ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FDA, CIA ਦੀ ਸਾਂਝੀ ਟੀਮ ਨੇ ਵੱਡੀ ਮਾਤਰਾ ’ਚ ਫੜ੍ਹੀਆਂ ਨਸ਼ੀਲੀਆਂ ਦਵਾਈਆਂ

----90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ-----

 

ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ (ਐਫ.ਡੀ..) ਅਤੇ ਸੀ.ਆਈ.. ਦੀਆਂ ਟੀਮਾਂ ਵਲੋਂ ਸਾਂਝੀ ਕਾਰਵਾਈ ਕਰਦਿਆਂ ਫਰੀਦਕੋਟ ਵਿਖੇ ਇਕ ਕੈਮਿਸਟ ਕੋਲੋਂ ਨਾਰਕੋਟਿਕ ਡਰੱਗਜ਼ ਐਂਡ ਸਾਇਕੋਟ੍ਰੋਪਿਕ ਸਬਟਾਂਸਿਸ ਐਕਟ, 1985 ਤਹਿਤ ਪਾਬੰਦੀਸ਼ੁਦਾ ਦਵਾਈਆਂ ਭਾਰੀ ਮਾਤਰਾ ਵਿਚ ਜ਼ਬਤ ਕੀਤੀਆਂ ਗਈਆਂ ਹਨ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਐਫ.ਡੀ.., . ਕੇ. ਐਸ. ਪਨੂੰ ਨੇ ਦੱਸਿਆ ਕਿ ਮੰਗਲਵਾਰ ਦੀ ਦੇਰ ਸ਼ਾਮ ਪੁਰਾਣਾ ਬਸ ਸਟੈਂਡ, ਜ਼ਿਲ੍ਹਾ ਫਰੀਦਕੋਟ ਨਜ਼ਦੀਕ ਮੈਸਰਜ਼ ਫਰੈਂਡਜ਼ ਮੈਡੀਕਲ ਏਜੰਸੀ ਵਿਖੇ ਕੀਤੀ ਗਈ ਛਾਪੇਮਾਰੀ ਵਿਚ ਆਦਤ ਪਾਉਣ ਵਾਲੀਆਂ 11 ਤਰ੍ਹਾਂ ਦੀਆਂ ਦਵਾਈਆਂ ਜਿਹਨਾਂ ਵਿਚ ਜ਼ਿਆਦਾਤਰ ਟਰਾਮਾਡੋਲ, ਡਾਇਫੈਨੋਜ਼ਾਈਲੇਟ ਤੇ ਬੁਪਰੀਨੌਰਫਿਨ ਦੀਆਂ ਗੋਲੀਆਂ ਸ਼ਾਮਲ ਹਨ, ਦੀਆਂ ਕੁੱਲ 2555 ਗੋਲੀਆਂ ਬਰਾਮਦ ਕੀਤੀਆਂ ਗਈਆਂ।

 

ਇਸ ਸਟੋਰ ਨੇ ਫਾਰਮ 16 ਵਿਚ ਬਿਨ੍ਹਾਂ ਕੋਈ ਖਰੀਦ ਰਿਕਾਰਡ ਦਰਜ ਕੀਤੇ 28 ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਦਾ ਭੰਡਾਰ ਵੀ ਰੱਖਿਆ ਹੋਇਆ ਸੀ। ਬਿਨ੍ਹਾਂ ਰਿਕਾਰਡ ਵਾਲੀਆਂ ਜ਼ਬਤ ਕੀਤੀਆਂ ਇਹਨਾਂ ਦਵਾਈਆਂ ਵਿਚ 3040 ਗੋਲੀਆਂ, 62 ਕਿੱਟਾਂ, ਇੰਜੈਕਸ਼ਨ ਦੀਆਂ 70 ਸ਼ੀਸ਼ੀਆਂ ਸਮੇਤ ਕੁੱਲ 34887 ਦਵਾਈਆਂ ਸ਼ਾਮਲ ਹਨ

 

 

ਇਸ ਛਾਪੇਮਾਰੀ ਤੋਂ ਬਾਅਦ ਟੀਮ ਵਲੋਂ ਫਰਮ ਦੇ ਮਾਲਕ ਦੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ। ਐਫ.ਡੀ. ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਘਰ ਦੀ ਬੇਸਮੈਂਟ ਵਿਚੋਂ ਐਨ.ਡੀ.ਪੀ.ਐਸ. ਐਕਟ ਤਹਿਤ ਪਾਬੰਦੀਸ਼ੁਦਾ 33 ਪ੍ਰਕਾਰ ਦੀਆਂ ਦਵਾਈਆਂ ਜਿਹਨਾਂ ਵਿਚ ਟਰਾਮਾਡੋਲ, ਡਾਇਫੈਨੋਜ਼ਾਈਲੇਟ ਤੇ ਬੁਪਰੀਨੌਰਫਿਨ, ਅਲਪਰਾਜ਼ੋਲਮ ਅਤੇ ਕਲੋਂਜ਼ੀਪਾਮ ਸ਼ਾਮਲ ਹਨ, ਬਰਾਮਦ ਕੀਤੀਆਂ ਗਈਆਂ। ਆਦੀ ਬਣਾਉਣ ਵਾਲੀਆਂ ਕੁੱਲ 65845 ਗੋਲੀਆਂ, 119 ਟੀਕੇ ਅਤੇ 30 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੁਲਿਸ ਵਲੋਂ ਇਸ ਮੈਡੀਕਲ ਏਜੰਸੀ ਦੇ ਮਾਲਕ ਦੀ ਰਿਹਾਇਸ਼ ਤੋਂ ਲਗਭਗ 90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਸਟੋਰ/ਘਰ ਦਾ ਮਾਲਕ ਪੁਲਿਸ ਦੀ ਹਿਰਾਸਤ ਵਿਚ ਹੈ ਜਿਸ ਖਿਲਾਫ ਪੁਲਿਸ ਵਲੋਂ ਥਾਣਾ ਸਿਟੀ, ਫਰੀਦਕੋਟ ਵਿਖੇ ਧਾਰਾ 22/61/85 ਤਹਿਤ ਮਿਤੀ 27/08/2019 ਨੂੰ ਐਫ.ਆਈ.ਆਰ. ਨੰਬਰ 209 ਦਰਜ ਕਰ ਲਈ ਗਈ ਹੈ

 

. ਪਨੂੰ ਨੇ ਦੱਸਿਆ ਕਿ ਮੈਸਰਜ਼ ਫਰੈਂਡਸ ਮੈਡੀਕਲ ਏਜੰਸੀ, ਫਰੀਦਕੋਟ ਦੇ ਰਿਟੇਲ ਅਤੇ ਥੋਕ ਵਿਕਰੀ ਦੇ ਦੋਵੇਂ ਲਾਇਸੰਸ ਰੱਦ ਕਰ ਦਿੱਤੇ ਗਏ ਹਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A joint team of the FDA CIA administered large quantities of drug