ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਵੱਡੇ ਪੱਧਰ ’ਤੇ ਪੁਲਿਸ ਦੀ ਤਲਾਸ਼ੀ ਮੁਹਿੰਮ

ਅੰਮ੍ਰਿਤਸਰ ’ਚ ਵੱਡੇ ਪੱਧਰ ’ਤੇ ਪੁਲਿਸ ਦੀ ਤਲਾਸ਼ੀ ਮੁਹਿੰਮ

ਅੰਮ੍ਰਿਤਸਰ ਪੁਲਿਸ ਦੀਆਂ ਵੱਖੋ–ਵੱਖਰੀਆਂ ਟੀਮਾਂ ਨੇ ਅੱਜ ਐਤਵਾਰ ਨੂੰ ਸ਼ਹਿਰ ਦੇ ਮੁੱਖ ਬੱਸ ਅੱਡੇ, ਰੇਲਵੇ ਸਟੇਸ਼ਨ, ਹੋਟਲਾਂ ਤੇ ਹੋਰ ਜਨਤਕ ਸਥਾਵਾਂ ਉੱਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਬੀਤੀ 14 ਫ਼ਰਵਰੀ ਨੂੰ ਪੁਲਵਾਮਾ ਹਮਲੇ ’ਚ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਦੀ ਘਟਨਾ ਤੋਂ ਬਾਅਦ ਕੀਤੀ ਗਈ ਹੈ।

 

 

ਪੁਲਿਸ ਦੀਆਂ ਟੀਮਾਂ ਨਾਲ ਸੂਹੀਆ ਕੁੱਤੇ ਵੀ ਮੌਜੂਦ ਸਨ। ਏਡੀਸੀਪੀ – ਸਿਟੀ1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿਇਹ ਤਲਾਸ਼ੀ ਮੁਹਿੰਮ ਰੂਟੀਨ ਦੀ ਪ੍ਰਕਿਰਿਆ ਹੈ ਪਰ ਸੂਤਰਾਂ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ ਇਹ ਅਹਿਤਿਆਤ ਵਜੋਂ ਕੀਤੀ ਗਈ ਕਾਰਵਾਈ ਹੈ। ਉਸ ਆਤਮਘਾਤੀ ਹਮਲੇ ਤੋਂ ਬਾਅਦ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕਸ਼ਮੀਰੀ ਵਿਦਿਆਰਥੀਆਂ ਉੱਤੇ ਹਮਲਿਆਂ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।

ਅੰਮ੍ਰਿਤਸਰ ’ਚ ਵੱਡੇ ਪੱਧਰ ’ਤੇ ਪੁਲਿਸ ਦੀ ਤਲਾਸ਼ੀ ਮੁਹਿੰਮ

 

ਅੰਮ੍ਰਿਤਸਰ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵ ਦੀ ਹਦਾਇਤ ’ਤੇ ਇਹ ਤਲਾਸ਼ੀ ਮੁਹਿੰਮ ਕੀਤੀ ਗਈ ਸੀ। ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਹੋਟਲਾਂ ਦਾ ਰਿਕਾਰਡ ਵੀ ਚੈੱਕ ਕੀਤਾ ਤੇ ਉੱਥੇ ਮੌਜੂਦ ਕੁਝ ਮੁਲਾਕਾਤੀਆਂ ਦੇ ਸ਼ਨਾਖ਼ਤੀ ਸਬੂਤ ਵੀ ਚੈੱਕ ਕੀਤੇ ਗਏ।

ਅੰਮ੍ਰਿਤਸਰ ’ਚ ਵੱਡੇ ਪੱਧਰ ’ਤੇ ਪੁਲਿਸ ਦੀ ਤਲਾਸ਼ੀ ਮੁਹਿੰਮ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Big Search Operation in Amritsar after Pulwama