ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਖੜਾ ਨਹਿਰ ’ਚੋਂ ਮਿਲੀ ਲਾਸ਼ ਜਸ਼ਨਦੀਪ ਦੀ ਨਹੀਂ, ਪਰਿਵਾਰ ਨੇ ਕੀਤੀ ਪੁਸ਼ਟੀ

​​​​​​​ਭਾਖੜਾ ਨਹਿਰ ’ਚੋਂ ਮਿਲੀ ਲਾਸ਼ ਕਿਤੇ ਗੰਡਾ ਖੇੜੀ ਦੇ 'ਜਸ਼ਨਦੀਪ ਦੀ ਤਾਂ ਨਹੀਂ'

ਅੱਜ ਸਨਿੱਚਰਵਾਰ ਸਵੇਰੇ ਭਾਖੜਾ ਨਹਿਰ ਦੇ ਸਰਹਾਲਾ ਹੈੱਡ ਤੋਂ 10 ਸਾਲਾਂ ਦੇ ਇੱਕ ਬੱਚੇ ਦੀ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ ਹੈ। ਪੁਲਿਸ ਨੂੰ ਪਹਿਲਾਂ ਖ਼ਦਸ਼ਾ ਸੀ ਕਿ ਇਹ ਲਾਸ਼ ਕਿਤੇ ਰਾਜਪੁਰਾ ਲਾਗਲੇ ਪਿੰਡ ਗੰਡਾ ਖੇੜੀ ਦੇ ਲਾਪਤਾ 10 ਸਾਲਾ ਜਸ਼ਨਦੀਪ ਸਿੰਘ ਦੀ ਨਾ ਹੋਵੇ ਪਰ ਇਹ ਖ਼ਦਸ਼ਾ ਗ਼ਲਤ ਨਿੱਕਲਿਆ।

 

 

ਜਸ਼ਨਦੀਪ ਆਪਣੇ 8 ਸਾਲਾ ਭਰਾ ਹੁਸਨਦੀਪ ਸਿੰਘ ਸਮੇਤ ਬੀਤੇ ਸੋਮਵਾਰ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਗੁੰਮ ਹੈ।

 

 

ਪੁਲਿਸ ਦੋਵੇਂ ਸਕੇ ਭਰਾਵਾਂ ਦੇ ਪਿਤਾ ਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਉਸ ਲਾਸ਼ ਦੀ ਸ਼ਨਾਖ਼ਤ ਲਈ ਲੈ ਕੇ ਗਏ ਸਨ। ਪਰਿਵਾਰ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਹ ਲਾਸ਼ ਜਸ਼ਨਦੀਪ ਸਿੰਘ ਦੀ ਨਹੀਂ ਹੈ ਕਿਉਂਕਿ ਲਾਸ਼ ਵਾਲੇ ਬੱਚੇ ਦੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹਨ ਪਰ ਜਸ਼ਨਦੀਪ ਨੇ ਕਦੇ ਮੁੰਦਰਾਂ ਨਹੀਂ ਪਾਈਆਂ।

 

 

ਇਸ ਦੇ ਬਾਵਜੂਦ ਪੁਲਿਸ ਨੇ ਪੁਸ਼ਟੀ ਹਿਤ ਡੀਐੱਨਏ ਟੈਸਟ ਲਈ ਉਸ ਲਾਸ਼ ਨੂੰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਭੇਜਿਆ ਹੈ।

 

 

ਪਟਿਆਲਾ ਜ਼ਿਲ੍ਹੇ ਰਾਜਪੁਰਾ ਲਾਗਲੇ ਪਿੰਡ ਖੇੜੀ ਗੰਡਿਆਂ ਦੇ ਦੋ ਨਾਬਾਲਗ਼ ਸਕੇ ਭਰਾਵਾਂ ਦੀ ਹਾਲੇ ਤੱਕ ਕੋਈ ਉੱਘਸੁੱਘ ਨਹੀਂ ਮਿਲ ਸਕੀ ਹੈ ਇਹ ਦੋਵੇਂ ਭਰਾ ਜਸ਼ਨਦੀਪ ਸਿੰਘ ਤੇ ਹਸਨਦੀਪ ਸਿੰਘ ਬੀਤੀ 22 ਜੁਲਾਈ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹਨ। ਇਹ ਰਾਤੀਂ 8 ਕੁ ਵਜੇ ਘਰੋਂ 200–300 ਮੀਟਰ ਦੂਰ ਇੱਕ ਦੁਕਾਨ ਤੋਂ ਸਿਰਫ਼ ਕੋਲਡ–ਡ੍ਰਿੰਕ ਲੈਣ ਲਈ ਨਿੱਕਲੇ ਸਨ; ਤਦ ਤੋਂ ਉਹ ਘਰ ਨਹੀਂ ਪਰਤੇ।

 

 

ਬੀਤੀ 23 ਤੇ 24 ਜੁਲਾਈ ਨੂੰ ਦੋ ਦਿਨ ਤਾਂ ਸਥਾਨਕ ਪਿੰਡ ਵਾਸੀਆਂ ਨੇ ਮੁੱਖ ਸੜਕ ਰਾਜਪੁਰਾਪਟਿਆਲਾ ਉੱਤੇ ਧਰਨਾ ਲਾ ਕੇ ਰੱਖਿਆ ਸੀ ਪਰ ਬੁੱਧਵਾਰ ਰਾਤੀਂ ਪੁਲਿਸ ਵੱਲੋਂ ਦੋਵੇਂ ਭਰਾਵਾਂ ਦਾ ਛੇਤੀ ਪਤਾ ਲਾਉਣ ਦਾ ਭਰੋਸਾ ਦਿਵਾ ਕੇ ਇਹ ਧਰਨਾ ਚੁੱਕ ਲਿਆ ਗਿਆ ਸੀ

 

 

ਪਰਸੋਂ ਪੰਚਕੂਲਾ ਤੋਂ ਪੁੱਜੀ ਐੱਨਡੀਆਰਐੱਫ਼ (NDRF) ਦੀ ਟੀਮ ਨੇ ਕਿਸ਼ਤੀਆਂ ਦੀ ਮਦਦ ਨਾਲ ਪਿੰਡ ਦੇ ਛੱਪੜ ਵਿੱਚ ਵੀ ਭਾਲ਼ ਕੀਤੀ ਸੀ ਪਰ ਕੋਈ ਫ਼ਾਇਦਾ ਨਹੀਂ ਹੋਇਆ

 

 

ਪ੍ਰਸ਼ਾਸਨ ਵੱਲੋਂ ਪਿੰਡ ਨਿਵਾਸੀਆਂ ਉੱਤੇ ਵੀ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਉਹ ਦੋਬਾਰਾ ਰੋਹ ਵਿੱਚ ਨਾ ਜਾਣ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A child s dead body found in Bhakhra Canaal Police suspect it may be of Jashandeep