ਅਗਲੀ ਕਹਾਣੀ

​​​​​​​ਕੈਨੇਡਾ ਰਸਤੇ ਦੱਖਣੀ ਅਮਰੀਕਾ ਦੀ ਕੋਕੀਨ ਭਾਰਤ ’ਚ ਸਮੱਗਲ ਕਰਨ ਵਾਲਾ ਗਿਰੋਹ ਕਾਬੂ

​​​​​​​ਕੈਨੇਡਾ ਰਸਤੇ ਦੱਖਣੀ ਅਮਰੀਕਾ ਦੀ ਕੋਕੀਨ ਭਾਰਤ ’ਚ ਸਮੱਗਲ ਕਰਨ ਵਾਲਾ ਗਿਰੋਹ ਕਾਬੂ

ਅੰਮ੍ਰਿਤਸਰ ਸਥਿਤ ਨਾਰਕੌਟਿਕਸ ਕੰਟਰੋਲ ਬਿਊਰੋ (NCB) ਨੇ ਦਿੱਲੀ ਪੁਲਿਸ ਨਾਲ ਮਿਲ ਕੇ ਪਹਿਲੀ ਵਾਰ ਇੱਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ; ਜਿਹੜਾ ਦੱਖਣੀ ਅਮਰੀਕੀ ਦੇਸ਼ਾਂ ਤੋਂ ਨਸ਼ੀਲਾ ਪਦਾਰਥ ਕੋਕੀਨ ਸਮੱਗਲਿੰਗ ਰਾਹੀਂ ਭਾਰਤ ਲਿਆਉਂਦਾ ਸੀ। ਦੱਖਣੀ ਅਮਰੀਕਾ ਤੋਂ ਇਹ ਕੋਕੀਨ ਪਹਿਲਾਂ ਕੈਨੇਡਾ ਲਿਜਾਂਦੀ ਜਾਂਦੀ ਸੀ ਤੇ ਉੱਥੋਂ ਉਹ ਭਾਰਤ ਆਉਂਦੀ ਸੀ।

 

 

ਪ੍ਰਿੰਟਰਾਂ ਵਿੱਚ ਸਮੱਗਲ ਕਰ ਕੇ ਲਿਆਂਦੀ ਗਏ ਨਸ਼ੇ ਦੀ ਖੇਪ ਜਲੰਧਰ ਡਿਲਿਵਰ ਕੀਤੀ ਗਈ ਸੀ। NCB ਦੇ ਡਿਪਟੀ ਡਾਇਰੈਕਟਰ ਸ੍ਰੀ ਐੱਸਕੇ ਝਾਅ ਨੇ ਦੱਸਿਆ ਕਿ ਜਲੰਧਰ ਦਾ ਨਿਵਾਸੀ ਯੋਗੇਸ਼ ਕੁਮਾਰ ਧੁੰਨਾ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਤੋਂ 115 ਗ੍ਰਾਮ ਕੋਕੀਨ, 13 ਗ੍ਰਾਮ ਐਫ਼ੇਡ੍ਰੀਨ, 80 ਗ੍ਰਾਮ ਹਸ਼ਿਸ਼ ਦੇ ਤੇਲ ਤੇ 292 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਟੀਮਾਂ ਨੇ ਕੋਕੀਨ ਦੇ 900 ਗ੍ਰਾਮ ਮਿਕਸਿੰਗ ਏਜੰਟ ਵੀ ਬਰਾਮਦ ਕੀਤੇ ਸਨ। ਫੜੀ ਗਈ ਨਸ਼ਿਆਂ ਦੀ ਖੇਪ ਦੀ ਕੁੱਲ ਕੀਮਤ 2 ਕਰੋੜ ਰੁਪਏ ਬਣਦੀ ਹੈ। ਇੱਕ ਹੋਰ ਮੁਲਜ਼ਮ ਅਕਸ਼ਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਸ਼ਹਿਰ ਪੱਟੀ ਤੋਂ ਵਿਸ਼ੇਸ਼ ਟਾਸਕ ਫ਼ੋਰਸ (STF) ਅਤੇ ਜਲੰਧਰ ਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਸੀ।

 

 

ਸ੍ਰੀ ਝਾਅ ਨੇ ਦੱਸਿਆ ਕਿ ਨਸ਼ਿਆਂ ਦੀ ਸਮੱਗਲਿੰਗ ਦਾ ਇਹ ਕੌਮਾਂਤਰੀ ਪੱਧਰ ਦਾ ਨੈੱਟਵਰਕ ਦਿੱਲੀ, ਪੰਜਾਬ ਤੇ ਮੁੰਬਈ ਤੱਕ ਚੱਲ ਰਿਹਾ ਸੀ; ਜਿਸ ਦੇ ਸਬੰਧ ਆਸਟ੍ਰੇਲੀਆ ਤੇ ਕੈਨੇਡਾ ਤੱਕ ਹਨ।

 


NCB ਜ਼ੋਨਲ ਯੂਨਿਟ ਨੇ ਪੰਜਾਬ ਲਿਜਾਂਦੀ ਜਾ ਰਹੀ ਨਸ਼ਿਆਂ ਦੀ ਇੱਕ ਖੇਪ ਦਿੱਲੀ ’ਚ ਫੜੀ ਸੀ ਪਰ ਇਸ ਦਾ ਕੋਈ ਜਨਤਕ ਐਲਾਨ ਨਹੀਂ ਕੀਤਾ ਗਿਆ ਸੀ ਕਿ ਤਾਂ ਜੋ ਇਸ ਲੜੀ ਵਿੱਚ ਮੌਜੂਦ ਦੂਜੇ ਸਮੱਗਲਰ ਵੀ ਕਾਬੂ ਕੀਤੇ ਜਾ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Gang arrested whose members were smuggling South American Cocaine to India via Canada