ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਅਨੋਖੇ ਪਟਵਾਰੀ–ਘੁਟਾਲ਼ੇ ਦਾ ਪਰਦਾਫ਼ਾਸ਼, ਸਰਕਾਰੀ ਰਿਕਾਰਡ ਦਾਅ ’ਤੇ

ਪੰਜਾਬ ’ਚ ਅਨੋਖੇ ਪਟਵਾਰੀ–ਘੁਟਾਲ਼ੇ ਦਾ ਪਰਦਾਫ਼ਾਸ਼, ਸਰਕਾਰੀ ਰਿਕਾਰਡ ਦਾਅ ’ਤੇ

ਪੰਜਾਬ ਦੇ ਵਿਜੀਲੈਂਸ ਵਿਭਾਗ ਨੇ ਮਾਲ ਮਹਿਕਮੇ ਦੇ ਪਟਵਾਰੀਆਂ ਵੱਲੋਂ ਕੀਤੇ ਜਾ ਰਹੇ ਅਜਿਹੇ ਘੁਟਾਲੇ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਨਾਲ ਆਮ ਜਨਤਾ ਸੁੰਨ ਹੋ ਕੇ ਰਹਿ ਗਈ ਹੈ। ਵਿਜੀਲੈਂਸ ਅਧਿਕਾਰੀਆਂ ਨੇ ਅਜਿਹੇ 100 ਤੋਂ ਵੱਧ ਪਟਵਾਰੀਆਂ ਦਾ ਪਤਾ ਲਾਇਆ ਹੈ, ਜਿਹੜੇ ਮਾਲ ਵਿਭਾਗ ਦੇ ਰੋਜ਼ਮੱਰਾ ਦੇ ਆਪਣੇ ਸਰਕਾਰੀ ਕੰਮ ਲਈ ਨੌਕਰੀ ਉੱਤੇ ਖ਼ੁਦ ਨਹੀਂ ਜਾਂਦੇ, ਸਗੋਂ ਉਨ੍ਹਾਂ ਦੀ ਡਿਊਟੀ ਕੋਈ ਹੋਰ ਹੀ ਪ੍ਰਾਈਵੇਟ ਵਿਅਕਤੀ ਨਿਭਾਉਂਦਾ ਰਿਹਾ ਹੈ।

 

 

ਵਿਜੀਲੈਂਸ ਵਿਭਾਗ ਦੇ ਮੁਖੀ ਨੇ ਅਜਿਹੇ 100 ਤੋਂ ਵੱਧ ਨਿਜੀ ਵਿਅਕਤੀਆਂ ਦੀ ਸੂਚੀ ਮਾਲ ਮਹਿਕਮੇ ਦੇ ਵਿੱਤ ਕਮਿਸ਼ਨਰ ਨੂੰ ਭੇਜੀ ਹੈ, ਜਿਨ੍ਹਾਂ ਦੀਆਂ ਸੇਵਾਵਾਂ ਪਟਵਾਰੀਆਂ ਨੇ ਭਾੜੇ ’ਤੇ ਲਈਆਂ ਹੋਈਆਂ ਸਨ।

 

 

ਹੁਣ ਅਜਿਹੇ ਪਟਵਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮਾਲ ਵਿਭਾਗ ਨੇ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗ ਲਈ ਹੈ।

 

 

ਇਸ ਗ਼ੈਰ–ਕਾਨੂੰਨੀ ਕੰਮ ਦਾ ਇਹੋ ਮਤਲਬ ਹੈ ਕਿ ਕੋਈ ਪ੍ਰਾਈਵੇਟ ਵਿਅਕਤੀ ਆਪਣੀ ਮਰਜ਼ੀ ਨਾਲ ਸਰਕਾਰੀ ਰਿਕਾਰਡਾਂ ਵਿੱਚ ਹੇਰ–ਫੇਰ ਵੀ ਕਰਦੇ ਰਹੇ ਹੋਣਗੇ। ਉਹ ਮਾਲ ਵਿਭਾਗ ਦੇ ਦਫ਼ਤਰਾਂ ਵਿੱਚ ਲੱਖਾਂ ਆਮ ਲੋਕਾਂ ਨੂੰ ਰੋਜ਼ਾਨਾ ਮਿਲਦੇ ਰਹੇ ਹੋਣਗੇ।

 

 

ਇਹ ਮਾਮਲਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਪਟਵਾਰੀਆਂ ਦੇ ਸਾਹਮਣੇ ਆਉਣ ਦੀਆਂ ਖ਼ਬਰਾਂ ਵੱਡੀ ਗਿਣਤੀ ’ਚ ਆਉਂਦੀਆਂ ਰਹੀਆਂ ਹਨ। ਬਹੁਤ ਸਾਰੇ ਪਟਵਾਰੀ ਵਿਜੀਲੈਂਸ ਬਿਊਰੋ ਦੇ ਸ਼ਿਕੰਜੇ ਵਿੱਚ ਫਸੇ ਹਨ।

 

 

ਬਹੁਤ ਸਾਰੇ ਮਾਮਲਿਆਂ ਵਿੱਚ ਪਟਵਾਰੀਆਂ ਦੀ ਤਰਫ਼ੋਂ ਕਈ ਤਰ੍ਹਾਂ ਦੀਆਂ ਸੌਦੇਬਾਜ਼ੀਆਂ ਇਹ ਭਾੜੇ ਦੇ ਨਿਜੀ ਵਿਅਕਤੀ ਹੀ ਕਰਦੇ ਰਹੇ ਹਨ।

 

 

ਪੰਜਾਬ ਵਿੱਚ 4,716 ਪਟਵਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਪ੍ਰਵਾਨਗੀ ਹੈ ਪਰ ਇਸ ਵੇਲੇ ਸਿਰਫ਼ 2,600 ਪਟਵਾਰੀ ਹੀ ਕੰਮ ਕਰ ਰਹੇ ਹਨ ਤੇ ਬਾਕੀ ਦੀਆਂ ਆਸਾਮੀਆਂ ਖ਼ਾਲੀ ਹਨ। ਸਾਲ 2016 ਦੌਰਾਨ ਜਿਹੜੇ 1,200 ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ।

 

 

ਨਵਾਂ ਸ਼ਹਿਰ ’ਚ 178 ਆਸਾਮੀਆਂ ਹਨ ਪਰ ਉਨ੍ਹਾਂ ਵਿੱਚੋਂ ਸਿਰਫ਼ 38 ਪਟਵਾਰੀ ਹੀ ਜ਼ਿਲ੍ਹੇ ਵਿੱਚ ਇਸ ਵੇਲੇ ਕੰਮ ਕਰ ਰਹੇ ਹਨ। ਇਹੋ ਹਾਲ ਲੁਧਿਆਣਾ ਦਾ ਹੈ, ਜਿੱਥੇ ਮਾਲ ਰਿਕਾਰਡ ਹੁਣ 300 ਗੁਣਾ ਵਧ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A novel type Patwari scam unearthed in Punjab