ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ’ਚ ਬਿਜਲੀ ਨਿਗਮ ਦਾ ਕਲਰਕ ਮੰਗ ਰਿਹਾ ਸੀ 45000 ਦੀ ਰਿਸ਼ਵਤ

----ਬਿਜਲੀ ਨਿਗਮ ਦਾ ਕਲਰਕ 25,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ----

 

ਪਟਿਆਲਾ ਦੇ ਪਾਤੜਾਂ ਵਿਖੇ ਪੀ.ਐਸ.ਪੀ.ਸੀ.ਐਲ ਦਫ਼ਤਰ ਚ ਤਾਇਨਾਤ ਇਕ ਖਪਤਕਾਰ ਕਲਰਕ ਗੁਰਮੁਖ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਸਤੈਦੀ ਵਰਤਿਆਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ

 

ਜਾਣਕਾਰੀ ਮੁਤਾਬਕ ਕਲਰਕ ਨੂੰ ਪਟਿਆਲਾ ਦੇ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਖੇੜੀ ਨਗਾਹੀਆ ਦੀ ਸ਼ਿਕਾਇਤ 'ਤੇ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

 

ਸ਼ਿਕਾਇਤਕਰਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਖੇਤ ਲੱਗੇ ਬਿਜਲੀ ਦੇ ਮੋਟਰ ਕੂਨੈਕਸ਼ਨ ਜੋ ਕਿ ਉਸ ਦੇ ਰਿਸ਼ਤੇਦਾਰ ਦੇ ਨਾਮ 'ਤੇ ਹੈ ਨੂੰ ਆਪਣੇ ਨਾਮ 'ਤੇ ਤਬਦੀਲ ਕਰਾਉਣ ਬਦਲੇ ਉਕਤ ਕਲਰਕ 45,000 ਰੁਪਏ ਦੀ ਮੰਗ ਕਰ ਰਿਹਾ ਹੈ।

 

ਦੱਸਣਯੋਗ ਹੈ ਕਿ ਦੋਸ਼ੀ ਕਲਰਕ ਉਕਤ ਕਾਰਜ ਨੂੰ ਕਰਨ ਬਦਲੇ ਪਹਿਲਾਂ ਹੀ 4000 ਰੁਪਏ ਪਹਿਲੀ ਕਿਸ਼ਤ ਵਜੋਂ ਹਾਸਲ ਕਰ ਚੁੱਕਾ ਸੀ

 

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ

 

ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A power corporation clerk in Patiala was demanding a bribe for work