ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਤਰਨਾਕ ਗੈਂਗਸਟਰ ਨੇ ਲਈ ਕੈਨੇਡਾ ’ਚ ਪੰਜਾਬੀ ਗਾਇਕ ’ਤੇ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ

ਕਰਨ ਔਜਲਾ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹੋਏ ਕਥਿਤ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਹੁਣ ਇੱਕ ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਹੈ।

 

 

ਪਤਾ ਲੱਗਾ ਹੈ ਕਿ ਸਰੀ 'ਚ ਸਨਿੱਚਰਵਾਰ ਦੀ ਰਾਤ ਨੂੰ ਹੋਏ ਹਮਲੇ ਦੌਰਾਨ ਕਰਨ ਔਜਲਾ ਦੇ ਗੋਲੀਆਂ ਵੱਜੀਆਂ ਹਨ ਤੇ ਉਹ ਫੱਟੜ ਹਨ। ਉਨ੍ਹਾਂ ਦੀ ਹਾਲਤ ਹੁਣ ਕਿਵੇਂ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

 

 

ਆਪਣੇ ਇੱਕ ਫ਼ੇਸਬੁੱਕ ਸੁਨੇਹੇ ’ਚ ਗੈਂਗਸਟਰ ਦਵਿੰਦਰ ਬੰਬੀਹਾ ਨੇ ਕਿਹਾ ਹੈ ਕਿ – ‘ਰੇਹਾਨ ਰਿਕਾਰਡਜ਼ ਵਾਲੇ ਸੰਦੀਪ ਰੇਹਾਨ ਤੇ ਕਰਨ ਔਜਲਾ ਦਾ ਸੁਖਪ੍ਰੀਤ ਬੁੱਢਾ ਨਾਲ ਜੋ ਰੌਲ਼ਾ ਚੱਲ ਰਿਹਾ ਸੀ, ਉਸ ਕਾਰਨ ਇਨ੍ਹਾਂ ਦੋਵਾਂ ਨੇ ਪੰਜਾਬ ਵਿੱਚ ਲੋਕਾਂ ਉੱਤੇ ਪ੍ਰਭਾਵ ਪਾਉਣ ਲਈ ਜ਼ੈੱਡ–ਪਲੱਸ ਸੁਰੱਖਿਆ ਲੈ ਲਈ ਸੀ ਪਰ ਉਹ ਸਕਿਓਰਿਟੀ ਉਨ੍ਹਾਂ ਨਾਲ ਕੈਨੇਡਾ ਤੱਕ ਨਹੀਂ ਗਈ। ਫਿਰ ਸੁਖਪ੍ਰੀਤ ਬੁੱਢਾ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਕੈਨੇਡਾ ਵਿੱਚ ਹੀ ਇੱਕ ਦਿਨ ’ਚ ਦੋ ਵਾਰ ਗੋਲੀਆਂ ਮਰਵਾ ਦਿੱਤੀਆਂ।’

 

 

ਇਸ ਤੋਂ ਪਹਿਲਾਂ ਇਸੇ ਵਰ੍ਹੇ 16 ਮਾਰਚ ਨੂੰ ਸੰਦੀਪ ਰੇਹਾਨ ਨੂੰ ਫ਼ੋਨ ਉੱਤੇ ਧਮਕੀ ਵੀ ਮਿਲੀ ਸੀ। ਜਿਸ ਵਿੱਚ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ਤੱਕ ਪਹੁੰਚ ਨਾ ਕਰਨ ਤੇ 20 ਲੱਖ ਰੁਪਏ ਫਿਰੌਤੀ ਦੀ ਰਕਮ ਪੁੱਜਦੀ ਕਰਨ। ਗੈਂਗਸਟਰ ਨੇ ਤਦ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਕੋਈ ਚੁਸਤੀ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਫਿਰੌਤੀ ਦੀ ਰਕਮ ਦੁੱਗਣੀ ਕਰ ਦਿੱਤੀ ਜਾਵੇਗੀ।

ਕਰਨ ਔਜਲਾ

 

ਤਦ ਕੈਨੇਡਾ ਦੇ ਨਿਵਾਸੀ ਸ੍ਰੀ ਸੰਦੀਪ ਰੇਹਾਨ ਪੰਜਾਬ ਆਏ ਹੋਏ ਸਨ। ਤਦ ਉਨ੍ਹਾਂ ਨਾਲ ਗਾਇਕ ਕਰਨ ਔਜਲਾ ਵੀ ਸਨ। ਤਦ ਗੈਂਗਸਟਰਾਂ ਨੇ ਜਿਹੜੀ ਧਮਕੀ ਫ਼ੋਨ ਉੱਤੇ ਉਨ੍ਹਾਂ ਦਿੱਤੀ ਸੀ, ਉਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਮੁਹੱਈਆ ਕਰਵਾਈ ਗਈ ਸੀ। ਉਸ ਸੁਨੇਹੇ ਵਿੱਚ ਉਨ੍ਹਾਂ ਕਿਹਾ ਸੀ ਕਿ – ‘ਕਿੰਨੇ ਦਿਨ ਪੁਲਿਸ ਤੈਨੂੰ ਬਚਾਊਗੀ, ਅਸੀਂ ਇੰਡੀਆ ਯਾ ਕੈਨੇਡਾ ਕਿਤੇ ਨਹੀਂ ਰਹਿਣ ਦੇਵਾਂਗੇ।’

 

 

ਇਸ ਜਾਣਕਾਰੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸੈਕਟਰ 35 ਸਥਿਤ ਉਸ ਹੋਟਲ ਦੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਸੀ, ਜਿੱਥੇ ਸ੍ਰੀ ਰੇਹਾਨ ਤੇ ਦੋਵੇਂ ਗਾਇਕ ਠਹਿਰੇ ਹੋਏ ਸਨ। ਇਨ੍ਹਾਂ ਤਿੰਨਾਂ ਦਾ ਸ਼ੋਅ 17 ਮਾਰਚ, 2019 ਨੂੰ ਸੈਕਟਰ 26 ’ਚ ਸੀ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਪਿਛਲੇ ਵਰ੍ਹੇ ਹਮਲਾ ਕਰਨ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਤੇ ਸੁਖਪ੍ਰੀਤ ਬੁੱਢਾ ਦੋਵੇਂ ਆਪਸ ਵਿੱਚ ਸਹਿਯੋਗੀ ਰਹੇ ਹਨ। ਜਦੋਂ ਪਰਮੀਸ਼ ਵਰਮਾ ਦੇ ਗੋਲੀ ਮਾਰੀ ਗਈ ਸੀ, ਤਦ ਸੁਖਪ੍ਰੀਤ ਬੁੱਢਾ ਵੀ ਨਾਲ ਸੀ।

 

 

ਦਿਲਪ੍ਰੀਤ ਸਿੰਘ ਢਾਹਾਂ ਨੂੰ ਪਿਛਲੇ ਵਰ੍ਹੇ ਚੰਡੀਗੜ੍ਹ ਦੇ ਸੈਕਟਰ 43 ਸਥਿਤ ਬੱਸ ਅੱਡੇ ਲਾਗਿਓਂ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਗੈਂਗਸਟਰ ਦੀ ਫ਼ੇਸਬੁੱਕ ਪੋਸਟ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Dreaded Gangster claims of Attack on Punjabi Singer in Canada