ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਿਰੋਜ਼ਪੁਰ ਨੇੜੇ 80 ਕਰੋੜ ਦੀ ਹੈਰੋਇਨ ਤੇ ਅਸਲੇ ਸਮੇਤ ਸਮੱਗਲਰ ਕਾਬੂ

​​​​​​​ਫ਼ਿਰੋਜ਼ਪੁਰ ਨੇੜੇ 80 ਕਰੋੜ ਦੀ ਹੈਰੋਇਨ ਤੇ ਅਸਲੇ ਸਮੇਤ ਸਮੱਗਲਰ ਕਾਬੂ

ਫ਼ਿਰੋਜ਼ਪੁਰ ਇਲਾਕੇ ’ਚ ਪੁਰਾਣੇ ਮੁਹੰਮਦੀ ਵਾਲਾ ਲਾਗੇ ਸਥਿਤ ਇੱਕ ਸਰਹੱਦੀ ਚੌਕੀ ਨੇੜੇ ਬੀਐੱਸਐੱਫ਼ ਦੀ 136ਵੀਂ ਬਟਾਲੀਅਨ ਦੇ ਜਵਾਨਾਂ ਨੇ ਨਸ਼ਿਆਂ ਦੇ ਇੱਕ ਸਮੱਗਲਰ ਨੂੰ 16 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

 

 

ਇਹ ਸਮੱਗਲਰ ਫ਼ਿਰੋਜ਼ਪੁਰ ਦੇ ਹੀ ਪਿੰਡ ਪੱਲਾਮੇਘਾ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਹੈ ਪਰ ਇੰਨਾ ਜ਼ਰੂਰ ਹੈ ਕਿ ਨਸ਼ਿਆਂ ਦੀ ਖੇਪ ਉਸ ਕੋਲ ਜ਼ਰੂਰ ਪਾਕਿਸਤਾਨ ਤੋਂ ਹੀ ਆਈ ਹੋਵੇਗੀ। ਬੀਐੱਸਐੱਫ਼ ਦੇ ਜਵਾਨਾਂ ਨੇ ਜਦੋਂ ਉਸ ਨੂੰ ਦਬੋਚਿਆ, ਤਦ ਉਹ ਸਤਲੁਜ ਦਰਿਆ ਦੇ ਰੂਟ ਰਾਹੀਂ ਨਸ਼ੇ ਤੇ ਅਸਲੇ ਦੀ ਖੇਪ ਲੈ ਕੇ ਆ ਰਿਹਾ ਸੀ।

 

 

ਪਿੰਡ ਪੱਲਾਮੇਘਾ ਦੇ ਬਹੁਤ ਸਾਰੇ ਨਿਵਾਸੀ ਪਹਿਲਾਂ ਹੀ ਨਸ਼ਿਆਂ ਦੀ ਸਮੱਗਲਿੰਗ ਕਾਰਨ ਇਸ ਵੇਲੇ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਰਹੇ ਹਨ।

 

 

ਇਸ ਸਮੱਗਲਰ ਕੋਲੋਂ ਫੜੀ ਗਈ 16 ਕਿਲੋਗ੍ਰਾਮ ਨਸ਼ੇ ਦੀ ਖੇਪ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ 80 ਕਰੋੜ ਰੁਪਏ ਦੇ ਲਗਭਗ ਹੈ। ਉਸ ਕੋਲੋਂ ਇੱਕ ਅਸਲੇ ਦਾ ਇੱਕ ਮੈਗਜ਼ੀਨ ਤੇ 36 ਅਣਚੱਲੇ ਕਾਰਤੂਸ ਵੀ ਬਰਾਮਦ ਹੋਏ ਹਨ।

 

 

ਇਹ ਖ਼ਬਰ ਲਿਖੇ ਜਾਣ ਤੱਕ ਹਾਲੇ ਇਸ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Smuggler arrested with Rs 80 Crore Heroin and ammunition near Ferozepur