ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਚੰਡੀਗੜ੍ਹ ’ਚ ਸੈਕਟਰ–13 ਨਹੀਂ…’ ਦਾ ਮਿਹਣਾ ਆਖ਼ਰ ਹੋਇਆ ਖ਼ਤਮ

‘ਚੰਡੀਗੜ੍ਹ ’ਚ ਸੈਕਟਰ–13 ਨਹੀਂ…’ ਦਾ ਮਿਹਣਾ ਆਖ਼ਰ ਹੋਇਆ ਖ਼ਤਮ

ਹੁਣ ਤੱਕ ਚੰਡੀਗੜ੍ਹੀਆਂ ਨੂੰ ਬਹੁਤ ਸਾਰੇ ਮੌਕਿਆਂ ਤੇ ਅਕਸਰ ਇਹ ਮਿਹਣਾ ਸੁਣਨ ਨੂੰ ਮਿਲਦਾ ਰਿਹਾ ਹੈ ਕਿ – ਚੰਡੀਗੜ੍ਹ ਚ ਤਾਂ ਸੈਕਟਰ–13 ਨਹੀਂ ਹੈ, ਇਸ ਲਈ ਚੰਡੀਗੜ੍ਹੀਏ ਤਾਂ ਵਹਿਮੀ ਹੁੰਦੇ ਨੇ। ਪਰ ਹੁਣ ਇਹ ਮਿਹਣਾ ਮਿਲਣਾ ਬੰਦ ਹੋ ਜਾਵੇਗਾ ਕਿਉਂਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਹੁਣ ਮਨੀਮਾਜਰਾ ਨੂੰ ‘ਸੈਕਟਰ–13’ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਕਾਲੋਨੀਆਂ ਤੇ ਪਿੰਡਾਂ ਨੂੰ ਵੀ ਸੈਕਟਰਾਂ ਚ ਸ਼ਾਮਲ ਕਰ ਦਿੱਤਾ ਗਿਆ ਹੈ।

 

 

ਨੋਟੀਫ਼ਿਕੇਸ਼ਨ ਮੁਤਾਬਕ ਮਨੀਮਾਜਰਾ ਤੋਂ ਇਲਾਵਾ ਸਾਰੰਗਪੁਰ ਦੇ ਸੰਸਥਾਗਤ ਖੇਤਰ ਨੂੰ ਸੈਕਟਰ–12 (ਵੈਸਟ) ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਮਿਲਕ ਕਾਲੋਨੀ ਤੇ ਮੁੜ–ਵਸੇਬਾ ਕਾਲੋਨੀ ਸਮੇਤ ਧਨਾਸ ਨੂੰ ਸੈਕਟਰ 14 (ਵੈਸਟ) ਬਣਾ ਦਿੱਤਾ ਗਿਆ ਹੈ। ਇੰਝ ਹੀ ਮਲੋਆ ਤੇ ਡੱਡੂਮਾਜਰਾ ਹੁਣ ਸੈਕਟਰ 39 (ਵੈਸਟ) ਹੋਣਗੇ ਅਤੇ ਵਿਕਾਸ ਮਾਰਗ ਦੇ ਹੇਠਾਂ ਪਾਕੇਟ ਨੰਬਰ 8 ਨੂੰ ਸੈਕਟਰ 56 (ਵੈਸਟ) ਆਖਿਆ ਜਾਵੇਗਾ।

 

 

ਇੰਡਸਟ੍ਰੀਅਲ ੲੈਰੀਆ ਫ਼ੇਸ–1 ਅਤੇ ਫ਼ੇਸ–2 ਨੂੰ ਕ੍ਰਮਵਾਰ ਬਿਜ਼ਨੇਸ ਐਂਡ ਇੰਡਸਟ੍ਰੀਅਲ ਪਾਰਕ 1 ਤੇ 2 ਆਖਿਆ ਜਾਵੇਗਾ।

 

 

ਚੰਡੀਗੜ੍ਹ ਮਾਸਟਰ ਪਲੈਨ–2031 ਵਿੱਚ ਹੁਣ 60 ਸੈਕਟਰ ਹੋਣਗੇ; ਜਦ ਕਿ ਫ਼ਰੈਂਚ ਆਰਕੀਟੈਕਟ ਲੀ ਕਾਰਬੂਜ਼ੀਏ ਦੀ ਪਹਿਲੇ ਗੇੜ ਦੀ ਯੋਜਨਾ ਵਿੱਚ ਇੱਕ ਗ੍ਰਿੱਡ ਨੂੰ 30 ਭਾਗਾਂ ਵਿੱਚ ਵੰਡਿਆ ਗਿਆ ਸੀ ਅਤੇ ਦੂਜੇ ਗੇੜ ਵਿੰਚ 31 ਤੋਂ 47 ਸੈਕਟਰਾਂ ਤੱਕ ਦੀ ਵੰਡ ਕੀਤੀ ਗਈ ਸੀ।

 

 

ਇੱਥੇ ਵਰਨਣਯੋਗ ਹੈ ਕਿ ਮਾਡਰਨ ਹਾਊਸਿੰਗ ਕੰਪਲੈਕਸ, ਸ਼ਿਵਾਲਿਕ ਇਨਕਲੇਵ ਅਤੇ ਉੱਪਲ ਮਾਰਬਲ ਆਰਕ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਨੂੰ ਸੈਕਟਰਾਂ ਦੇ ਗ੍ਰਿੱਡ ਵਿੱਚ ਵੰਡਿਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Taunt namely There is not Sector 13 in Chandigarh now over