ਦਲਿਤ ਬਜ਼ੁਰਗ ਨੂੰ ਸੰਗਲ ਨਾਲ ਬੰਨ ਕੇ ਕੁੱਟਣ ਦੀ ਵੀਡੀਉ ਵਾਈਰਲ ਹੋਣ ਦੇ ਮਾਮਲੇ ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਨੇ ਸੂ ਮੋਟੋ ਨੋਟਿਸ ਲੈਂਦੇ ਹੋਏ ਮਾਮਲੇ ਐਸ.ਐਸ.ਪੀ. ਮੋਗਾ ਤੋਂ ਰਿਪੋਰਟ ਤਲਬ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਰੇਵੜਾ ਪਿੰਡ ਵਿੱਚ ਵਾਪਰੀ ਇਹ ਘਟਨਾ ਕਮਿਸ਼ਨ ਦੇ ਧਿਆਨ ਵਿੱਚ ਆਈ ਹੈ, ਜਿਸ ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਮੋਗਾ ਤੋਂ ਰਿਪੋਰਟ 24 ਜੁਲਾਈ 2019 ਨੂੰ ਰਿਪੋਰਟ ਤਲਬ ਕੀਤੀ ਹੈ।
ਦੱਸਣਯੋਗ ਹੈ ਕਿ ਇੱਥੇ ਕੁਝ ਕਥਿਤ ਸ਼ੱਕੀ ਬਿਜਲੀ–ਚੋਰਾਂ ਨੇ ਇੱਕ ਵਿਅਕਤੀ ਨੂੰ ਸੰਗਲ ਨਾਲ ਬੰਨ੍ਹ ਕੇ ਸਿਰਫ਼ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਕਿਉਂਕਿ ਉਸ ਨੇ ਉਨ੍ਹਾਂ ਵਿਰੁੱਧ ‘ਬਿਜਲੀ–ਚੋਰੀ’ ਦੀ ਸ਼ਿਕਾਇਤ ਕੀਤੀ ਸੀ।
ਏਐੱਨਆਈ ਦੀ ਰਿਪੋਰਟ ਮੁਤਾਬਕ ਪੰਜ ਜਣਿਆਂ ਨੇ ਉਸ ਨਿਰਦੋਸ਼ ਸ਼ਿਕਾਇਤਕਰਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਂਝ ਸ਼ਿਕਾਇਤਕਰਤਾ ਨਾਲ ਕੁੱਟਮਾਰ ਬਾਰੇ ਐੱਫ਼ਆਈਆਰ ਪੁਲਿਸ ਨੇ ਦਰਜ ਕਰ ਲਈ ਹੈ।
ਪੰਜਾਬੀ ਦੀ ਕਹਾਵਤ ‘ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ’ ਹੁਣ ਬਿਲਕੁਲ ਸਹੀ ਸਿੱਧ ਹੋ ਰਹੀ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਸੱਚ ਬੋਲਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਪਰ ਅੱਜ ਇਸ ਦੇ ਉਲਟ ਅਜਿਹੇ ਲੋਕਾਂ ਨੂੰ ਅਪਮਾਨਿਤ ਹੋਣਾ ਪੈ ਰਿਹਾ ਹੈ।
.