ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ‘ਡਿਜੀਟਲ ਪੰਜਾਬ’ ਲਈ ਭਰਤੀ ਕਰੇਗੀ ਖ਼ਾਸ IT ਕਾਡਰ

ਪੰਜਾਬ ਸਰਕਾਰ ‘ਡਿਜੀਟਲ ਪੰਜਾਬ’ ਲਈ ਭਰਤੀ ਕਰੇਗੀ ਖ਼ਾਸ IT ਕਾਡਰ

ਪੰਜਾਬ ਸਰਕਾਰ ਆਪਣਾ ਈ–ਗਵਰਨੈਂਸ ਪ੍ਰੋਗਰਾਮ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਵਿਸ਼ੇਸ਼ ਆਈਟੀ ਕਾਡਰ (IT Cadre) ਲਿਆਵੇਗੀ। ਮੁੱਖ ਮੰਤਰੀ ਨੇ ਇਸ ਸਬੰਧੀ ਚੋਣ ਤੇ ਹੋਰ ਘਾਟਾਂ–ਵਾਧਾਂ ਪੂਰੀਆਂ ਕਰਨ ਲਈ ਇੱਕ ਕਮੇਟੀ ਸਥਾਪਤ ਕੀਤੀ ਹੈ।

 

 

ਪੰਜਾਬ ਸਰਕਾਰ ਹੁਣ ‘ਡਿਜੀਟਲ ਪੰਜਾਬ’ ਮਿਸ਼ਨ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਸਬੰਧੀ ਫ਼ੈਸਲਾ ਅੱਜ ਸੋਮਵਾਰ ਨੂੰ ਮੰਤਰੀ ਦੀ ਮੀਟਿੰਗ ਦੌਰਾਨ ਲਿਆ ਗਿਆ।

 

 

‘ਡਿਜੀਟਲ ਪੰਜਾਬ’ ਲਾਗੂ ਕਰਨ ਲਈ ਉਪਰੋਕਤ ਕਮੇਟੀ ਵਿਸ਼ੇਸ਼ IT ਕਾਡਰ ਸਥਾਪਤ ਕਰਨ ਲਈ ਚੋਣ ਮਾਪਦੰਡ ਵੀ ਤੈਅ ਕਰੇਗੀ। ਪੰਜਾਬ ਵਜ਼ਾਰਤ ਦੀ ਅੱਜ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਡਰ ਲਈ ਜਿਹੜੇ ਵੀ ਮੁਲਾਜ਼ਮਾਂ ਦੀ ਭਰਤੀ ਹੋਵੇਗੀ, ਉਨ੍ਹਾਂ ਦੀ ਨਿਯੁਕਤੀ ਸੂਬਾ ਸਰਕਾਰ ਦੇ ਵੱਖੋ–ਵੱਖਰੇ ਵਿਭਾਗਾਂ ਵਿੱਚ ਕੀਤੀ ਜਾਵੇਗੀ।

 

 

ਉਸ ਕਾਡਰ ਦਾ ਮੰਤਵ ਹੀ ਈ–ਗਵਰਨੈਂਸ ਪ੍ਰੋਗਰਾਮ/ਪਹਿਲਕਦਮੀਆਂ ਲਈ ਤਕਨੀਕੀ ਹਦਾਇਤਾਂ ਜਾਰੀ ਕਰਨਾ ਹੈ। ‘ਡਿਜੀਟਲ ਪੰਜਾਬ’ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਵਿਭਾਗਾਂ ਨੂੰ ਤਕਨੀਕੀ ਸਹਾਇਤਾ ਇਸੇ ਵਿਸ਼ੇਸ਼ ਕਾਡਰ ਵੱਲੋਂ ਦਿੱਤੀ ਜਾਵੇਗੀ। ਇੰਝ ਪੰਜਾਬ ਦੀਆਂ IT ਸਮਰੱਥਾਵਾਂ ਹੋਰ ਵਧਣਗੀਆਂ।

 

 

ਦਰਅਸਲ, ਹੁਣ ਤੱਕ ਯੋਗ ਤਕਨੀਕੀ ਸਹਾਇਤਾ ਉਪਲਬਧ ਨਾ ਹੋਣ ਕਾਰਨ ਵੱਖੋ–ਵੱਖਰੇ ਵਿਭਾਗਾਂ ਨੂੰ ‘ਡਿਜੀਟਲ ਪੰਜਾਬ’ ਲਾਗੂ ਕਰਨ ਦੇ ਰਾਹ ਵਿੱਚ ਕਈ ਤਰ੍ਹਾਂ ਦੇ ਅੜਿੱਕੇ ਪੇਸ਼ ਆ ਰਹੇ ਸਨ। ਹੁਣ ਇਹ ਵਿਸ਼ੇਸ਼ ਕਾਡਰ ਇਸ ਮਾਮਲੇ ਵਿੱਚ ਬਿਹਤਰ ਤਾਲਮੇਲ ਕਾਇਮ ਕਰ ਸਕੇਗਾ।

 

 

ਹੁਣ ਵੱਖੋ–ਵੱਖਰੇ ਈ–ਗਵਰਨੈਂਸ ਪ੍ਰੋਜੈਕਟ ਲਾਗੂ ਕਰਨੇ ਵੀ ਸੁਖਾਲੇ ਹੋਣਗੇ। ਪੰਜਾਬ ਸਰਕਾਰ ਹੁਣ ਆਮ ਜਨਤਾ ਦਾ ਡਿਜੀਟਲ ਸਸ਼ੱਕਤੀਕਰਨ ਚਾਹ ਰਹੀ ਹੈ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਵੇਂ ਰਾਹ ਲੱਭ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A special IT Cadre will be recruited for Digital Punjab by Punjab Govt