ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਦੀਪ ਧਾਲੀਵਾਲ ਦੇ ਕਤਲ ਕਾਰਨ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ’ਚ ਸੋਗ ਦੀ ਲਹਿਰ

​​​​​​​ਸੰਦੀਪ ਧਾਲੀਵਾਲ ਦੇ ਕਤਲ ਕਾਰਨ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ’ਚ ਸੋਗ ਦੀ ਲਹਿਰ

42 ਸਾਲਾਂ ਦੇ ਸੰਦੀਪ ਸਿੰਘ ਧਾਲੀਵਾਲ ਦੇ ਅਮਰੀਕੀ ਸੂਬੇ ਟੈਕਸਾਸ ’ਚ ਹੋਏ ਕਤਲ ਦੀ ਖ਼ਬਰ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਇਕੱਲੇ ਪਿੰਡ ਵਿੱਚ ਹੀ ਨਹੀਂ, ਇਸ ਸਮੁੱਚੇ ਇਲਾਕੇ ਵਿੱਚ ਹੀ ਸੋਗ ਦੀ ਲਹਿਰ ਦੌੜ ਗਈ ਹੈ।

 

 

ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਇੱਕ ਚੁਰਸਤੇ ’ਤੇ ਜਦੋਂ ਡਿਪਟੀ ਸ਼ੈਰਿਫ਼ (ਪੁਲਿਸ ਅਧਿਕਾਰੀ) ਸੰਦੀਪ ਸਿੰਘ ਧਾਲੀਵਾਲ ਹੁਰਾਂ ਨੇ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਸੀ, ਤਦ ਉਸ ਵਿੱਚ ਬੈਠੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਪਿੱਠ ਵਿੱਚ ਦੋ ਗੋਲੀਆਂ ਬਹੁਤ ਨੇੜਿਓਂ ਮਾਰੀਆਂ ਸਨ; ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਸ੍ਰੀ ਧਾਲੀਵਾਲ ਅਮਰੀਕਾ ਦੇ ‘ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ’ ਸਨ।

 

 

ਸੰਦੀਪ ਧਾਲੀਵਾਲ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਤਾਏ ਕਰਤਾਰ ਸਿੰਘ ਦੇ ਘਰ ’ਚ ਸੋਗ ਪ੍ਰਗਟਾਉਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਸ੍ਰੀ ਸੰਦੀਪ ਧਾਲੀਵਾਲ ਆਪਣੀ ਮਾਂ ਤੇ ਦੋ ਭੈਣਾਂ ਨਾਲ 1995 ’ਚ ਅਮਰੀਕਾ ਦੀ ਪੀਆਰ (PR – ਪਰਮਾਨੈਂਟ ਰੈਜ਼ੀਡੈਂਸੀ) ਹਾਸਲ ਕਰ ਕੇ ਪੰਜਾਬ ਤੋਂ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਸ੍ਰੀ ਪਿਆਰਾ ਸਿੰਘ ਤਦ ਪਹਿਲਾਂ ਹੀ ਅਮਰੀਕਾ ’ਚ ਰਹਿ ਰਹੇ ਸਨ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਸੰਦੀਪ ਸਿੰਘ ਧਾਲੀਵਾਲ ਲਈ ਟੈਕਸਾਸ ਸੂਬੇ ਦਾ ਕਾਨੂੰਨ ਬਦਲਿਆ ਗਿਆ ਸੀ ਕਿਉਂਕਿ ਤਦ ਤੱਕ ਕਿਸੇ ਦਾੜ੍ਹੀ–ਕੇਸਧਾਰੀ ਨੌਜਵਾਨ ਨੂੰ ਉੱਥੇ ਪੁਲਿਸ ਦੀ ਨੌਕਰੀ ਨਹੀਂ ਕਰ ਦਿੱਤੀ ਜਾਂਦੀ ਸੀ।

 

 

ਸ੍ਰੀ ਸੰਦੀਪ ਧਾਲੀਵਾਲ ਦੇ ਤਾਏ ਦੇ ਪੁੱਤਰ ਭਰਾ ਸ੍ਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਖਦਾਈ ਖ਼ਬਰ ਕਿਸੇ ਰਿਸ਼ਤੇਦਾਰ ਨੇ ਫ਼ੋਨ ਰਾਹੀਂ ਦਿੱਤੀ ਸੀ। ‘ਸੰਦੀਪ ਇੱਕ ਬਹਾਦਰ ਤੇ ਖ਼ੁਸ਼–ਤਬੀਅਤ ਵਿਅਕਤੀ ਸੀ। ਉਹ ਮੇਰਾ ਸਦਾ ਵੱਡੇ ਭਰਾ ਵਾਂਗ ਸਤਿਕਾਰ ਕਰਦਾ ਸੀ। ਮੈਨੂੰ ਹਾਲੇ ਤੱਕ ਵੀ ਯਕੀਨ ਨਹੀਂ ਆ ਰਿਹਾ ਕਿ ਇੰਨੇ ਵਧੀਆ ਬੰਦੇ ਨੂੰ ਵੀ ਕੋਈ ਇੰਝ ਮਾਰ ਸਕਦਾ ਹੈ।’

 

 

ਸ੍ਰੀ ਸੰਦੀਪ ਧਾਲੀਵਾਲ ਪਿਛਲੇ ਵਰ੍ਹੇ ਆਪਣੇ ਜੱਦ ਪਿੰਡ ਆਏ ਸਨ। ਤਦ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ–ਪ੍ਰਵਾਹ ਕਰਨੀਆਂ ਸਨ। ਉਨ੍ਹਾਂ ਦੀ ਯੋਜਨਾ ਦੀਵਾਲੀ ਮੌਕੇ ਆਉਂਦੀ 13 ਅਕਤੂਬਰ ਨੂੰ ਭਾਰਤ ਆਉਣ ਦੀ ਸੀ।

ਪਿੰਡ ਧਾਲੀਵਾਲ ਬੇਟ ਦਾ ਸਰਕਾਰੀ ਐਲੀਮੈਂਟਰੀ ਸਕੂਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A pall of gloom descends on US-Sikh cop Dhaliwal s native village in Kapurthala