ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ’ਚ ਖੁੱਲ੍ਹੇਗਾ ਨਵਾਂ ਮੈਡੀਕਲ ਕਾਲਜ, ਕੇਂਦਰ ਨੇ ਦਿੱਤੀ ਪ੍ਰਵਾਨਗੀ

ਹੁਸ਼ਿਆਰਪੁਰ ’ਚ ਖੁੱਲ੍ਹੇਗਾ ਨਵਾਂ ਮੈਡੀਕਲ ਕਾਲਜ, ਕੇਂਦਰ ਨੇ ਦਿੱਤੀ ਪ੍ਰਵਾਨਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ’ਤੇ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ’ਚ ਇੱਕ ਨਵਾਂ ਸਰਕਾਰੀ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਵੀ ਕੀਤਾ ਜਾਵੇਗਾ।

 

 

ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਦਿੱਤੀ ਹੈ। ਇਸ ਬਾਰੇ ਪੱਤਰ ਮੰਗਲਵਾਰ ਸ਼ਾਮੀਂ ਮਿਲਿਆ। ਇਹ ਨਵਾਂ ਮੈਡੀਕਲ ਕਾਲਜ ਕੇਂਦਰੀ ਯੋਜਨਾ ਅਧੀਨ ਤਿਆਰ ਹੋਵੇਗਾ।

 

 

ਹੁਸ਼ਿਆਰਪੁਰ ’ਚ ਕਾਇਮ ਹੋਣ ਵਾਲੇ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਉੱਤੇ 325 ਕਰੋੜ ਰੁਪਏ ਖ਼ਰਚ ਹੋਣਗੇ; ਜਿਸ ਦਾ 60 ਫ਼ੀ ਸਦੀ ਹਿੱਸਾ (ਭਾਵ 195 ਕਰੋੜ ਰੁਪਏ) ਕੇਂਦਰ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਬਾਕੀ ਦਾ 40 ਫ਼ੀ ਸਦੀ ਖ਼ਰਚਾ (130 ਕਰੋੜ ਰੁਪਏ) ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।

 

 

ਪੰਜਾਬ ਦੇ ਕੰਢੀ ਇਲਾਕੇ ’ਚ ਇਹ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ। ਇਸ ਵਿੱਚ 100 ਸੀਟਾਂ ਦੀ ਸਮਰੱਥਾ ਹੋਵੇਗੀ। ਇੱਥੇ ਮਿਆਰੀ ਸਿਹਤ ਤੇ ਡਾਇਓਗਨੌਸਟਿਕ ਸੇਵਾਵਾਂ ਮੁਹੱਈਆ ਹੋਣਗੀਆਂ। ਇਸ ਕਾਲਜ ਦੇ ਸਥਾਪਤ ਹੋਣ ਨਾਲ ਇਲਾਕੇ ਵਿੱਚ ਮੈਡੀਕਲ ਸਿੱਖਿਆ ਤੇ ਖੋਜ ਨੂੰ ਹੱਲਾਸ਼ੇਰੀ ਮਿਲੇਗੀ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ’ਤੇ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕੀਤੇ ਜਾਣ ਦੀ ਤਜਵੀਜ਼ ਵੀ ਪ੍ਰਵਾਨ ਕਰ ਲਈ ਹੈ। ਇਸ ਵੇਲੇ ਸਿਵਲ  ਹਸਪਤਾਲ ਦੀ ਸਮਰੱਥਾ 200 ਬਿਸਤਰਿਆਂ ਦੀ ਹੈ ਪਰ ਹੁਣ ਇਸ ਨੂੰ ਵਧਾ ਕੇ 500 ਬਿਸਤਰਿਆਂ ਵਾਲਾ ਹਸਪਤਾਲ ਬਣਾ ਦਿੱਤਾ ਜਾਵੇਗਾ।

 

 

ਇਸ ਵੇਲੇ ਪੰਜਾਬ ਵਿੱਚ ਤਿੰਨ ਸਰਕਾਰੀ ਮੈਡੀਕਲ ਕਾਲਜ ਹਨ; ;ਜੋ ਅੰਮ੍ਰਿਤਸਰ, ਫ਼ਰੀਦਕੋਟ ਤੇ ਪਟਿਆਲਾ ਵਿਖੇ ਸਥਿਤ ਹੈ। ਦੋ ਹੋਰ ਮੈਡੀਕਲ ਕਾਲਜ ਮੋਹਾਲੀ ਤੇ ਕਪੂਰਥਲਾ ਵਿਖੇ ਤਿਆਰ ਹੋ ਰਹੇ ਹਨ ਤੇ ਹੁਣ 6ਵਾਂ ਕਾਲਜ ਹੁਸ਼ਿਆਰਪੁਰ ਵਿਖੇ ਤਿਆਰ ਹੋ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Medical College to be established in Hoshiarpur centre gives approval