ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਦੁਖਾਂਤ: ਡਾ. ਸਿੱਧੂ ਵਿਰੁੱਧ ਬਿਹਾਰ `ਚ ਕੇਸ ਦਰਜ

ਅੰਮ੍ਰਿਤਸਰ ਦੁਖਾਂਤ: ਡਾ. ਸਿੱਧੂ ਵਿਰੁੱਧ ਬਿਹਾਰ `ਚ ਕੇਸ ਦਰਜ

--  ਕੌਮੀ ਮਨੁੱਖੀ ਅਧਿਕਾਰ ਕਮਸ਼ਨ ਵੱਲੋਂ ਰੇਲਵੇਜ਼ ਤੇ ਪੰਜਾਬ ਸਰਕਾਰ ਨੂੰ ਨੋਟਿਸ

--  ਸੁਨੀਲ ਜਾਖੜ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਿੱਤਰੇ ਸਿੱਧੂ ਜੋੜੀ ਦੇ ਹੱਕ `ਚ

 

ਅੰਮ੍ਰਿਤਸਰ ਰੇਲ ਦੁਖਾਂਤ ਨੂੰ ਲੈ ਕੇ ਜਿੱਥੇ ਇੱਕ ਪਾਸੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ, ਉੱਥੇ ਜੌੜੇ ਫਾਟਕਾਂ ਕੋਲ ਦੁਸਹਿਰੇ ਦਾ ਮੇਲਾ ਲਾਉਣ ਵਾਲਿਆਂ ਅਤੇ ਉਸ ਸਮਾਰੋਹ ਦੀ ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਖਿ਼ਲਾਫ਼  ਬਿਹਾਰ ਦੀ ਅਦਾਲਤ `ਚ ਕੇਸ ਦਾਇਰ ਹੋ ਗਿਆ ਹੈ। ਉੱਥੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੇਲਵੇਜ਼ ਤੇ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ `ਚ ਨੋਟਿਸ ਜਾਰੀ ਕੀਤੇ ਹਨ।


ਇੱਥੇ ਵਰਨਣਯੋਗ ਹੈ ਕਿ ਸ਼ੁੱਕਰਵਾਰ ਨੁੰ ਦੁਸਹਿਰਾ ਦੇ ਤਿਉਹਾਰ ਨਾਲ ਸਬੰਧਤ ਜਸ਼ਨਾਂ ਦੌਰਾਨ ਅੰਮ੍ਰਿਤਸਰ `ਚ ਉਸ ਵੇਲੇ ਸੱਥਰ ਵਿਛ ਗਏ ਸਨ, ਜਦੋਂ ਮੇਲੇ ਵਾਲੀ ਥਾਂ ਲਾਗੇ ਰੇਲ ਦੀ ਪਟੜੀ `ਤੇ ਖੜ੍ਹੇ ਸੈਂਕੜੇ ਲੋਕਾਂ ਨੂੰ ਇੱਕ ਤੇਜ਼-ਰਫ਼ਤਾਰ ਰੇਲ ਗੱਡੀ ਕੁਚਲਦੀ ਹੋਈ ਲੰਘ ਗਈ ਸੀ। ਇਸ ਹਾਦਸੇ `ਚ 61 ਵਿਅਕਤੀ ਮਾਰੇ ਗਏ ਸਨ।


ਇਸ ਦੌਰਾਨ ਕਾਂਗਰਸ ਦੇ ਐੱਮਪੀ ਸੁਨੀਲ ਜਾਖੜ ਅਤੇ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਚਾਅ `ਚ ਨਿੱਤਰੇ। ਉਨ੍ਹਾਂ ਨੇ ਇਸ ਹਾਦਸੇ ਲਈ ਸਾਰਾ ਦੋਸ਼ ਰੇਲ ਵਿਭਾਗ ਸਿਰ ਮੜ੍ਹਿਆ ਹੈ।


ਇੱਥੇ ਵਰਨਣਯੋਗ ਹੈ ਕਿ ਮਾਰੇ ਗਏ 61 ਵਿਅਕਤੀਆਂ ਵਿੱਚ ਬਹੁਤ ਸਾਰੇ ਬਿਹਾਰ ਦੇ ਵਿਅਕਤੀ ਵੀ ਸ਼ਾਮਲ ਸਨ,।


ਅੱਜ ਕੁਝ ਪੀੜਤ ਪਰਿਵਾਰਾਂ ਨੇ ਰੇਲ ਪਟੜੀਆਂ `ਤੇ ਬਹਿ ਕੇ ਰੋਸ ਮੁਜ਼ਾਹਰਾ ਕੀਤਾ। ਪੁਲਿਸ ਨੇ ਬਾਅਦ `ਚ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Case filed against Dr Navjot Sidhu in Bihar