜਲੰਧਰ ਦੇ ਇਸ ਇਲਾਕੇ ’ਚ ਦੀਵਾਲੀ ਦੀ ਸ਼ਾਮ ਦੇ ਜਸ਼ਨਾਂ ਵਿੱਚ ਭਾਰੀ ਵਿਘਨ ਪੈ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A big blast in Jalandhar at Deepavali Night