ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਅਕਾਲੀ ਸਰਪੰਚ ਦੇ ਕਤਲ `ਚ ਇੱਕ ਗੈਂਗਸਟਰ ਸਮੇਤ 3 ਅੜੁੰਗੇ

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਜ਼ੈਲਦਾਰ

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਜ਼ੈਲਦਾਰ ਦੇ ਕਤਲ ਦੇ ਮਾਮਲੇ `ਚ ਥਾਣਾ ਲੋਪੋਕੇ ਦੀ ਪੁਲਿਸ ਨੇ ਇੱਕ ਗੈਂਗਸਟਰ ਸਮੇਤ ਤਿੰਨ ਜਣਿਆਂ ਖਿ਼ਲਾਫ਼ ਕੇਸ ਦਾਇਰ ਕੀਤਾ ਗਿਆ ਹੈ।


ਮੁਲਜ਼ਮਾਂ ਦੀ ਸ਼ਨਾਖ਼ਤ ਗੈਂਗਸਟਰ ਗੁਰਭੇਜ ਸਿੰਘ ਉਰਫ਼ ਭੇਜਾ, ਦਿਲਬਾਗ਼ ਸਿੰਘ ਉਰਫ਼ ਬਾਘਾ ਤੇ ਉਸ ਦਾ ਪੁੱਤਰ ਹੁਸਿ਼ਆਰ ਸਿੰਘ ਪਿੰਡ ਖਿਆਲਾ ਵਜੋਂ ਹੋਈ ਹੈ। ਇਹ ਕਾਰਵਾਈ ਮ੍ਰਿਤਕ ਜ਼ੈਲਦਾਰ ਦੇ ਭਤੀਜੇ ਸ਼ਮਸ਼ੇਰ ਸਿੰਘ ਦੀ ਸਿ਼ਕਾਇਤ `ਤੇ ਹੋਈ ਹੈ।


ਸਿ਼ਕਾਇਤਕਰਤਾ ਨੇ ਆਪਣੀ ਸਿ਼ਕਾਇਤ `ਚ ਲਿਖਿਆ ਹੈ - ‘ਮੇਰੇ ਤਾਏ ਨੂੰ ਸਿਆਸੀ ਦੁਸ਼ਮਣੀ ਕਰਕੇ ਮਾਰਿਆ ਗਿਆ ਹੈ। ਪਿਓ ਦਿਲਬਾਗ਼ ਤੇ ਪੁੱਤਰ ਹੁਸਿ਼ਆਰ ਨੇ ਮੇਰੇ ਤਾਏ ਵਿਰੁੱਧ ਸਥਾਨਕ ਅਦਾਲਤ `ਚ ਝੂਠੀ ਸਿ਼ਕਾਇਤ ਵੀ ਦਰਜ ਕਰਵਾਈ ਸੀ। ਦਿਲਬਾਗ਼ ਮੇਰੇ ਤਾਏ ਤੋਂ ਚੋਣ `ਚ ਹਾਰ ਗਿਆ ਸੀ ਤੇ ਤਦ ਤੋਂ ਹੀ ਖਾਰ ਖਾਂਦਾ ਸੀ।`


ਲੋਪੋਕੇ ਦੇ ਐੱਸਐੱਚਓ ਕਪਿਲ ਕੌਸ਼ਲ ਨੇ ਦੱਸਿਆ ਕਿ ‘‘ਇੱਕ ਮੁਲਜ਼ਮ ਗੁਰਭੇਜ ਸਿੰਘ ਦਰਅਸਲ ਗੈਂਗਸਟਰ ਹੈ।`` ਸਾਰੇ ਮੁਲਜ਼ਮ ਇਸ ਵੇਲੇ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਬਹੁਤ ਹੀ ਅਹਿਮ ਸੁਰਾਗ਼ ਮੌਜੂਦ ਹਨ ਤੇ ਦੋ ਕੁ ਦਿਨਾਂ `ਚ ਇਹ ਸਾਰਾ ਮਾਮਲਾ ਸੁਲਝਠ ਜਾਵੇਗਾ।


ਸਰਬਜੀਤ ਸਿੰਘ ਜ਼ੈਲਦਾਰ ਕੱਲ੍ਹ ਮੰਗਲਵਾਰ ਦੀ ਸਵੇਰ ਨੂੰ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਗਏ ਸਨ, ਜਿੱਥੇ ਉਨ੍ਹਾਂ ਦਾ ਕਤਲ ਹੋ ਗਿਆ ਸੀ। ਉਨ੍ਹਾਂ ਨੂੰ ਮਾਰਨ ਲਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Gangster among 3 booked in former Sarpanch murder