ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ-ਸ੍ਰੀਨਗਰ ਉਡਾਣ ਅਗ਼ਵਾ ਦੀ ਧਮਕੀ ਦੇਣ ਵਾਲਾ ਪੰਜਾਬੀ ਸ੍ਰੀਨਗਰ `ਚ ਕਾਬੂ

ਚੰਡੀਗੜ੍ਹ-ਸ੍ਰੀਨਗਰ ਉਡਾਣ ਅਗ਼ਵਾ ਦੀ ਧਮਕੀ ਦੇਣ ਵਾਲਾ ਪੰਜਾਬੀ ਸ੍ਰੀਨਗਰ `ਚ ਕਾਬੂ

ਚੰਡੀਗੜ੍ਹ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਏਅਰਲਾਈਨਜ਼ `ਚ ਇੱਕ ਯਾਤਰੀ ਨੇ ਮੰਗਲਵਾਰ ਨੂੰ ਅਚਾਨਕ ਚੀਕਣਾ ਸ਼ੁਰੂ ਕਰ ਦਿੱਤਾ ਕਿ ਇਹ ਉਡਾਣ ਅਗ਼ਵਾ ਹੋ ਗਈ ਹੈ।


ਸ੍ਰੀਨਗਰ ਦੇ ਕੌਮਾਂਤਰੀ ਹਵਾਈ ਅੱਡੇ `ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇਹ ਯਾਤਰੀ ਪੰਜਾਬ ਤੋਂ ਸੀ ਤੇ ਉਹ ਅਚਾਨਕ ਖੜ੍ਹਾ ਹੋ ਗਿਆ ਤੇ ਸਾਰੇ ਯਾਤਰੀਆਂ ਨੂੰ ਚੀਕ ਕੇ ਆਖਣ ਲੱਗਾ ਕਿ ਇਹ ਉਡਾਣ ਅਗ਼ਵਾ ਹੋ ਗਈ ਹੈ ਤੇ ਉਦੋਂ ਤੱਕ ਕੋਈ ਵੀ ਆਪਣੀਆਂ ਸੀਟ-ਬੈਲਟਾਂ ਨਾ ਖੋਲ੍ਹੇ, ਜਦੋਂ ਤੱਕ ਕਿ ਅਜਿਹਾ ਕਰਨ ਲਈ ਆਖਿਆ ਨਹੀਂ ਜਾਂਦਾ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਡਾਣ ਦੇ ਸਟਾਫ਼ ਮੈਂਬਰਾਂ ਨੇ ਉਸ ਯਾਤਰੀ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ ਸੀ, ਜਿਸ ਕਰ ਕੇ ਜਿਵੇਂ ਹੀ ਉਡਾਣ ਸ੍ਰੀਨਗਰ ਦੇ ਹਵਾਈ ਅੱਡੇ `ਤੇ ਆ ਕੇ ਰੁਕੀ, ਤਿਵੇਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


IANS ਅਨੁਸਾਰ ਜਹਾਜ਼ ਅਗ਼ਵਾ ਦੀ ਇਹ ਧਮਕੀ ਕੋਈ ਮਜ਼ਾਕ ਵੀ ਹੋ ਸਕਦਾ ਹੈ ਪਰ ਉਂਝ ਉਸ ਯਾਤਰੀ ਦਾ ਪਿਛੋਕੜ ਤੇ ਹੋਰ ਵੇਰਵੇ ਚੈੱਕ ਕੀਤੇ ਜਾ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A punjabi detained threatened to highjack chandigarh srinagar flight