ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਲਾਗੇ ਵਿਆਹ ਤੋਂ ਪਰਤਦਾ ਨੌਜਵਾਨ ਸਕਾਰਪੀਓ ਸਣੇ ਜਿਊਂਦਾ ਸੜਿਆ

ਰੋਪੜ ਲਾਗੇ ਵਿਆਹ ਤੋਂ ਪਰਤਦਾ ਨੌਜਵਾਨ ਸਕਾਰਪੀਓ ਸਣੇ ਜਿਊਂਦਾ ਸੜਿਆ

25–26 ਜਨਵਰੀ ਦੀ ਰਾਤ ਨੂੰ ਕਲਵਾ ਪਿੰਡ ਦੇ ਲਾਗੇ ਕਰੀਬ ਸਾਢੇ ਦਸ ਵਜੇ ਇੱਕ ਸਮਾਗਮ ਤੋਂ ਵਾਪਸ ਆਪਣੇ ਘਰ ਆ ਰਹੇ ਵਿਅਕਤੀ ਦੀ ਸਕਾਰਪਿਓ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਹੋਈ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ਮਦਨ ਲਾਲ (35) ਵਾਸੀ ਪਿੰਡ ਰਾਮਪੁਰ ਕਲਾਂ ਥਾਣਾ ਨੂਰਪੁਰਬੇਦੀ ਜੋ ਕਿ ਪਿੰਡ ਨਲਹੋਟੀ ਤੋਂ ਇਕ ਵਿਆਹ ਤੋਂ ਵਾਪਸ ਆਪਣੀ ਸਕਾਰਪੀਓ ਗੱਡੀ  ਰਾਹੀਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਕਿ ਆਪਣੇ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਅਚਾਨਕ ਗੱਡੀ ਨੂੰ ਅੱਗ ਲੱਗ ਗਈ।

 

 

ਕੁਲਵਿੰਦਰ ਜੀਤ ਸਿੰਘ ਦੀ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਚਾਲਕ ਨਰੇਸ਼ ਕੁਮਾਰ ਗੱਡੀ ਵਿਚੋਂ ਬਾਹਰ ਨਹੀ ਨਿਕਲ ਸਕਿਆ ਦੇਰ ਰਾਤ ਹੋਣ ਕਾਰਨ ਰਾਹਗੀਰਾਂ ਦਾ ਵੀ ਆਉਣਾ ਜਾਣਾ ਬੰਦ ਹੋਣ ਕਾਰਨ ਕੋਈ ਵੀ ਵਿਅਕਤੀ ਮਦਦ ਨਾ ਕਰ ਸਕਿਆ ਪਰ ਜਦੋਂ ਅੱਗ ਦੀਆਂ ਲਪਟਾਂ ਲੋਕਾਂ ਨੇ ਦੇਖੀਆਂ ਤਾਂ ਲੋਕ ਘਟਨਾ ਸਥਾਨ 'ਤੇ ਪਹੁੰਚੇ ਉਦੋਂ ਤੱਕ ਗੱਡੀ ਅਤੇ ਚਾਲਕ ਸੜ ਕੇ ਸੁਆਹ ਹੋ ਚੁੱਕੇ ਸਨ।

 

 

ਮੌਕੇ ’ਤੇ ਪੁਲਿਸ ਚੌਕੀ ਕਲਵਾਂ ਦੇ ਇੰਚਾਰਜ ਸ਼੍ਰੀ ਰਾਜਿੰਦਰ ਕੁਮਾਰ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਘਟਨਾ ਸਥਾਨ 'ਤੇ ਪਹੁੰਚ ਕੇ ਅਗਲੀ ਕਾਰਵਾਈ ਕਰਨ ਲਈ ਜੁੱਟ ਗਏ।

 

 

ਨੰਗਲ ਫਾਇਰ ਸਰਵਿਸ ਦੀਆਂ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਮੌਕੇ ਤੇ ਅੱਗ ਬੁਝਾਈ ਗਈ । ਖਬਰ ਲਿਖੇ ਜਾਣ ਤੱਕ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤੀ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A person Returning from a marriage party burnt alive in Scorpio near Ropar