ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ 'ਚ ਚੱਲਦੀ ਹਥਿਆਰਾਂ ਦੀ ਅਜਿਹੀ ਵੀ ਇੱਕ ਖੇਡ

​​​​​​​ਪੰਜਾਬ 'ਚ ਚੱਲਦੀ ਹਥਿਆਰਾਂ ਦੀ ਅਜਿਹੀ ਵੀ ਇੱਕ ਖੇਡ

ਲਵਲੀ ਆਟੋ ' ਕੰਮ ਕਰਦੀ ਕੁੜੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਮਨਪ੍ਰੀਤ ਸਿੰਘ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਇੰਕਸ਼ਾਫ਼ ਹੋਇਆ ਹੈ। ਜਿਹੜੇ ਹਥਿਆਰ ਨਾਲ ਮਨਪ੍ਰੀਤ ਨੇ ਕੁੜੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਕੀਤੀ ਸੀ, ਉਹ ਕਿਰਾਏ 'ਤੇ ਲਿਆ ਗਿਆ ਸੀ

 

 

ਮਨਪ੍ਰੀਤ ਸਿੰਘ ਨੇ ਇਹ ਹਥਿਆਰ ਚਾਚਾ ਗੰਨ ਹਾਊਸ ਤੋਂ ਲਿਆ ਸੀ, ਜਿਸ ਨੂੰ ਸਰਵਣ ਸਿੰਘ ਤੇ ਉਨ੍ਹਾਂ ਦਾ ਪੁੱਤਰ ਬਿਕਰਮਜੀਤ ਸਿੰਘ ਚਲਾਉਂਦੇ ਰਹੇ ਹਨ। ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਪਹਿਲਾਂ ਬਿਕਰਮਜੀਤ ਸਿੰਘ ਤੋਂ ਹਥਿਆਰ ਲੈ ਕੇ ਆਇਆ ਸੀ

 

 

ਉਹ ਹਥਿਆਰ ਅਸਲ ' ਮਨਜੀਤ ਕੌਰ ਨਾਂਅ ਦੀ ਕਿਸੇ ਅਜਿਹੀ ਔਰਤ ਦੇ ਨਾਂਅ ਸੀ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ। ਉਸ ਦੀ ਮੌਤ ਤੋਂ ਬਾਅਦ ਉਸ ਦੇ ਜਮ੍ਹਾ ਕਰਵਾਏ ਹਥਿਆਰ ਨੂੰ ਕੋਈ ਲੈਣ ਨਹੀਂ ਆਇਆ, ਜਿਸ ਕਾਰਨ ਬਿਕਰਮਜੀਤ ਸਿੰਘ ਨੇ ਸਿਰਫ਼ ਕੁਝ ਪੈਸਿਆਂ ਲਈ ਮਨਪ੍ਰੀਤ ਸਿੰਘ ਨੂੰ ਉਹ ਹਥਿਆਰ ਕਿਰਾਏ 'ਤੇ ਦੇ ਦਿੱਤਾ

 

 

ਪੰਜਾਬ ਦਾ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ, ਜਦੋਂ ਕਿਸੇ ਮ੍ਰਿਤਕ ਦੇ ਹਥਿਆਰ ਨੂੰ ਇੰਝ ਕਿਰਾਏ ਉੱਤੇ ਦਿੱਤਾ ਗਿਆ; ਜਿਸ ਰਾਹੀਂ ਦੋ ਜਾਨਾਂ ਚਲੀਆਂ ਗਈਆਂ। ਹਾਲੇ ਸਰਵਣ ਸਿੰਘ ਤੇ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ, ਜਿਸ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ ਕਿ ਮਨਪ੍ਰੀਤ ਸਿੰਘ ਨੇ ਕਿੰਨਾ ਕਿਰਾਇਆ ਦੇ ਕੇ ਉਹ ਹਥਿਆਰ ਲਿਆ ਸੀ

 

 

ਸ਼ਹਿਰ ' 200 ਤੋਂ ਵੱਧ ਅਜਿਹੇ ਹਕਿਆਰ ਜਮ੍ਹਾ ਹਨ, ਜਿਨ੍ਹਾਂ ਦੇ ਵਾਰਸ ਹੁਣ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਚੁੱਕੇ ਹਨ। ਉਹ ਹਥਿਆਰ ਹੁਣ ਕਿੱਥੇ ਹਨ, ਇਸ ਬਾਰੇ ਵੱਡੀ ਜਾਂਚ ਦੀ ਜ਼ਰੂਰਤ ਹੈ

 

 

ਹਥਿਆਰਾਂ ਦੇ ਜਿਹੜੇ ਮਾਲਕ ਵਿਦੇਸ਼ ਜਾ ਚੁੱਕੇ ਹਨ, ਉਨ੍ਹਾਂ ਦੇ ਹਥਿਆਰਾਂ ਬਾਰੇ ਵੀ ਪੁਲਿਸ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਹੁਣ ਉਹ ਕਿੱਥੇ ਹਨ। ਮ੍ਰਿਤਕਾਂ ਜਾਂ ਵਿਦੇਸ਼ ਗਏ ਲੋਕਾਂ ਦੇ ਹਥਿਆਰਾਂ ਦੀ ਸਾਰ ਲੈਣ ਲਈ ਉਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਕਦੇ ਗੰਨ ਹਾਊਸ ਆਦਿ ਨਹੀਂ ਜਾਂਦਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A game of arms and ammunition unearthed in Punjab