ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ 4 ਕਿਲੋ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ

ਅੰਮ੍ਰਿਤਸਰ `ਚ 4 ਕਿਲੋ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ

ਅੱਜ ਸੋਮਵਾਰ ਨੂੰ ਅੰਮ੍ਰਿਤਸਰ ਦੀ ਚਮਰੰਗ ਰੋਡ ਤੋਂ 50 ਸਾਲਾ ਇੱਕ ਵਿਅਕਤੀ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਮਜੀਠਾ ਰੋਡ `ਤੇ ਮੈਡੀਕਲ ਇਨਕਲੇਵ ਦੇ ਨਿਵਾਸੀ ਜੋਰਾਵਰ ਸਿੰਘ ਵਜੋਂ ਹੋਈ ਹੈ।


ਮੁਲਜ਼ਮ ਜੋਰਾਵਰ ਸਿੰਘ ਨੂੰ ਕੁਝ ਸਾਲ ਪਹਿਲਾਂ ਕੈਨੇਡਾ ਤੋਂ ਡੀਪੋਰਟ ਕੀਤਾ ਗਿਆ ਸੀ। ਉੱਥੇ ਵੀ ਉਸ `ਤੇ ਨਸਿ਼ਆਂ ਦੀ ਸਮੱਗਲਿੰਗ ਕਰਨ ਦਾ ਹੀ ਦੋਸ਼ ਸੀ।


ਪੁਲਿਸ ਕਮਿਸ਼ਨਰ ਐੱਸਐੱਸ ਸ੍ਰੀਵਾਸਤਵਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐਤਵਾਰ ਸ਼ਾਮੀਂ ਇੱਕ ਨਾਕੇ `ਤੇ ਸਕੌਡਾ ਕਾਰ ਰੋਕੀ ਗਈ ਸੀ। ਚੈਕਿੰਗ ਦੌਰਾਨ ਪੁਲਿਸ ਨੇ ਉਸਕੋਲੋਂ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਤੇ ਦੋ ਕ੍ਰਿਲੋਗ੍ਰਾਮ ਹੈਰੋਇਨ ਬਾਅਦ `ਚ ਉਸ ਦੇ ਘਰ ਤੋਂ ਬਰਾਮਦ ਕੀਤੀ ਗਈ ਸੀ।


ਪੁੱਛਗਿੱਛ ਦੌਰਾਨ ਜੋਰਾਵਰ ਸਿੰਘ ਨੇ ਮੰਨਿਆ ਕਿ ਉਹ ਬਾਰਡਰ ਏਰੀਆ ਦੇ ਇੱਕ ਪ੍ਰਸਿੱਧ ਸਮੱਗਲਰ ਤੋਂ ਨਸ਼ੇ ਦੀ ਇਹ ਖੇਪ ਲੈ ਕੇ ਆਇਆ ਸੀ।


ਇੱਕ ਵੱਖਰੇ ਮਾਮਲੇ `ਚ ਪੁਲਿਸ ਨੇ ਰਾਮ ਤੀਰਥ ਰੋਡ `ਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ; ਉਨ੍ਹਾਂ ਕੋਲੋਂ 260 ਗ੍ਰਾਮ ਹੈਰੋਇਨ ਮਿਲੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man arrested with 4 kg heroin in Amritsar