ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁਧਿਆਣਾ ਦੇ ਸਰਕਾਰੀ ‘ਘਰ ਘਰ ਰੋਜ਼ਗਾਰ’ ਮੇਲੇ ’ਚ ਪੁੱਜਾ ‘ਸਵਾ–ਲੱਖ ਉਮੀਦਵਾਰ’

​​​​​​​ਲੁਧਿਆਣਾ ਦੇ ਸਰਕਾਰੀ ‘ਘਰ ਘਰ ਰੋਜ਼ਗਾਰ’ ਮੇਲੇ ’ਚ ਪੁੱਜਾ ‘ਸਵਾ–ਲੱਖ ਉਮੀਦਵਾਰ

ਲੁਧਿਆਣਾ ’ਚ ਅੱਜ ਪੰਜਾਬ ਸਰਕਾਰ ਦੀ ‘ਘਰ ਘਰ ਰੋਜ਼ਗਾਰ’ ਯੋਜਨਾ ਅਧੀਨ ‘ਰੋਜ਼ਗਾਰ ਮੇਲਾ’ (ਜੌਬ ਫ਼ੇਅਰ) ਲੱਗਾ, ਜਿੱਥੇ ਸਿਰਫ਼ ਇੱਕ (ਸਵਾ–ਲੱਖ) ਉਮੀਦਵਾਰ ਹੀ ਪੁੱਜਾ। ਇੱਕ ਪ੍ਰਾਈਵੇਟ ਕੈਬ ਐਗ੍ਰੀਗੇਟਰ ਤੇ ਫ਼ੂਡ ਡਿਲੀਵਰੀ ਕੰਪਨੀ ਦੇ ਨੁਮਾਇੰਦਿਆਂ ਨੇ ਇਸ ਕੈਂਪ ਦੇ ਇੰਤਜ਼ਾਮ ਬਹੁਤ ਚਾਅ ਨਾਲ ਕੀਤੇ ਸਨ। ਉਨ੍ਹਾਂ ਨੂੰ ਆਸ ਸੀ ਕਿ ਨੌਕਰੀਆਂ ਹਾਸਲ ਕਰਨ ਦੇ ਚਾਹਵਾਨ ਉਮੀਦਵਾਰ ਵੱਡੀ ਗਿਣਤੀ ਵਿੱਚ ਪੁੱਜਣਗੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਅੱਜ ਇਸ ਰੋਜ਼ਗਾਰ–ਮੇਲੇ ਵਿੱਚ ਕੋਈ ਪੁੱਜਾ ਹੀ ਨਹੀਂ। ਇਸ ਮੇਲੇ ਦੇ ਪ੍ਰਬੰਧਕ/ਆਯੋਜਕ ਵੀ ਕਾਫ਼ੀ ਹੈਰਾਨ–ਪਰੇਸ਼ਾਨ ਵੇਖੇ ਗਏ।

 

 

ਪ੍ਰਬੰਧਕਾਂ ਨੇ ਪੂਰੇ ਜੋਸ਼ੋ਼–ਖ਼ਰੋਸ਼ ਵਿੱਚ ਬਾਕਾਇਦਾ ਚਾਰ ਤੰਬੂ ਲਾਏ ਸਨ ਪਰ ਅੱਜ ਜਦੋਂ ਉੱਥੇ ਕੋਈ ਉਮੀਦਵਾਰ ਪੁੱਜਾ ਹੀ ਨਹੀਂ, ਤਦ ਉਹ ਬਹੁਤ ਨਿਰਾਸ਼ ਹੋਏ। ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਉਮੀਦਵਾਰਾਂ ਦੀ ਉਡੀਕ ਕਰਦੇ ਰਹਿ ਗਏ।

 

 

ਰੋਜ਼ਗਾਰ ਤੇ ਉੱਦਮਾਂ ਬਾਰੇ ਜ਼ਿਲ੍ਹਾ ਬਿਊਰੋ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਨੌਕਰੀ ਦੇ ਚਾਹਵਾਨ 1,571 ਉਮੀਦਵਾਰਾਂ ਨੂੰ ਇਸ ਇੱਕ–ਦਿਨਾ ਮੇਲੇ ਬਾਰੇ ਬਾਕਾਇਦਾ ਸੂਚਿਤ ਕੀਤਾ ਸੀ। ਇਸ ਤੋਂ ਇਲਾਵਾ ਇਸ ਬਾਰੇ ਸਥਾਨਕ ਅਖ਼ਬਾਰਾਂ ਵਿੱਚ ਵੀ ਇਸ ਬਾਰੇ ਪ੍ਰੈੱਸ ਨੋਟ ਵੀ ਪ੍ਰਕਾਸ਼ਿਤ ਕਰਵਾਏ ਗਏ ਸਨ।

 

 

ਬਾਅਦ ਵਿੱਚ ਅਧਿਕਾਰੀਆਂ ਨੇ ਇਸ ਦਾ ਦੋਸ਼ ਖ਼ਰਾਬ ਮੌਸਮ ਸਿਰ ਮੜ੍ਹਿਆ। ਅੱਜ ਦਿਨੇ ਬੂੰਦਾ–ਬਾਂਦੀ ਵੀ ਹੁੰਦੀ ਰਹੀ।

 

 

ਕੈਬ ਐਗ੍ਰੀਗੇਟਰ ‘ਓਲਾ’ ਅਤੇ ਇੱਕ ਮੋਬਾਇਲ–ਐਪ ਆਧਾਰਤ ਫ਼ੂਡ ਡਿਲੀਵਰੀ ਮਾਰਕਿਟ–ਪਲੇਸ ‘ਫ਼ੂਡਪਾਂਡਾ’ ਇਸ ਰੋਜ਼ਗਾਰ–ਮੇਲੇ ਦੇ ਆਯੋਜਕ/ਪ੍ਰਬੰਧਕ ਸਨ। ‘ਓਲਾ’ ਦੇ ਸੀਨੀਅਰ ਵਪਾਰ ਵਿਕਾਸ ਮੈਨੇਜਰ ਉਮੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਇਸ ਨੌਕਰੀ–ਮੇਲੇ ਰਾਹੀਂ ਘੱਟੋ–ਘੱਟ 70 ਵਿਅਕਤੀਆਂ ਦੀਆਂ ਸੇਵਾਵਾਂ ਜ਼ਰੂਰ ਹਾਸਲ ਕਰ ਲੈਣਗੇ। ਪਰ ਮੀਂਹ ਨੇ ਸਾਰਾ ਪ੍ਰੋਗਰਾਮ ਖ਼ਰਾਬ ਕਰ ਕੇ ਰੱਖ ਦਿੱਤਾ। ਸਿਰਫ਼ ਇੱਕੋ ਉਮੀਦਵਾਰ ਪੁੱਜਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਛੇਤੀ ਹੀ ਅਜਿਹਾ ਇੱਕ ਹੋਰ ਨੌਕਰੀ–ਮੇਲਾ ਜ਼ਰੂਰ ਰੱਖੇਗੀ; ਤਾਂ ਜੋ ਉਹ ਵੱਧ ਤੋਂ ਵੱਧ ਵਿਅਕਤੀਆਂ ਦੀਆਂ ਸੇਵਾਵਾਂ ਲੈ ਸਕਣ।

 

 

ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਦਸੰਬਰ ’ਚ ਜਦੋਂ ਉਨ੍ਹਾਂ ਰੋਜ਼ਗਾਰ–ਮੇਲਾ ਰਖਵਾਇਆ ਸੀ; ਤਦ 200 ਉਮੀਦਵਾਰ ਪੁੱਜੇ ਸਨ ਤੇ ਉਨ੍ਹਾਂ ‘ਚੋਂ 43 ਜਣਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ।

 

 

ਅੱਜ ਜਿਹੜਾ ‘ਸਵਾ–ਲੱਖ’ ਭਾਵ ਇੱਕੋ–ਇੱਕ ਉਮੀਦਵਾਰ ਗੁਰਬਖ਼ਸ਼ ਸਿੰਘ (30) ਇਸ ਰੋਜ਼ਗਾਰ ਮੇਲੇ ’ਚ ਪੁੱਜਾ, ਉਹ ੋਓਲਾੋ ਲਈ ਰਜਿਸਟਰਡ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਇਸ ਮੇਲੇ ਬਾਰੇ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਨੈੱਟਵਰਕਿੰਗ ਸਾਈਟ ਤੋਂ ਪਤਾ ਲੱਗਾ ਸੀ। ਉੱਧਰ ਰੋਜ਼ਗਾਰ ਤੇ ਉੱਦਮਾਂ ਬਾਰੇ ਜ਼ਿਲ੍ਹਾ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਦੀਪ ਸਿੰਘ ਨੇ ਵੀ ਸਾਰਾ ਦੋਸ਼ ਖ਼ਰਾਬ ਮੌਸਮ ਸਿਰ ਮੜ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A lone candidate reached in Job Fair at Ludhiana