ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਹੋਣ ਲੱਗੀ ਉਦਯੋਗਿਕ ਤੇ ਵਪਾਰਕ ਜਾਇਦਾਦਾਂ ਦੀ ਮੈਗਾ ਨਿਲਾਮੀ

ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਆਈ..ਸੀ.) ਵੱਲੋਂ ਚੱਲ ਰਹੇ ਤਿਉਹਾਰਾਂ ਦੇ ਮੌਸਮ ਦੌਰਾਨ ਸੂਬੇ ਭਰ ਦੇ ਵੱਖ-ਵੱਖ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਟਾਂ ਅਤੇ ਵਪਾਰਕ ਸਾਈਟਾਂ ਦੀ ਨਿਲਾਮੀ ਕਰਵਾਈ ਜਾ ਰਹੀ ਹੈ

 


ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਮਕਸਦ ਲਈ ਅਬੋਹਰ, ਅੰਮਿ੍ਰਤਸਰ, ਬਟਾਲਾ, ਗੋਇੰਦਵਾਲ ਸਾਹਿਬ, ਕਪੂਰਥਲਾ, ਲੁਧਿਆਣਾ, ਮੰਡੀ ਗੋਬਿੰਦਗੜ, ਮੁਹਾਲੀ, ਨਵਾਂ ਸ਼ਹਿਰ, ਪਠਾਨਕੋਟ ਆਦਿ ਫੋਕਲ ਪੁਆਇੰਟਸ ਵਿਖੇ ਬਣੇ ਵੱਖ-ਵੱਖ ਆਕਾਰ ਦੇ ਉਦਯੋਗਿਕ ਪਲਾਟਾਂ ਸਬੰਧੀ ਅਕਤੂਬਰ 2019 ਦੇ ਦੂਜੇ ਹਫ਼ਤੇ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ

ਸ੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਸਬੰਧਿਤ ਇਲਾਕੇ ਦੇ ਉੱਦਮੀਆਂ ਅਤੇ ਇਲਾਕੇ ਦੇ ਵਸਨੀਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਪਹਿਲੇ ਪੜਾਅ ਦੌਰਾਨ ਅੰਮਿ੍ਰਤਸਰ, ਮੋਹਾਲੀ, ਲੁਧਿਆਣਾ, ਜਲੰਧਰ ਆਦਿ ਫੋਕਲ ਪੁਆਇੰਟਸ ਵਿਖੇ ਬਣੇ ਵੱਖ-ਵੱਖ ਆਕਾਰ ਦੇ ਉਦਯੋਗਿਕ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ

 

ਇਸ ਦੇ ਨਾਲ ਹੀ ਇਲਾਕੇ ਵਿੱਚ ਉਦਯੋਗਾਂ ਅਤੇ ਵਪਾਰਕ ਸਾਈਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਦੂਜੇ ਪੜਾਅ ਦੌਰਾਨ ਡੇਰਾਬਸੀ, ਚਨਾਲੋਂ, ਨੰਗਲ ਅਤੇ ਖੰਨਾ ਦੇ ਵਪਾਰਕ ਖੇਤਰਾਂ ਦੀ ਨਿਲਾਮੀ ਦੀ ਯੋਜਨਾ ਉਲੀਕੀ ਜਾ ਰਹੀ ਹੈ
 

ਪੀ.ਐਸ.ਆਈ..ਸੀ. ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਬੱਸੀ ਨੇ ਦੱਸਿਆ ਕਿ ਪੀ.ਐਸ.ਆਈ..ਸੀ. ਵਲੋਂ ਜਲਦ ਹੀ ਮੁਹਾਲੀ ਦੇ ਫੇਜ਼-9 ਵਿੱਚ ਏਅਰਪੋਰਟ ਰੋਡ ਦੇ ਨੇੜੇ ਸਥਿਤ ਪ੍ਰਮੁੱਖ ਵਪਾਰਕ ਪਲਾਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬੇ ਵਿੱਚ ਹੋਰ ਵਿਸ਼ਵ ਪੱਧਰੀ ਬ੍ਰਾਂਡਾਂ ਨੂੰ ਲਿਆਉਣ ਦੀ ਉਮੀਦ ਹੈ ਬੈਸਟੈਕ ਮਾਲ ਦੇ ਨਾਲ ਲੱਗਦੇ 2.5 ਏਕੜ ਖੇਤਰ ਵਿੱਚ ਸ਼ੌਪਿੰਗ ਕੰਪਲੈਕਸ / ਮਲਟੀਪਲੈਕਸ ਬਣਾਏ ਜਾਣਗੇ

ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੀ.ਐਸ.ਆਈ..ਸੀ. ਨੇ ਅੰਮਿ੍ਰਤਸਰ, ਚਨਾਲੋਂ, ਪਟਿਆਲਾ, ਬਠਿੰਡਾ, ਗੋਇੰਦਵਾਲ ਸਾਹਿਬ, ਲੁਧਿਆਣਾ, ਨੰਗਲ, ਪਠਾਨਕੋਟ, ਮਲੋਟ, ਟਾਂਡਾ ਆਦਿ ਵਿਖੇ ਵੱਖ ਵੱਖ ਫੋਕਲ ਪੁਆਇੰਟਾਂਤੇ ਉਪਲੱਬਧ ਰਿਹਾਇਸ਼ੀ ਪਲਾਟਾਂ ਦੀ ਵਿਕਰੀ ਦੀ ਯੋਜਨਾ ਵੀ ਬਣਾਈ ਹੈ ਇਸ ਮਕਸਦ ਲਈ ਚੱਲ ਰਹੇ ਤਿਉਹਾਰਾਂ ਦੇ ਮੌਸਮ ਦੌਰਾਨ ਇਸ਼ਤਿਹਾਰ ਜਾਰੀ ਕੀਤੇ ਜਾਣਗੇ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ, ਪੀ.ਐਸ.ਆਈ..ਸੀ. ਵੱਲੋਂ ਨੇੜ ਭਵਿੱਖ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫੋਕਲ ਪੁਆਇੰਟਾਂਤੇ ਬਣੀਆਂ ਪੈਟਰੋਲ ਪੰਪ ਸਾਈਟਾਂ ਨੂੰ ਨਿਲਾਮ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A mega auction of industrial and commercial properties in Punjab