ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਨੂੰ ਵੱਡਾ ਝਟਕਾ, ਮੀਤ ਪ੍ਰਧਾਨ ਰਾਏਪੁਰ ਕਾਂਗਰਸ ’ਚ ਸ਼ਾਮਲ

ਅਕਾਲੀ ਦਲ ਨੂੰ ਵੱਡਾ ਝਟਕਾ, ਮੀਤ ਪ੍ਰਧਾਨ ਰਾਏਪੁਰ ਕਾਂਗਰਸ ’ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਉਸ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਰਾਏਪੁਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ਗਵਾੜਾ ਰੋਡ ਸ਼ੋਅ ਦੌਰਾਨ ਕਾਂਗਰਸ ’ਚ ਸ਼ਾਮਲ ਹੋ ਗਏ।

 

 

ਸ੍ਰੀ ਰਾਏਪੁਰ ਉਨ੍ਹਾਂ ਰਵਾਇਤੀ ਅਕਾਲੀ ਆਗੂਆਂ ਵਿੱਚ ਸ਼ਾਮਲ ਹਨ, ਜੋ ਅਕਾਲੀ ਦਲ ਦੀ ਹਾਈ–ਕਮਾਂਡ ਤੋਂ ਨਾਰਾਜ਼ ਸਨ ਅਸਲ ’ਚ ਸ੍ਰੀ ਰਾਏਪੁਰ ਦੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਨਾਲ ਜਾਇਦਾਦ ਨੂੰ ਲੈ ਕੇ ਕੁਝ ਮਸਲੇ ਚੱਲ ਰਹੇ ਸਨ।

 

 

ਉਨ੍ਹਾਂ ਕਈ ਵਾਰ ਪਾਰਟੀ ਹਾਈ–ਕਮਾਂਡ ਨੂੰ ਇਸ ਬਾਰੇ ਬੇਨਤੀ ਕੀਤੀ ਸੀ ਕਿ ਉਹ ਇਸ ਮਸਲੇ ਨੂੰ ਸੁਲਝਾਉਣ ਵਿੱਚ ਮਦਦ ਕਰੇ ਪਰ ਉਨ੍ਹਾਂ ਦੀ ਕਦੇ ਸੁਣੀ ਨਹੀਂ ਗਈ।

 

 

ਇਸ ਤੋਂ ਇਲਾਵਾ ਸ੍ਰੀ ਰਾਏਪੁਰ ਨੇ ਸਾਲ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ–ਛਾਉਣੀ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਦੋਵੇਂ ਵਾਰ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ।

 

 

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਰਾਏਪੁਰ ਨੂੰ ਮਨਾਉਣ ਦੇ ਵੀ ਕੁਝ ਜਤਨ ਕੀਤੇ ਸਨ। ਜਦੋਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਸੀ; ਤਦ ਉਨ੍ਹਾਂ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ।

 

 

ਸ੍ਰੀ ਰਾਏਪੁਰ ਤੇ ਉਨ੍ਹਾਂ ਦਾ ਐੱਨਆਰਆਈ ਭਰਾ ਜਸਪਾਲ ਸਿੰਘ ਢੇਸੀ ਸਦਾ ਸ਼੍ਰੋਮਣੀ ਅਕਾਲੀ ਦਲ ਦੀ ਹੀ ਹਮਾਇਤ ਕਰਦੇ ਰਹੇ ਹਨ।

 

 

ਸ੍ਰੀ ਰਾਏਪੁਰ ਦਾ ਭਤੀਜਾ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਸਲਾਓ ਹਲਕੇ ਤੋਂ ਐੱਮਪੀ ਹਨ।

 

 

ਇਸ ਦੌਰਾਨ ਅੱਜ ਫ਼ਗਵਾੜਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ–ਸ਼ੋਅ ਦੌਰਾਨ ਵੱਡਾ ਇਕੱਠ ਵੇਖਣ ਨੂੰ ਮਿਲਿਆ।

ਅਕਾਲੀ ਦਲ ਨੂੰ ਵੱਡਾ ਝਟਕਾ, ਮੀਤ ਪ੍ਰਧਾਨ ਰਾਏਪੁਰ ਕਾਂਗਰਸ ’ਚ ਸ਼ਾਮਲ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A big jolt to SAD Vice President Raipur joins Congress