ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਛੁੱਕ ਤੇ ਯੋਗ ਉਦਯੋਗਿਕ ਇਕਾਈਆਂ ਨੂੰ ਮਿਲੇਗਾ ਇੱਕ ਵਿਸ਼ੇਸ਼ ਮੌਕਾ: ਅਰੋੜਾ

ਪੰਜਾਬ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਬੋਰਡ ਵਲੋਂ ਉਦਯੋਗਿਕ ਪਸਾਰ ਲਈ ਵਿੱਤੀ ਪ੍ਰੋਤਸਾਹਨ (ਸੰਸ਼ੋਧਿਤ) - 2013 ਤੋਂ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਨੀਤੀ - 2017 ਵਿੱਚ ਪ੍ਰਵਾਸ ਕਰਨ ਲਈ ਬਿਨੈ ਪੱਤਰ ਦੇਣ ਵਾਲੀਆਂ ਇਛੁੱਕ ਤੇ ਯੋਗ ਉਦਯੋਗਿਕ ਇਕਾਈਆਂ ਇਕ ਵਾਰ ਦੇ ਵਿਸ਼ੇਸ਼ ਮੌਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਹੁਣ ਕੋਈ ਯੋਗ ਇਕਾਈ ਵਿਸਤ੍ਰਿਤ ਯੋਜਨਾ ਅਤੇ ਆਪ੍ਰੇਸ਼ਨਲ  ਦਿਸ਼ਾ ਨਿਰਦੇਸ਼ਾ 2018 ਤਹਿਤ ਬੋਰਡ ਵਲੋਂ ਪ੍ਰਵਾਨ ਕੀਤੀ ਮਿਤੀ ਵਾਲੇ ਦਿਨ ਤੋਂ 60 ਦਿਨਾਂ ਦੇ ਅੰਦਰ ਅੰਦਰ ਵਿਧੀ ਅਨੁਸਾਰ ਨਵੀਂ ਨੀਤੀ ਵਿੱਚ ਪ੍ਰਵਾਸ ਕਰ ਸਕਦੀ ਹੈ

 

ਇਸ ਦਾ ਪ੍ਰਗਟਾਵਾ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਉਦਯੋਗਾਂ ਵਲੋਂ ਪ੍ਰਾਪਤ ਹੋਈਆਂ ਨੁਮਾਇੰਦਗੀਆਂ ਨੇ ਦਰਸਾਇਆ ਹੈ ਕਿ ਉਹ(ਇਕਾਈਆਂ) ਇਨਵੈਸਟ ਪੰਜਾਬ ਬਿਜ਼ਨਸ ਦੇ ਫਸਟ ਪੋਰਟਲ ਉੱਤੇ ਵਿਕਸਤ ਵਿੱਤੀ ਪ੍ਰੋਤਸਾਹਨ ਦੀ ਆਨਲਾਈਨ ਪ੍ਰਣਾਲੀ ਲਈ ਨਵੇਂ ਸਨ ਅਤੇ ਇਸੇ ਲਈ ਇਹ ਇਕਾਈਆਂ ਉਦਯੋਗਿਕ ਪ੍ਰੋਤਸਾਹਨ (ਸੰਸ਼ੋਧਿਤ) - 2013 ਤੋਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਵਿੱਚ ਪਰਵਾਸ ਕਰਨ ਲਈ ਆਪਣੇ ਆਨ ਲਾਈਨ ਬਿਨੈ ਪੱਤਰ ਦਾਇਰ ਨਹੀਂ ਕਰ ਸਕੇ 

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 17-10-2017 ਨੂੰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਨੂੰ ਨੋਟੀਫਾਈ ਕੀਤਾ ਸੀ ਜਿਸ ਵਿੱਚ ਉਦਯੋਗਿਕ ਪ੍ਰੋਤਸਾਹਨ (ਸੰਸ਼ੋਧਿਤ) - 2013 ਤੋਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਵਿੱਚ ਪਰਵਾਸ ਕਰਨ ਵਾਲੀਆਂ ਇਕਾਈਆਂ ਲਈ ਵਿਵਸਥਾ ਕੀਤੇ ਜਾਣ ਨੂੰ ਉਤਸ਼ਾਹਤ ਸੀ। ਉਨ੍ਹਾਂ ਨੂੰ ਪ੍ਰਵਾਸ ਦੇ ਆਪਣੇ ਵਿਕਲਪ ਦੀ ਵਰਤੋਂ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿਉਂ ਜੋ  ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ 06.11.2018 ਨੂੰ ਲਾਂਚ ਕੀਤਾ ਗਿਆ ਸੀ, ਇਸ ਲਈ 06.11.2018 ਤੋਂ ਇਹ ਸਮਾਂ 90 ਦਿਨ ਤੱਕ ਵਧਾ ਦਿੱਤਾ ਗਿਆ ਸੀ

 

ਮੰਤਰੀ ਨੇ ਦੱਸਿਆ ਕਿ ਇਕ ਵਾਰ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਦੇ ਸਬੰਧ ਵਿੱਚ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਬੋਰਡ ਦੀ ਤੀਜੀ ਬੈਠਕ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ, ਜੋ ਕਿ 2 ਦਸੰਬਰ, 2019 ਨੂੰ ਮੁੱਖ ਮੰਤਰੀ, ਪੰਜਾਬ ਦੀ ਪ੍ਰਧਾਨਗੀ ਵਿੱਚ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕੀਤੀ ਗਈ ਸੀ

 

ਇਸ ਮੁਤਾਬਕ ਮਿਤੀ 13.12.2019 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਮਾਈਗ੍ਰੇਸ਼ਨ ਦੇ ਚਾਹਵਾਨ ਯੋਗ ਨਿਵੇਸ਼ਕ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਬੋਰਡ ਦੁਆਰਾ ਮਨਜ਼ੂਰੀ ਮਿਲਣ ਤੋਂ 60 ਦਿਨਾਂ ਦੇ ਅੰਦਰ ਅੰਦਰ ਆਪਣਾ ਬਿਨੈ-ਪੱਤਰ ਇਸ ਵੈਬਸਾਈਟ 'ਤੇ ਦਾਇਰ ਕਰ ਸਕਦੇ ਹਨ

 

www.pbindustries.gov.in

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A special opportunity for willing and able to get the industrial units: Arora