ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਖੁੱਦ ਨੂੰ DSP ਲੁਧਿਆਣਾ ਦਾ ਰੀਡਰ ਦੱਸ ਕੇ ਲੈ ਰਿਹਾ ਸੀ ਰਿਸ਼ਵਤ...

ਜਲੰਧਰ ’ਚ ਇਕ ਪ੍ਰਾਈਵੇਟ ਵਿਅਕਤੀ ਨੂੰ ਇੱਕ ਟ੍ਰੈਵਲ ਏਜੈਂਟ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜੋ ਕਿ ਆਪਣੇ ਆਪ ਨੂੰ ਡੀਐੱਸਪੀ ਲੁਧਿਆਣਾ ਦਾ ਰੀਡਰ (ਏਐੱਸਆਈ) ਦੱਸ ਰਿਹਾ ਸੀ।

 

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜਲੰਧਰ ਤੋਂ ਅਮਨਦੀਪ ਨਾਮੀ ਵਿਅਕਤੀ ਨੂੰ ਸ਼ਿਕਾਇਤਕਰਤਾ ਟ੍ਰੈਵਲ ਏਜੈਂਟ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਜੋ ਕਿ ਆਪਣੇ ਆਪ ਨੂੰ ਡੀਐੱਸਪੀ ਲੁਧਿਆਣਾ ਦਾ ਰੀਡਰ (ਏਐੱਸਆਈ) ਦੱਸ ਰਿਹਾ ਸੀ।

 

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਪਿੰਡ ਗੋਪੀਪੁਰ ਜਿਲ੍ਹਾ ਕਪੂਰਥਲਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਲੁਧਿਆਣਾ ਵਾਸੀ ਅਮਨਦੀਪ ਉਸ ਤੋਂ ਧਮਕੀਆਂ ਦੇ ਕੇ ਇੱਕ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਪਰ ਸੌਦਾ 30,000 ਰੁਪਏ ਵਿੱਚ ਤੈਅ ਹੋਇਆ ਹੈ। ਇਸ ਤੋਂ ਪਹਿਲਾਂ ਉਹ 10,000 ਰੁਪਏ ਪਹਿਲੀ ਕਿਸ਼ਤ ਵਜੋਂ ਰਿਸ਼ਵਤ ਦੋਸ਼ੀ ਨੂੰ ਦੇ ਚੁੱਕਾ ਹੈ।

 

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਅਮਨਦੀਪ ਸਮੇਤ ਦੋ ਹੋਰ ਵਿਅਕਤੀ ਭੁਪਿੰਦਰ ਭਿੰਦਾ ਅਤੇ ਵਿੱਕੀ, ਜੋ ਕਿ ਆਪਣੇ ਆਪ ਨੂੰ ਇਹ ਐੱਸਆਈ ਦੱਸਦੇ ਹਨ ਅਤੇ ਇੱਕ ਮੁਹੱਲਾ ਮੁਖੀ ਬਬਲੂ ਦਿਸ਼ਾਵਰ, ਨੇ ਉਸ ਨੂੰ ਲੁਧਿਆਣਾ ਵਿਖੇ ਬੁਲਾਇਆ ਅਤੇ ਕੁਲਵਿੰਦਰ ਕੌਰ ਵਾਸੀ ਆਲਮਗੀਰ ਲੁਧਿਆਣਾ ਨਾਲ ਇੱਕ ਸਮਝੌਤਾ ਕਰਨ ਲਈ ਜ਼ੋਰ ਪਾਇਆ।

 

ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਇੱਕ ਲੱਖ ਰੁਪਏ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਦਿੱਤੇ ਸਨ ਜਿਸ ਦੇ ਬਦਲੇ ਉਸ ਨੇ ਸਮਝੌਤੇ ਵਿੱਚ 25-25 ਹਜ਼ਾਰ ਦੇ ਚਾਰ ਚੈੱਕ ਕੱਟ ਕੇ ਮੌਕੇ ਉਪਰ ਹੀ ਦੇ ਦਿੱਤੇ। ਇਸ ਸਮਝੌਤੇ ਦੇ ਇਵਜ਼ ਵਿੱਚ ਉਕਤ ਜਾਅਲੀ ਪੁਲਸ ਮੁਲਾਜ਼ਮ ਉਸ ਤੋਂ 30,000 ਰੁਪਏ ਦੀ ਰਿਸ਼ਵਤ ਧੱਕੇ ਨਾਲ ਮੰਗ ਰਹੇ ਸਨ। ਉਸ ਦੇ ਘਰ ਵੀ ਉਨਾਂ ਰੇਡ ਮਾਰੀ ਸੀ।

 

ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਦਾ ਗਠਨ ਕੀਤਾ ਅਤੇ ਰਾਮਾ ਮੰਡੀ ਜਲੰਧਰ ਵਿਖੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈਣ ਪਹੁੰਚੇ ਦੋਸ਼ੀ ਅਮਨਦੀਪ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ਤੇ ਹੀ ਕਾਬੂ ਕਰ ਲਿਆ ਜਦ ਕਿ ਉਸ ਦੇ ਦੋ ਸਾਥੀ ਮੋਕੇ ਤੋਂ ਖਿਸਕ ਗਏ ਕਿਉਂਕਿ ਉਹ ਦੂਰ ਖੜ੍ਹੇ ਦੋਸ਼ੀ ਦੀ ਉਡੀਕ ਕਰ ਰਹੇ ਸਨ।

 

ਉਨਾਂ ਦੱਸਿਆ ਕਿ ਉਕਤ ਕੇਸ ਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਹੇਠ ਵਿਜੀਲੈਂਸ ਦੇ ਪੁਲਿਸ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਕੇਸ ਵਿੱਚ ਹੋਰ ਤਫ਼ਤੀਸ਼ ਜਾਰੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a private person arrested in jalandhar he telling himself the reader of Ludhiana