ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਚਕੂਲਾ ’ਚ ਡੇਰਾ ਹਿੰਸਾ ਦੇ ਕੇਸ ਵਿੱਚ ਭਾਦਸੋਂ ਤੋਂ ਇੱਕ ਗ੍ਰਿਫ਼ਤਾਰੀ

25 ਅਗਸਤ, 2017 ਨੂੰ ਪੰਚਕੂਲਾ 'ਚ ਵਾਪਰੀ ਹਿੰਸਾ ਦੀ ਫ਼ਾਈਲ ਫ਼ੋਟੋ।

25 ਅਗਸਤ, 2017 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਦੋਂ ਸੀਬੀਆਈ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ; ਉਸ ਵੇਲੇ ਪੰਚਕੂਲਾ ਦੇ ਸੈਕਟਰ 5 ’ਚ ਵੱਡੇ ਪੱਧਰ ’ਹਿੰਸਾ ਫੈਲ ਗਈ ਸੀ; ਪੰਚਕੂਲਾ ਪੁਲਿਸ ਨੇ ਅੱਜ ਪਟਿਆਲਾ ਜ਼ਿਲ੍ਹੇ ’ਚ ਭਾਦਸੋਂ ਲਾਗਲੇ ਪਿੰਡ ਮਟੋਰੜਾ ਦੇ ਨਿਵਾਸੀ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਉਂਝ ਪੁਲਿਸ ਪਹਿਲਾਂ ਅਜਿਹੇ 20 ਵਿਅਕਤੀਆਂ ਵਿਰੁੱਧ ਕੇਸ ਦਾਇਰ ਕਰ ਚੁੱਕੀ ਹੈ; ਜਿਹੜੇ ਕਥਿਤ ਤੌਰ ’ਤੇ 500 ਦੇ ਲਗਭਗ ਡੇਰਾ ਸ਼ਰਧਾਲੂਆਂ ਨੂੰ ਪੈਟਰੋਲ ਬੰਬ ਤੇ ਹੋਰ ਹਥਿਆਰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਸਨ। ਐੱਫ਼ਆਈਆਰ ਮੁਤਾਬਕ ਉਸ ਦਿਨ ਡੇਰਾ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਭੀੜ ਨੇ ਪੁਲਿਸ ਥਾਣੇ ’ਤੇ ਹਮਲਾ ਬੋਲ ਦਿੱਤਾ ਸੀ।

 

 

ਅਮਰੀਕ ਸਿੰਘ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਸੀ ਪਰ ਉਸ ਵਿਰੁੱਧ ਪਹਿਲਾਂ ਲਾਈ ਦੇਸ਼–ਧਰੋਹ ਦੀ ਧਾਰਾ ਬਾਅਦ ’ਚ ਵਾਪਸ ਲੈ ਲਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man Arrested from Bhadson in Panchkula Dera Violence Case