ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੀ ਗਿਣਤੀ `ਚ ਬਰਗਾੜੀ ਪੁੱਜੇ ਸ਼ਰਧਾਲੂ, ਸਖ਼ਤ ਸੁਰੱਖਿਆ ਚੌਕਸੀ

ਵੱਡੀ ਗਿਣਤੀ `ਚ ਬਰਗਾੜੀ ਪੁੱਜੇ ਸ਼ਰਧਾਲੂ, ਸਖ਼ਤ ਸੁਰੱਖਿਆ ਚੌਕਸੀ

-- ਬਰਗਾੜੀ ਜਾ ਰਹੇ ਸ਼ਰਧਾਲੂਆਂ ਦੀ ਬੱਸ ਮੌੜ ਮੰਡੀ ਕੋਲ ਹਾਦਸਾਗ੍ਰਸਤ

 

ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਤੇ ਬਰਗਾੜੀ `ਚ ਮੌਜੂਦ ਸੰਗਤ ਵੱਲੋਂ ਅੱਜ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ `ਚ ਸ਼ਰਧਾਲੂ ਇੱਥੇ ਪੁੱਜੇ ਹੋਏ ਹਨ। ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ।


ਉੱਧਰ ਅੱਜ ਬਰਗਾੜੀ `ਚ ਆ ਰਹੇ ਸ਼ਰਧਾਲੂਆਂ ਦੀ ਇੱਕ ਬੱਸ ਮੌੜ ਮੰਡੀ ਕੋਲ ਹਾਦਸਾਗ੍ਰਸਤ ਹੋ ਗਈ।  20 ਜ਼ਖ਼ਮੀਆਂ ਨੁੰ ਬਠਿੰਡਾ, ਮਾਨਸਾ ਤੇ ਮੌੜ ਦੇ ਸਿਵਲ ਹਸਪਤਾਲਾਂ `ਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


ਪੰਜਾਬ ਪੁਲਿਸ ਨੇ ਇੱਥੇ ਘੱਟੋ-ਘੱਟ ਛੇ ਐੱਸਪੀ ਅਤੇ 2,500 ਦੇ ਲਗਭਗ ਜਵਾਨ ਬਰਗਾੜੀ `ਚ ਤਾਇਨਾਤ ਕੀਤੇ ਹਨ। ਦਰਅਸਲ, ਹੁਣ ਪ੍ਰਸ਼ਾਸਨ ਕਿਸੇ ਵੀ ਹਾਲਤ `ਚ 2015 ਵਰਗੇ ਹਾਲਾਤ ਇਸ ਕਸਬੇ `ਚ ਨਹੀਂ ਬਣਨ ਦੇਣਾ ਚਾਹੁੰਦਾ।


ਫ਼ਰੀਦਕੋਟ ਤੋਂ ਬਠਿੰਡਾ ਜਾਣ ਵਾਲੀਆਂ ਬੱਸਾਂ ਤੇ ਹੋਰ ਆਵਾਜਾਈ ਨੂੰ ਅੱਜ ਕੋਟਕਪੂਰਾ-ਭਗਤਾ ਭਾਈਕਾ -ਬਠਿੰਡਾ ਰੂਟ ਰਾਹੀਂ ਕੱਢਿਆ ਜਾ ਰਿਹਾ ਹੈ। ਕੋਈ ਵੀ ਵਾਹਨ ਬਰਗਾੜੀ `ਚੋਂ ਲੰਘਣ ਨਹੀਂ ਦਿੱਤਾ ਜਾ ਰਿਹਾ। ਇੰਝ ਹੀ ਬਠਿੰਡਾ-ਫ਼ਰੀਦਕੋਟ ਆਵਾਜਾਈ ਨੂੰ ਬਾਜਾਖਾਨਾ-ਜੈਤੋ-ਕੋਟਕਪੂਰਾ ਰੋਡ ਤੋਂ ਲੰਘਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a large number of devotees reached Bargari