ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਰੀ ਦੀ ਘਟਨਾ ਨੇ ਕਰਵਾਈ ਚੰਡੀਗੜ੍ਹ ਦੇ ਇੰਸਪੈਕਟਰ, DSP ਤੇ DGP ਦੀ ਖਿਚਾਈ

ਨੀਰਜ ਸਰਨਾ

ਪੁਲਿਸ ਸ਼ਿਕਾਇਤ ਅਥਾਰਟੀ ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਸੈਕਟਰ 3 ਦੇ ਐੱਸਐੱਚਓ ਨੀਰਜ ਸਰਨਾ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਨਾ ’ਤੇ ਪਿਛਲੇ ਵਰ੍ਹੇ ਸੈਕਟਰ 26 ਸਥਿਤ ਆਪਰੇਸ਼ਨ ਸੈੱਲ ’ਚ ਨਿਯੁਕਤੀ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹਨ। ਇਹ ਮਾਮਲਾ ਇੰਨਾ ਖਿੱਚਿਆ ਗਿਆ ਹੈ ਕਿ ਇਸ ਪਿੱਛੇ ਇੱਕ ਡੀਐੱਸਪੀ (DSP) ਅਤੇ ਚੰਡੀਗੜ੍ਹ ਦੇ ਡੀਜੀਪੀ (DGP) ਤੱਕ ਦੀ ਵੀ ਖਿਚਾਈ ਹੋ ਚੁੱਕੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸ਼ਿਕਾਇਤਕਰਤਾ ਸ਼ਿਵ ਸ਼ਕਤੀ ਸ਼ਰਮਾ (34) ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਚੋਰੀ ਦੇ ਇੱਕ ਮਾਮਲੇ ਵਿੱਚ ਦਰਜ ਕੇਸ ਵਿੱਚ ਕਥਿਤ ਤੌਰ ’ਤੇ ਪੱਖਪਾਤੀ ਤਰੀਕੇ ਨਾਲ ਜਾਂਚ ਤੇ ਹੋਰ ਕਾਰਵਾਈ ਕੀਤੀ। ਜਨਰਲ ਇੰਸ਼ਯੋਰੈਂਸ ਕੰਪਨੀ ਦੇ ਸਰਵੇਅਰ ਸ਼ਿਵ ਸ਼ਕਤੀ ਸ਼ਰਮਾ ਨੂੰ ਐੱਫ਼ਆਈਆਰ ਦਾਇਰ ਕਰਵਾਉਣ ਲਈ ਵੀ ਚੰਡੀਗੜ੍ਹ ਦੇ ਉਦੋਂ ਦੇ ਸਲਾਹਕਾਰ ਦੇ ਦਫ਼ਤਰ ਦੇ ਕਈ ਚੱਕਰ ਲਾਉਣੇ ਪਏ ਸਨ।

 

 

ਸ੍ਰੀ ਸ਼ਿਵ ਸ਼ਕਤੀ ਸ਼ਰਮਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਤੰਬਰ 2010 ਦੌਰਾਨ ਆਪਣਾ ਦਫ਼ਤਰ ਚਲਾਉਣ ਲਈ ਜਗਦੀਸ਼ ਬਾਂਸਲ ਨਾਂਅ ਦੇ ਵਿਅਕਤੀ ਤੋਂ ਸੈਕਟਰ 32–ਡੀ ਸਥਿਤ ਐੱਸਸੀਓ 266 ਦੀ ਦੂਜੀ ਮੰਜ਼ਿਲ ਕਿਰਾਏ ’ਤੇ ਲਈ ਸੀ। ਦੋਸ਼ ਹੈ ਕਿ ਮਈ 2016 ਦੌਰਾਨ ਜਗਦੀਸ਼ ਬਾਂਸਲ ਨੇ ਕਥਿਤ ਤੌਰ ’ਤੇ ਆਪਣੇ ਕੁਝ ਸਾਥੀਆਂ ਨਾਲ ਸ੍ਰੀ ਸ਼ਰਮਾ ਦੀ ਸੰਪਤੀ ਦੇ ਅੰਦਰ ਦਾਖ਼ਲ ਹੋ ਕੇ ਤਿੰਨ ਕਾਰਾਂ ਵਿੱਚ ਪਈਆਂ ਉਸ ਦੇ ਦਫ਼ਤਰ ਦੀਆਂ ਚੀਜ਼ਾਂ ਚੋਰੀ ਕਰ ਲਈਆਂ ਸਨ। ਇਸ ਸਬੰਧੀ 5 ਦਸੰਬਰ, 2016 ਨੂੰ ਕੇਸ ਦਰਜ ਹੋ ਗਿਆ ਸੀ; ਜਿਸ ਵਿੱਚ ਜਾਂਚ ਅਧਿਕਾਰੀ ਇੰਸਪੈਕਟਰ ਨੀਰਜ ਸਰਨਾ ਸੀ।

 

 

ਦੋਸ਼ ਹੈ ਕਿ ਪੁਲਿਸ ਅਧਿਕਾਰੀ ਸਰਨਾ ਨੇ ਨਾ ਤਾਂ ਕਦੇ ਸ੍ਰੀ ਸ਼ਕਤੀ ਦਾ ਬਿਆਨ ਹੀ ਰਿਕਾਰਡ ਕੀਤਾ ਤੇ ਨਾ ਹੀ ਕਦੇ ਉਨ੍ਹਾਂ ਨੂੰ ਜਾਂਚ ਕਾਰਵਾਈ ਬਾਰੇ ਕਦੇ ਕੁਝ ਦੱਸਿਆ। ਇਸ ਮਾਮਲੇ ਦਾ ਇੱਕੋ–ਇੱਕ ਚਸ਼ਮਦੀਦ ਗਵਾਹ ਸੁਰੱਖਿਆ ਗਾਰਡ ਸ਼ਿਵ ਪ੍ਰਸਾਦ ਸੀ ਪਰ ਉਸ ਨੂੰ ਗਵਾਹ ਬਣਾਉਣ ਦੀ ਥਾਂ ਤਿੰਨ ਵਾਹਨਾਂ ਦੇ ਮਾਲਕਾਂ/ਡਰਾਇਵਰਾਂ ਨੂੰ ਗਵਾਹਾਂ ਵਜੋਂ ਪੇਸ਼ ਕਰ ਦਿੱਤਾ ਗਿਆ। ਪੁਲਿਸ ਸ਼ਿਕਾਇਤ ਅਥਾਰਟੀ ਦਾ ਕਹਿਣਾ ਹੈ ਕਿ ਸਰਨਾ ਨੇ ਚਾਹ ਵੇਚਣ ਵਾਲੇ ਭੋਲਾ ਨਾਂਅ ਦੇ ਇੱਕ ਵਿਅਕਤੀ ਨੂੰ ਗਵਾਹ ਵਜੋਂ ਪੇਸ਼ ਕਰ ਦਿੱਤਾ, ਜੋ ਵਾਰਦਾਤ ਵਾਪਰਨ ਸਮੇਂ ਘਟਨਾ ’ਤੇ ਮੌਜੂਦ ਹੀ ਨਹੀਂ ਸੀ। ਚੰਡੀਗੜ੍ਹ ਪੁਲਿਸ ਨੂੰ 30 ਦਿਨਾਂ ਦੇ ਅੰਦਰ–ਅੰਦਰ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਪੁਲਿਸ ਸ਼ਿਕਾਇਤ ਅਥਾਰਟੀ ਨੇ 16 ਅਕਤੂਬਰ, 2018 ਨੂੰ ਹਦਾਇਤ ਜਾਰੀ ਕੀਤੀ ਸੀ ਕਿ ਵਿਭਾਗ ਵੱਲੋਂ ਡੀਐੱਸਪੀ ਜਸਵਿੰਦਰ ਸਿੰਘ ਰਾਹੀਂ ਤੱਥ–ਪੜਤਾਲ ਲਈ ਜਾਂਚ ਕਰਵਾਈ ਜਾਵੇ। ਬੀਤੀ 5 ਜਨਵਰੀ ਨੂੰ ਡੀਐੱਸਪੀ ਨੇ ਸ੍ਰੀ ਸਰਨਾ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਬਿਆਨ ਲੈ ਕੇ ਇਹ ਨਤੀਜਾ ਕੱਢਿਆ ਕਿ ਪੁਲਿਸ ਅਧਿਕਾਰੀ ਸਰਨਾ ਨੇ ਕੋਈ ਸਾਜ਼ਿਸ਼ ਨਹੀਂ ਰਚੀ ਸੀ ਤੇ ਜਾਂਚ ਦੌਰਾਨ ਜੋ ਵੀ ਕਮੀਆਂ ਸਾਹਮਣੇ ਆਈਆਂ, ਉਹ ਅਣਜਾਣੇ ਵਿੱਚ ਹੋਈਆਂ।

 

 

ਉੱਧਰ ਪੁਲਿਸ ਸ਼ਿਕਾਇਤ ਅਥਾਰਟੀ ਨੇ ਕਿਹਾ ਹੈ ਕਿ ਇੰਸਪੈਕਟਰ ਸਰਨਾ ਤੋਂ ਜਾਂਚ ਵਿੱਚ ਗ਼ਲਤੀ ਹੋਈ ਹੈ ਕਿਉਂਕਿ ਸੱਚਾਈ ਤੱਕ ਪੁੱਜਣ ਲਈ ਸਬੂਤ ਇਕੱਠੇ ਕਰਨਾ ਉਸ ਦੀ ਜ਼ਿੰਮੇਵਾਰੀ ਸੀ ਪਰ ਅਜਿਹਾ ਉਸ ਨੇ ਕੀਤਾ ਹੀ ਨਹੀਂ। ਜਾਂਚ ਕਰਨ ਵਾਲੇ ਡੀਐੱਸਪੀ ਦੀ ਵੀ ਖਿਚਾਈ ਹੋ ਗਈ।  ਸੇਵਾ–ਮੁਕਤ ਜਸਟਿਸ ਮਹਾਵੀਰ ਸਿੰਘ ਚੌਹਾਨ ਦੀ ਅਗਵਾਈ ਹੇਠਲੀ ਪੁਲਿਸ ਸ਼ਿਕਾਇਤ ਅਥਾਰਟੀ ਨੇ ਚੰਡੀਗੜ੍ਹ ਦੇ ਡੀਜੀਪੀ ਦੀ ਖਿਚਾਈ ਵੀ ਕਰ ਦਿੱਤੀ। ਉਨ੍ਹਾਂ ਕਿਹਾ ਹੈ ਕਿ ਵਿਭਾਗੀ ਕਾਰਵਾਈ ਦੀ ਜੋ ਰਿਪੋਰਟ ਅਥਾਰਟੀ ਕੋਲ ਭੇਜੀ ਗਈ ਸੀ, ਉਸ ’ਤੇ ਕਿਸੇ ਵੀ ਜਾਂਚ ਅਧਿਕਾਰੀ ਦਾ ਨਾਂਅ ਨਹੀਂ ਸੀ।  ਹੁਣ ਅੱਗੇ ਤੋਂ ਇਸ ਅਥਾਰਟੀ ਨੂੰ ਕੋਈ ਵੀ ਰਿਪੋਰਟ ਪੇਸ਼ ਕਰਨ ਲੱਗਿਆਂ ਸਬੰਧਤ ਅਧਿਕਾਰੀ ਦੇ ਹਸਤਾਖਰ ਤੇ ਉਸ ਦਾ ਨਾਂਅ ਅਤੇ ਅਹੁਦਾ ਸਪੱਸ਼ਟ ਲਿਖਣ ਦੀ ਹਦਾਇਤ ਵੀ ਜਾਰੀ ਹੋਣ ਦੀ ਸੰਭਾਵਨਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A theft causes pulling up of Chd Inspector DSP and DGP