ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਲਵਾਰਾ ’ਚ ਕਿਸਾਨ ਵੱਲੋਂ ਖ਼ੁਦਕੁਸ਼ੀ, ਨਹੀਂ ਦੇਣਾ ਚਾਹੁੰਦਾ ਸੀ ਹਵਾਈ ਅੱਡੇ ਲਈ ਜ਼ਮੀਨ

ਹਲਵਾਰਾ ਸਥਿਤ ਏਅਰ ਫ਼ੋਰਸ ਦਾ ਬੇਸ ਸਟੇਸ਼ਨ

ਲੁਧਿਆਣਾ ਲਾਗੇ ਹਲਵਾਰਾ ’ਚ ਪਿਛਲੇ ਕਾਫ਼ੀ ਸਮੇਂ ਕੌਮਾਂਤਰੀ ਹਵਾਈ ਅੱਡਾ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਦੀਆਂ ਜ਼ਮੀਨਾਂ ਵੀ ਅਕਵਾਇਰ ਕੀਤੀਆਂ ਜਾ ਰਹੀਆਂ ਹਨ। ਜ਼ਮੀਨ ਅਕਵਾਇਰ ਕੀਤੇ ਜਾਣ ਤੋਂ ਪਰੇਸ਼ਾਨ ਇੱਕ ਕਿਸਾਨ ਨਿਹਾਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ।

 

 

ਨਿਹਾਲ ਸਿੰਘ ਦੀ ਉਮਰ 60 ਸਾਲ ਸੀ। ਉਹ ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ’ਚ ਆਪਣੀ ਜ਼ਮੀਨ ਦਾ ਰਿਕਾਰਡ ਠੀਕ ਕਰਵਾਉਣ ਲਈ ਚੱਕਰ ਲਾ ਰਹੇ ਸਨ।

 

 

ਦਰਅਸਲ, ਕਾਗਜ਼ਾਂ ’ਚ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਉਨ੍ਹਾਂ ਦੇ ਚਾਚਾ ਤੇ ਤਾਇਆ ਦੇ ਨਾਂਅ ’ਤੇ ਦਰਜ ਹੈ। ਇਸ ਤੋਂ ਇਲਾਵਾ ਸ੍ਰੀ ਨਿਹਾਲ ਸਿੰਘ ਸਿਰ 15 ਲੱਖ ਰੁਪਏ ਦਾ ਕਰਜ਼ਾ ਵੀ ਸੀ।

 

 

ਕੁਝ ਕਿਸਾਨਾਂ ਨੇ ਦੋਸ਼ ਲਾਇਆ ਕਿ ‘ਗਲਾਡਾ’ (GLADA – ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਅਧਿਕਾਰੀਆਂ ਨੂੰ ਪਹਿਲਾਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਜ਼ਮੀਨ ਅਕਵਾਇਰ ਕਰਨ ਬਾਰੇ ਨੋਟਿਸ ਕਿਸਾਨਾਂ ਨੂੰ ਨਾ ਭੇਜਣ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਪਰੇਸ਼ਾਨ ਚੱਲ ਰਹੇ ਹਨ।

 

 

ਆਉਂਦੀ 6 ਮਾਰਚ ਨੂੰ ਜ਼ਮੀਨ ਅਕਵਾਇਰ ਕਰਨ ਨਾਲ ਸਬੰਧਤ ਸਾਰੇ ਨੋਟਿਸ ਪਿੰਡ ਐਤੀਆਣਾ ਦੀ ਪੰਚਾਇਤ ਇਕੱਠੇ ਲਵੇਗੀ।

 

 

ਪਰ ‘ਗਲਾਡਾ’ ਦੇ ਅਧਿਕਾਰੀ ਅੱਜ ਮੰਗਲਵਾਰ ਨੂੰ ਪਿੰਡ ’ਚ ਨੋਟਿਸ ਦੇਣ ਪੁੱਜ ਗਏ ਸਨ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Farmer of Halwara committed Suicide Not ready to give land for Airport