ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਵਾਰਾ ਪਸ਼ੂ ਕਾਰਨ ਮਾਨਸਾ ’ਚ ਮੋਟਰਸਾਇਕਲ ਸਵਾਰ ਦੀ ਮੌਤ

​​​​​​​ਅਵਾਰਾ ਪਸ਼ੂ ਕਾਰਨ ਮਾਨਸਾ ’ਚ ਮੋਟਰਸਾਇਕਲ ਸਵਾਰ ਦੀ ਮੌਤ

ਅਵਾਰਾ ਪਸ਼ੂ ਦੇ ਅਚਾਨਕ ਅੱਗੇ ਜਾਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ 25 ਸਾਲਾ ਸੰਨੀ ਸਿੰਘ ਦੀ ਮੌਤ ਹੋ ਗਈ ਹੈ। ਕਿਸੇ ਅਵਾਰਾ ਪਸ਼ੂ ਕਾਰਨ ਹੋਣ ਵਾਲੀ ਇਹ ਇਸ ਜ਼ਿਲ੍ਹੇ ਦੀ ਤੀਜੀ ਮੌਤ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸੰਨੀ ਸਿੰਘ ਇੱਕ ਦਿਹਾੜੀਦਾਰ ਮਜ਼ਦੂਰ ਸੀ। ਉਹ ਪਿੰਡ ਲਾਗਲੀ ਇੱਕ ਡੇਅਰੀ ਤੋਂ ਦੁੱਧ ਲੈਣ ਲਈ ਗਿਆ ਸੀ। ਹਾਦਸਾ ਵਾਪਰਨ ਵੇਲੇ ਉਹ ਘਰ ਪਰਤ ਰਿਹਾ ਸੀ।

 

 

ਚਸ਼ਮਦੀਦ ਗਵਾਹਾਂ ਅਨੁਸਾਰ ਉਹ ਜਦੋਂ ਆਪਣੇ ਪਿੰਡ ਦੀ ਸੰਪਰਕ ਸੜਕ ਵੱਲ ਮੁੜਨ ਹੀ ਲੱਗਿਆ ਸੀ ਕਿ ਉਸ ਦੀ ਟੱਕਰ ਇੱਕ ਅਵਾਰਾ ਪਸ਼ੂ ਨਾਲ ਹੋ ਗਈ।

 

 

ਪਿੰਡ ਜਵਾਹਰਕੇ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਸੰਨੀ ਸ਼ੁੱਕਰਵਾਰ ਸ਼ਾਮੀਂ ਕੁਝ ਹਨੇਰੇ ’ਚ ਆਪਣੀ ਮੋਟਰਸਾਇਕਲ ਉੱਤੇ ਪਰਤ ਰਿਹਾ ਸੀ। ਹਨੇਰੇ ਕਾਰਨ ਉਸ ਨੂੰ ਡੰਗਰ ਦਿਸਿਆ ਨਹੀਂ। ਉਹ ਉਸ ਹਾਦਸੇ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ।

ਸੰਨੀ ਸਿੰਘ ਦੇ ਸ਼ੋਕਗ੍ਰਸਤ ਪਰਿਵਾਰਕ ਮੈਂਬਰ ਤੇ ਹੋਰ ਜਾਣਕਾਰ

 

ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੇ ਪਰਿਵਾਰ ਨੂੰ ਸੰਨੀ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ। ਸਰਪੰਚ ਨੇ ਦੱਸਿਆ ਕਿ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਦਾ ਕੋਈ ਲੋੜੀਂਦਾ ਪ੍ਰਬੰਧ ਨਹੀਂ ਹੈ।

 

 

ਇਲਾਜ ਦੌਰਾਨ ਸੰਨੀ ਸਿੰਘ ਦੀ ਪਟਿਆਲਾ ’ਚ ਮੌਤ ਹੋ ਗਈ। ਅੱਜ ਉਸ ਦੀ ਮ੍ਰਿਤਕ ਦੇਹ ਪੋਸਟ–ਮਾਰਟਮ ਤੋਂ ਬਾਅਦ ਪਿੰਡ ਲਿਆਂਦੀ ਗਈ।

 

 

ਅੱਜ ਪਰਿਵਾਰਕ ਮੈਂਬਰਾਂ ਨੇ ਸੰਨੀ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਪਰਿਵਾਰਕ ਮੈਂਬਰ ਹੁਣ ਪੰਜਾਬ ਸਰਕਾਰ ਤੋਂ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Motorcyclist killed in Mansa due to stray cattle