ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ `ਚ ਮਕਸੂਦਾਂ ਲਾਗੇ ਸੜਕ ਹਾਦਸੇ `ਚ ਇੱਕ ਨੌਜਵਾਨ ਦੀ ਮੌਤ

ਜਲੰਧਰ `ਚ ਮਕਸੂਦਾਂ ਲਾਗੇ ਸੜਕ ਹਾਦਸੇ `ਚ ਇੱਕ ਨੌਜਵਾਨ ਦੀ ਮੌਤ

ਅੱਜ ਬੁੱਧਵਾਰ ਨੂੰ ਜਲੰਧਰ ਦੇ ਮਕਸੂਦਾਂ ਇਲਾਕੇ `ਚ ਦੋ-ਪਹੀਆ ਵਾਹਨ ਦੇ ਇੱਕ ਤੇਜ਼ ਰਫ਼ਤਾਰ ਬੱਸ ਦੀ ਲਪੇਟ `ਚ ਆ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ 40 ਸਾਲਾ ਸਾਗਰ ਵਿਰਦੀ ਵਜੋਂ ਹੋਈ ਹੈ, ਹੁਸਿ਼ਆਰਪੁਰ ਦੇ ਪਿੰਡ ਬੱਲਾ ਦਾ ਵਸਨੀਕ ਸੀ।


ਐੱਸਐੱਚਓ ਰਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਡਰਾਇਵਰ ਜਸਵਿੰਦਰ ਸਿੰਘ (45) ਨੇ ਆਪਣੀ ਬੱਸ ਪੀਬੀ 32ਬੀ 3711 ਨਾਲ ਸਾਗਰ ਦੀ ਬਾਈਕ ਪੀਬੀ08 ਬੀਜੇ 5097 ਨੂੰ ਟੱਕਰ ਮਾਰੀ। ਡਰਾਇਵਰ ਆਪਣੀ ਬੱਸ ਨੂੰ ਕਿਸੇ ਹੋਰ ਵਾਹਨ ਤੋਂ ਅੱਗੇ ਕੱਢਣ ਦਾ ਜਤਨ ਕਰ ਰਿਹਾ ਸੀ। ਇਹ ਖ਼ਬਰ ਲਿਖੇ ਜਾਣ ਤੱਕ ਬੱਸ ਡਰਾਇਵਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man dies in Jalandhar mishap