ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ `ਚ ਗ਼ਰੀਬਾਂ ਲਈ ਦੁਕਾਨ, ਕਮੀਜ਼ ਤੋਂ ਕੰਬਲ ਤੱਕ ਹਰ ਕੱਪੜਾ 30 ਰੁਪਏ ਦਾ

ਨਾਭਾ `ਚ ਗ਼ਰੀਬਾਂ ਲਈ ਦੁਕਾਨ, ਕਮੀਜ਼ ਤੋਂ ਕੰਬਲ ਤੱਕ ਹਰ ਕੱਪੜਾ 30 ਰੁਪਏ ਦਾ

ਕੁਝ ਨੇਕ ਤੇ ਭਲਾਈ ਕਰਨ ਵਾਲੇ ਲੋਕਾਂ ਦੀ ਮਦਦ ਨਾਲ ਇੱਕ ਡਾਕਟਰ ਜੋੜੀ ਨੇ ਵਿਲੱਖਣ ਪਹਿਲਕਦਮੀ ਕਰਦਿਆਂ ਨਾਭਾ `ਚ ‘ਨੇਕੀ ਕੀ ਦੁਕਾਨ` ਖੋਲ੍ਹੀ ਹੋਈ ਹੈ, ਜਿੱਥੇ ਪਹਿਲਾਂ ਗ਼ਰੀਬਾਂ ਨੁੰ ਕੱਪੜੇ ਮੁਫ਼ਤ ਦੇਣ ਤੋਂ ਸ਼ੁਰੂਆਤ ਕੀਤੀ ਗਈ ਸੀ ਪਰ ਫਿਰ ਜਦੋਂ ਕੁਝ ‘ਆਦਤਨ ਮੰਗਤਿਆਂ` ਨੇ ਰੋਜ਼ ਆ ਕੇ ਕੱਪੜੇ ਲਿਜਾਣ ਦਾ ਕੰਮ ਫੜ ਲਿਆ, ਤਦ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਕਮੀਜ਼ ਤੋਂ ਲੈ ਕੇ ਕੰਬਲ ਤੱਕ ਹਰ ਕੱਪੜੇ ਦੀ ਵਾਜਬ ਜਿਹੀ ਕੀਮਤ 30 ਰੁਪਏ ਰੱਖ ਦਿੱਤੀ ਜਾਵੇ। ਸਵੈ-ਮਾਣ ਵਾਲਾ ਵਿਅਕਤੀ ਤਾਂ ਇੰਝ ਗ਼ਰੀਬਾਂ ਨੂੰ ਦਿੱਤਾ ਜਾਣ ਵਾਲਾ ਕੱਪੜਾ ਕਦੇ ਮੁਫ਼ਤ ਨਹੀਂ ਲੈਂਦਾ।


ਇਹ ਵਿਲੱਖਣ ਦੁਕਾਨ ਚਲਾਉਣ ਵਾਲੇ ਡਾ. ਜੇਐੱਲ ਗਰਗ ਤੇ ਉਨ੍ਹਾਂ ਦੀ ਪਤਨੀ ਡਾ. ਸੁਨੀਤਾ ਗਰਗ ਨੇ ਦੱਸਿਆ ਕਿ ਇਸ ਦੁਕਾਨ ਤੋਂ ਹੁਣ ਤੱਕ 6,000 ਲੋਕ ਕੱਪੜੇ ਲਿਜਾ ਚੁੱਕੇ ਹਨ। ਇਸ ਦੁਕਾਨ ਦਾ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਹੋਰ ਲੋੜਵੰਦਾਂ ਨੂੰ ਬਹੁਤ ਲਾਭ ਪੁੱਜਾ ਹੈ।


ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਤੋਂ ਵਰਤੇ ਹੋਏ ਅਜਿਹੇ ਕੱਪੜੇ ਚੁਣਦੇ ਹਨ, ਜੋ ਥੋੜ੍ਹੇ ਵਧੀਆ ਹਾਲਤ `ਚ ਹੁੰਦੇ ਹਨ। ਇੰਝ ਖਿਡੌਣਿਆਂ, ਬਿਸਤਰਿਆਂ ਤੇ ਘਰੇਲੂ ਵਰਤੋਂ `ਚ ਆਉਣ ਵਾਲੀਆਂ ਹੋਰ ਵਸਤਾਂ ਦੀ ਵੀ ਚੋਣ ਕੀਤੀ ਜਾਂਦੀ ਹੈ। ਬਹੁਤ ਵਾਰ ਅਜਿਹੀਆਂ ਵਸਤਾਂ ਉਨ੍ਹਾਂ ਕੋਲ ਦਾਨ ਦੇ ਰੂਪ ਵਿੱਚ ਆਉਂਦੀਆਂ ਹਨ ਤੇ ਉਹ ਉਨ੍ਹਾਂ ਨੂੰ ਵੇਚਦੇ ਹਨ।


ਆਮ ਲੋਕਾਂ ਨੂੰ ਇਸ ਉੱਦਮ ਬਾਰੇ ਜਾਗਰੂਕ ਕਰਨ ਤੇ ਉਨ੍ਹਾਂ ਨੂੰ ਪੁਰਾਣੀਆਂ ਤੇ ਵਰਤੀਆਂ ਵਸਤਾਂ ਦਾਨ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਪੂਰੇ ਸ਼ਹਿਰ ਵਿੱਚ ਇਸ਼ਤਿਹਾਰ ਵੀ ਲਵਾਏ ਜਾਂਦੇ ਹਨ। ਉਨ੍ਹਾਂ ਦੋਵਾਂ ਨੇ ਆਪਣੇ ਹਸਪਤਾਲ ਦੇ ਦੋ ਕਮਰੇ ਅਜਿਹੀਆਂ ਵਸਤਾਂ ਇਕੱਠੀਆਂ ਕਰਨ ਲਈ ਰੱਖੇ ਹੋਏ ਹਨ।


ਸਕੂਲਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਲਿਖ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਰਤੇ ਹੋਏ ਕੱਪੜੇ ਤੇ ਹੋਰ ਵਸਤਾਂ ਦਾਨ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਉਨ੍ਹਾਂ ਕੰਬਲ, ਰਜ਼ਾਈਆਂ, ਸ਼ਾਲਾਂ, ਕੱਪੜੇ ਆਦਿ ਦੁਕਾਨ `ਤੇ ਰੱਖੇ ਸਨ ਤੇ ਉਸੇ ਦਿਨ 300 ਵਿਅਕਤੀਆਂ ਨੇ ਵਸਤਾਂ ਖ਼ਰੀਦੀਆਂ ਸਨ।


ਇਸ ਵਿਲੱਖਣ ਦੁਕਾਨ ਤੋਂ ਇਕੱਠੇ ਹੋਣ ਵਾਲੇ ਧਨ ਨਾਲ ਗ਼ਰੀਬਾਂ ਦੇ ਇਲਾਜ ਲਈ ਦਵਾਈਆਂ ਖ਼ਰੀਦੀਆਂ ਜਾਂਦੀਆਂ ਹਨ, ਸ਼ਹਿਰ `ਚ ਵੱਖੋ-ਵੱਖਰੀਆਂ ਥਾਵਾਂ `ਤੇ ਕੂਲਰ ਆਦਿ ਲਗਵਾਏ ਗਏ ਹਨ। ਕੁਝ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਕੀਤਾ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A shop for poor in Nabha every item Rs 30