ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਰੋਜ਼ਪੁਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਸੰਗਰੂਰ ’ਚ ਕਰੰਟ ਨਾਲ ਦੋ ਮੌਤਾਂ

ਫ਼ਿਰੋਜ਼ਪੁਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਸੰਗਰੂਰ ’ਚ ਕਰੰਟ ਨਾਲ ਦੋ ਮੌਤਾਂ

ਫ਼ਿਰੋਜ਼ਪੁਰ–ਫ਼ਾਜ਼ਿਲਕਾ ਰਾਜਮਾਰਗ ’ਤੇ ਸਥਿਤ ਪਿੰਡ ਜੀਵਾਂ ਅਰਾਈ ਕੋਲ ਕਾਰ ਤੇ ਬਾਈਕ ਦੀ ਟੱਕਰ ਹੋਣ ਨਾਲ ਇੱਕ ਪਤੀ–ਪਤਨੀ ਦੀ ਮੌਤ ਹੋ ਗਈ ਤੇ ਚਾਰ ਸਾਲ ਦੀ ਪੋਤਰੀ ਜ਼ਖ਼ਮੀ ਹੋ ਗਈ। ਜ਼ਖ਼ਮੀ ਪੋਤਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡਰਾਇਵਰ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ।

 

 

ਥਾਣਾ ਗੁਰੂ ਹਰਸਹਾਏ ਪੁਲਿਸ ਨੇ ਮੰਗਲਵਾਰ ਨੂੰ ਕਾਰ ਡਰਾਇਵਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦੀ ਦੇਰ ਰਾਤੀਂ ਪੂਰਨ ਸਿੰਘ ਆਪਣੀ ਪਤਨੀ ਰੇਸ਼ਮਾ ਤੇ ਪੋਤਰੀ ਰੈਨਾ ਨਾਲ ਬਾਈਕ ਉੱਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਤੋਂ ਕਿਸੇ ਰਿਸ਼ਤੇਦਾਰ ਨਾਲ ਮਿਲ ਕੇ ਪਿੰਡ ਮੀਆਂ (ਫ਼ਾਜ਼ਿਲਕਾ) ਪਰਤ ਰਹੇ ਸਨ।

 

 

ਪਿੰਡ ਜੀਵਾਂ ਅਰਾਈ ਕੋਲ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਪੂਰਨ ਸਿੰਘ, ਰੇਸ਼ਮਾ ਤੇ ਰੈਨਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਆਲੇ–ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਪੂਰਨ ਸਿੰਘ ਤੇ ਰੇਸ਼ਮਾ ਦੀ ਮੌਤ ਹੋ ਗਈ। ਮੁਲਜ਼ਮ ਡਰਾਇਵਰ ਘਟਨਾ–ਸਥਾਨ ਉੱਤੇ ਕਾਰ ਛੱਡ ਕੇ ਫ਼ਰਾਰ ਹੋ ਗਿਆ।

 

 

ਉੰਧਰ ਪੂਰਨ ਸਿੰਘ ਦੇ ਪੁੱਤਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਪੇ, ਉਸ ਦੀ ਚਾਰ ਸਾਲਾ ਦੀ ਧੀ ਰੈਨਾ ਨੂੰ ਆਪਣੇ ਨਾਲ ਲੈ ਕੇ ਫ਼ਿਰੋਜ਼ਪੁਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਸਨ ਤੇ ਸੋਮਵਾਰ ਰਾਤੀਂ ਆਪਣੇ ਪਿੰਡ ਮੀਆਂ ਪਰਤ ਰਹੇ ਸਨ।

 

 

ਰਾਤੀਂ ਲਗਭਗ ਪੌਦੇ 10 ਵਜੇ ਫ਼ੋਨ ਆਇਆ ਕਿ ਮਾਪੇ ਹਸਪਤਾਲ ’ਚ ਦਾਖ਼ਲ ਹਨ। ਪਰ ਹਸਪਤਾਲ ਪੁੱਜਣ ’ਤੇ ਗੁਰਜਿੰਦਰ ਸਿੰਘ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਸੀ।

 

 

ਇਸ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਲਾਗਲੇ ਪਿੰਡ ਨੰਗਲਾ ’ਚ ਰੁੱਖ ਕੱਅਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲਾ ਨਿਵਾਸੀ ਗੁਰਦੀਪ ਸਿੰਘ (38) ਅਤੇ ਸਾਧੂ ਸਿੰਘ (55) ਲੰਮੇ ਸਮੇਂ ਤੋਂ ਰੁੱਖਾਂ ਦੀ ਕਟਾਈ ਦਾ ਕੰਮ ਕਰ ਰਹੇ ਸਨ। ਸੋਮਵਾਰ ਨੂੰ ਵੀ ਉਹ ਪਿੰਡ ਦੇ ਹੀ ਰਹਿਣ ਵਾਲੇ ਕ੍ਰਿਸ਼ਨ ਸਿੰਘ ਦੇ ਖੇਤ ਵਿੱਚ ਰੁੱਖ ਵੱਢ ਰਹੇ ਸਨ।

 

 

ਸ਼ਾਮ ਤੱਕ ਕੰਮ ਨਾ ਨਿਪਟਾਉਣ ਕਾਰਨ ਕਟਾਈ ਦਾ ਕੰਮ ਅਧਵਾਟੇ ਹੀ ਛੱਡ ਗਏ। ਮੰਗਲਵਾਰ ਸਵੇਰੇ ਦੋਬਾਰਾ ਖੇਤ ਗਏ, ਤਾਂ ਰੁੱਖ ਕੋਲੋਂ ਲੰਘ ਰਹੀ ਬਿਜਲੀ ਦੀ 11,000 KV ਲਾਈਨ ਉੱਤੇ ਟਹਿਣੀਆਂ ਡਿੱਗੀਆਂ ਹੋਈਆਂ ਸਨ। ਉਸ ਨੂੰ ਹਟਾਉਂਦੇ ਸਮੇਂ ਦੋਵਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Couple killed in Firozepur Road Mishap Two electrocuted in Sangrur