ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ਲਾਗਲੇ ਪਿੰਡ ’ਚੋਂ ਖ਼ਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ

​​​​​​​ਜਲੰਧਰ ਲਾਗਲੇ ਪਿੰਡ ’ਚੋਂ ਖ਼ਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ

ਪੁਲਿਸ ਨੇ ਅੱਜ ‘ਖ਼ਾਲਿਸਤਾਨ ਕਮਾਂਡੋ ਫ਼ੋਰਸ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਜੁੜੇ’ ਅਮਰੀਕ ਸਿੰਘ ਉਰਫ਼ ਮੰਗਾ ਨਾਂਅ ਦੇ ਇੱਕ ਵਿਅਕਤੀ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਸਰੀਹ ਤੋਂ ਫੜਿਆ ਹੈ। ਅਮਰੀਕ ਸਿੰਘ ਇਸ ਵੇਲੇ ਯੂਗਾਂਡਾ ਦੇਸ਼ ਦਾ ਨਾਗਰਿਕ ਹੈ ਤੇ ਉਹ ਪੁਲਿਸ ਨੂੰ ਲੋੜੀਂਦਾ ਸੀ। ਉਹ ਸਾਲ 2017 ’ਚ ਨੇਪਾਲ ਰਸਤਿਓਂ ਭਾਰਤ ਵਿੱਚ ਦਾਖ਼ਲ ਹੋਇਆ ਸੀ ਤੇ ਪਿਛਲੇ ਦੋ ਸਾਲਾਂ ਤੋਂ ਗ਼ੈਰ–ਕਾਨੂੰਨੀ ਤਰੀਕੇ ਇੱਥੇ ਰਹਿ ਰਿਹਾ ਸੀ।

 

 

ਕਾਊਂਟਰ–ਇੰਟੈਲੀਜੈਂਸ ਏਆਈਜੀ (AIG) ਐੱਚਐੱਸ ਖੱਖ ਨੇ ਦੱਸਿਆ ਕਿ 28 ਅਪ੍ਰੈਲ, 2006 ਤੇ ਫਿਰ 24 ਮਈ, 2006 ਨੂੰ ਜਲੰਧਰ ਦੇ ਬੱਸ ਅੱਡੇ ਉੱਤੇ ਹੋਏ ਦੋ ਬੰਬ ਧਮਾਕਿਆਂ ਵਿੱਚ ਅਮਰੀਕ ਸਿੰਘ ਪੁਲਿਸ ਨੂੰ ਲੋੜੀਂਦਾ ਸੀ। ਉਹ ਧਮਾਕੇ ਸਤਨਾਮ ਸਿੰਘ ਉਰਫ਼ ਸੱਤਾ ਲਸੂੜੀ ਨਾਂਅ ਦੇ ਵਿਅਕਤੀ ਨੇ ਕੀਤੇ ਸਨ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ’ਚ ਰਹਿੰਦੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਕਮਾਂਡਰ ਰਣਜੀਤ ਸਿੰਘ ਨੀਟਾ ਤੇ ਅਮਰੀਕਾ ’ਚ ਰਹਿੰਦੇ ਬਲਵਿੰਦਰ ਸਿੰਘ ਪੋਸੀ ਨੇ ਜਲੰਧਰ ਦੇ ਇਨ੍ਹਾਂ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚੀ ਸੀ ਤੇ ਉਸ ਘਿਨਾਉਣੀ ਯੋਜਨਾ ਨੂੰ ਅਮਰੀਕ ਸਿੰਘ ਦੀ ਮਦਦ ਨਾਲ ਅੰਜਾਮ ਦਿੱਤਾ ਸੀ।
 

 

ਪਹਿਲੇ ਘਮਾਕੇ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਸੀ ਤੇ ਦੂਜੇ ਧਮਾਕੇ ਵਿੱਚ ਅਜਿਹਾ ਕੋਈ ਨੁਕਸਾਨ ਨਹੀਂ ਹੋਇਆ ਸੀ ਕਿਉਂਕਿ ਮੁਲਜ਼ਮ ਉਸ ਨੂੰ ਸਹੀ ਤਰੀਕੇ ਚਲਾਉਣ ਤੋਂ ਨਾਕਾਮ ਰਿਹਾ ਸੀ।

 

 

ਪੁਲਿਸ ਅਧਿਕਾਰੀ ਮੁਤਾਬਕ ਪੁੱਛਗਿੱਛ ਦੌਰਾਨ ਅਮਰੀਕ ਸਿੰਘ ਨੇ ਦੱਇਸਆ ਕਿ ਉਹ ਸਾਲ 1992 ਤੋਂ ਲੈ ਕੇ 1995 ਦੌਰਾਨ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਸੀ। ਉਹ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਅੱਤਵਾਦੀ ਗੁਰਦੀਪ ਸਿੰਘ ਉਰਫ਼ ਦੀਪਾ ਹੇਰਾਂ ਦੇ ਨੇੜੇ ਰਿਹਾ ਸੀ।

 

 

ਏਆਈਜੀ ਨੇ ਦੱਸਿਆ ਅਮਰੀਕ ਸਿੰਘ ਤੇ ਉਸ ਦੇ ਛੇ ਸਾਥੀਆਂ ਨੇ 1998 ’ਚ ਜਲੰਧਰ ਦੇ ਗੁਰੂ ਨਗਰ ਦੇ ਨਿਵਾਸੀ ਹਰਵਿੰਦਰ ਸਿੰਘ ਭੋਲਾ ਦਾ ਕਤਲ ਕੀਤਾ ਸੀ। ਉਸ ਮਾਮਲੇ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਬਾਅਦ ਵਿੱਚ ਅਮਰੀਕ ਸਿੰਘ ਪੈਰੋਲ ਦੀ ਉਲੰਘਣਾ ਕਰਦਾ ਹੋਇਆ ਫ਼ਰਾਰ ਹੋ ਗਿਆ ਸੀ। ਤਦ ਉਹ ਯੂਗਾਂਡਾ ਜਾ ਕੇ ਰਹਿਣ ਲੱਗਾ ਸੀ।

 

 

ਸਾਲ 2003 ਦੌਰਾਨ ਅਮਰੀਕ ਸਿੰਘ ਦੇ ਪਾਸਪੋਰਟ ਦੀ ਮਿਆਦ ਪੁੱਗ ਗਈ ਸੀ ਪਰ ਤਦ ਉਹ ਆਪਣੇ ਪਿਤਾ ਹਰਮੇਲ ਸਿੰਘ ਦੇ ਨਾਂਅ ਉੱਤੇ ਯੂਗਾਂਡਾ ਨਵਾਂ ਪਾਸਪੋਰਟ ਲੈਦ ਵਿੱਚ ਸਫ਼ਲ ਹੋ ਗਿਆ ਸੀ। ਪੋਸੀ ਤੇ ਨੀਟਾ ਦੇ ਕਹਿਣ ਉੱਤੇ ਉਸ ਨੇ 2003 ਦੌਰਾਨ ਸੱਤਾ ਲਸੂੜੀ ਤੇ ਨਿਰਮਲ ਸਿੰਘ ਨੂੰ ਸਪਾਂਸਰ ਕਰ ਕੇ ਸੱਦਿਆ ਸੀ ਤੇ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਵੀ ਉਸੇ ਨੇ ਕੀਤਾ ਸੀ।

 

 

ਅਮਰੀਕ ਸਿੰਘ ਨੂੰ ਸਾਲ 2007 ਦੌਰਾਨ ਜਲੰਧਰ ਮਾਡਲ ਟਾਊਨ ਪੁਲਿਸ ਥਾਣੇ ਵਿੱਚ ਦਰਜ ਇੱਕ ਕਤਲ ਕੇਸ ’ਚ ਭਗੌੜਾ ਐਲਾਨ ਦਿੱਤਾ ਗਿਆ ਸੀ। ਸ੍ਰੀ ਖੱਖ ਨੇ ਦੱਸਿਆ ਕਿ ਅਮਰੀਕ ਸਿੰਘ ਨੂੰ ਯੂਗਾਂਡਾ ਪੁਲਿਸ ਨੇ ਵੀ 2012 ਦੌਰਾਨ ਗ਼ੈਰ–ਕਾਨੂੰਨੀ ਮਨੁੱਖੀ ਸਮੱਗਲਿੰਗ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਉੱਥੋਂ ਦੀ ਜੇਲ੍ਹ ਵਿੱਚ ਵੀ ਚਾਰ ਵਰ੍ਹੇ ਰਿਹਾ ਸੀ। ਫਿਰ ਜਨਵਰੀ 2017 ਦੌਰਾਨ ਉਹ ਨੇਪਾਲ ਆ ਗਿਆ ਤੇ ਦੋ ਹਫ਼ਤੇ ਉਸ ਦੇਸ਼ ਦੀ ਰਾਜਧਾਨੀ ਕਾਠਮੰਡੂ ਵਿਖੇ ਹੀ ਰਿਹਾ। ਫਿਰ ਇੱਕ ਦਿਨ ਮੌਕਾ ਵੇਖ ਕੇ ਉਹ ਭਾਰਤ ’ਚ ਦਾਖ਼ਲ ਹੋ ਗਿਆ।

​​​​​​​ਜਲੰਧਰ ਲਾਗਲੇ ਪਿੰਡ ’ਚੋਂ ਖ਼ਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Khalistani arrested from Jalandhar Village