ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 73 ਫਲ ਅਤੇ ਸਬਜ਼ੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ। ਇਹ ਜਾਣਕਾਰੀ ਕਾਹਨ ਸਿੰਘ ਪੰਨੂੰ ਡਾਇਰਕੈਟਰ, ਮਿਸ਼ਨ ਤੰਦਰੁਸਤ ਪੰਜਾਬ ਨੇ ਦਿੱਤੀ।


ਉਨ੍ਹਾਂ ਦੱਸਿਆ ਕਿ ਕੁੱਲ ਫਲ ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜ਼ੀਆਂ ਸਬੰਧੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ੍ਹਾਂ ਨੂੰ ਮੌਕੇ ਉੱਤੇ ਜ਼ਬਤ ਕੀਤਾ ਗਿਆ। 

 

ਚੈਕਿੰਗ ਟੀਮਾਂ ਵੱਲੋਂ ਮੌਕੇ ਉੱਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜ੍ਹਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ। ਪੜਤਾਲ ਦੌਰਾਨ 167.50 ਕੁਇੰਟਲ ਫਲ ਤੇ ਸਬਜ਼ੀਆਂ, ਜੋ ਕਿ ਖਾਣਯੋਗ ਨਹੀਂ ਸਨ, ਨੂੰ ਮੌਕੇ ਉੱਤੇ ਨਸ਼ਟ ਕਰਵਾਇਆ ਗਿਆ।

 

ਇਸ ਵਿੱਚ ਮੁੱਖ ਤੌਰ ਉੱਤੇ ਸਰਹਿੰਦ ਵਿਖੇ 0.80 ਕੁਇੰਟਲ ਫਲ ਸਬਜ਼ੀਆਂ, ਬਸੀ ਪਠਾਣਾਂ ਵਿਖੇ 0.70 ਕੁਇੰਟਲ ਸਬਜ਼ੀਆਂ, ਪਟਿਆਲਾ ਵਿਖੇ 1.44 ਕੁਇੰਟਲ ਫਲ ਸਬਜੀਆਂ, ਭਵਾਨੀਗੜ੍ਹ ਵਿਖੇ 0.90 ਕੁਇੰਟਲ ਸਬਜ਼ੀਆਂ, ਖਰੜ ਵਿਖੇ 2.30 ਕੁਇੰਟਲ ਫਲ ਸਬਜ਼ੀਆਂ, ਸੁਨਾਮ ਵਿਖੇ 1.10 ਕੁਇੰਟਲ ਫਲ ਸਬਜੀਆਂ, ਬਠਿੰਡਾ ਵਿਖੇ 0.70 ਕੁਇੰਟਲ ਫਲ, ਕੋਟਕਪੁਰਾ ਵਿਖੇ 0.92 ਕੁਇੰਟਲ ਫਲ ਸਬਜ਼ੀਆਂ, ਫਿਰੋਜ਼ਪੁਰ ਵਿਖੇ 3.85 ਕੁਇੰਟਲ ਫਲ ਸਬਜ਼ੀਆਂ, ਮਾਨਸਾ ਵਿਖੇ 4.64 ਕੁਇੰਟਲ ਫਲ ਸਬਜ਼ੀਆਂ, ਹੁਸ਼ਿਆਰਪੁਰ 10.20 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 94.00 ਕੁਇੰਟਲ ਫਲ ਸਬਜ਼ੀਆਂ, ਲੁਧਿਆਣਾ ਵਿਖੇ 16.00 ਕੁਇੰਟਲ ਫਲ ਸਬਜ਼ੀਆਂ, ਰੂਪਨਗਰ ਵਿਖੇ 1.10 ਕੁਇੰਟਲ ਸਬਜ਼ੀਆਂ, ਗੁਰਦਾਸਪੁਰ ਵਿਖੇ 1.70 ਕੁਇੰਟਲ ਫਲ ਸਬਜ਼ੀਆਂ, ਬਟਾਲਾ ਵਖੇ 1.55 ਕੁਇੰਟਲ ਫਲ ਸਬਜ਼ੀਆਂ, ਪਠਾਨਕੋਟ ਵਿਖੇ 7.90 ਕੁਇੰਟਲ ਫਲ ਸਬਜ਼ੀਆਂ ਨੂੰ ਨਸ਼ਟ ਕਰਵਾਇਆ ਗਿਆ।

 

ਸ. ਪੰਨੂੰ ਨੇ ਦੱਸਿਆ ਕਿ ਹੁਣ ਫਲਾਂ ਨੂੰ ਕੇਵਲ ਐਥਲੀਨ ਗੈਸ ਨਾਲ ਹੀ ਪਕਾਇਆ ਜਾਂਦਾ ਹੈ ਜਿਸ ਵਿੱਚ ਇਹ ਗੈਸ ਐਥਾਫੋਨ ਦੀਆਂ ਪੁੜੀਆਂ, ਐਥਲੀਨ ਦੇ ਮਿਨੀ ਸਿਲੰਡਰ ਅਤੇ ਰਾਇਪਨਿੰਗ ਚੈਂਬਰਾਂ ਵਿੱਚ ਐਥਲੀਨ ਜਨਰੇਟਰ ਰਾਹੀਂ ਐਥਲੀਨ ਗੈਸ ਨਾਲ ਹੀ ਫਲਾਂ ਨੂੰ ਪਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਐਥਲੀਨ ਦੀ ਸਹੀ ਮਾਤਰਾ ਭਾਵ 100 ਪੀ.ਪੀ.ਐਮ. ਨਾਲ 24 ਘੰਟੇ ਗੈਸ ਦੇਣ ਨਾਲ ਹੀ ਫਲਾਂ ਨੂੰ ਪਕਾਇਆ ਜਾਣਾ ਵਿਗਿਆਨਕ ਤਰੀਕਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A sudden check of the fruit and vegetable markets of Punjab