ਅਗਲੀ ਕਹਾਣੀ

ਪੰਜਾਬ ਦੀਵਾਲੀ ਬੰਪਰ ਲਾਟਰੀ ਦੇ ਨਤੀਜੇ ਮਗਰੋਂ ਬਣ ਜਾਣਗੇ ਕੁੱਲ 12 ਕਰੋੜਪਤੀ

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੌਕਿਆਂਤੇ ਜਾਰੀ ਕੀਤੇ ਜਾਂਦੇ ਲਾਟਰੀ ਬੰਪਰਾਂ ਨੇ ਕਈ ਆਮ ਅਤੇ ਮੱਧਵਰਗੀ ਪਰਿਵਾਰਾਂ ਦੇ ਸੁਪਨੇ ਪੂਰੇ ਕੀਤੇ ਹਨ ਸਾਲ 2019 ਦੇ ਹੁਣ ਤੱਕ ਦੇ 10 ਕਰੋੜਪਤੀ ਜੇਤੂ ਉਹ ਵਿਅਕਤੀ ਹਨ ਜਿਨਾਂ ਨੇ ਬਹੁਤ ਆਸਾਂ ਅਤੇ ਉਮੀਦਾਂ ਨਾਲ ਟਿਕਟਾਂ ਖਰੀਦੀਆਂ ਸਨ ਅਤੇ ਕਰੋੜਪਤੀ ਬਣਨ ਤੋਂ ਬਾਅਦ ਉਨਾਂ ਦੀਆਂ ਤੰਗੀਆਂ-ਤੁਰਸ਼ੀਆਂ ਦੂਰ ਹੋ ਗਈਆਂ ਹਾਲੇ ਦੀਵਾਲੀ ਬੰਪਰ ਦੇ 2 ਜੇਤੂ ਕਰੋੜਪਤੀਆਂ (ਢਾਈ-ਢਾਈ ਕਰੋੜ ਰੁਪਏ) ਦਾ ਨਤੀਜਾ 1 ਨਵੰਬਰ ਨੂੰ ਆਵੇਗਾ ਹੁਣ ਤੱਕ 10 ਵਿਅਕਤੀਆਂ ਨੂੰ ਪਹਿਲੇ-ਦੂਜੇ ਇਨਾਮ ਵੱਜੋਂ 15.50 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ ਜਦਕਿ 7 ਕਰੋੜ ਰੁਪਏ ਦੀ ਗਾਰੰਟਿਡ ਇਨਾਮੀ ਰਾਸ਼ੀ ਦੀਵਾਲੀ ਬੰਪਰ ਵਿਚ ਦਿੱਤੀ ਜਾਣੀ ਹੈ

 

ਸਾਲ ਦਾ ਸਭ ਤੋਂ ਪਹਿਲਾ ਬੰਪਰਲੋਹੜੀ ਬੰਪਰਸੀ ਜਿਸ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਾਸੀ ਅਸ਼ੋਕ ਕੁਮਾਰ ਨੂੰ ਨਿਕਲਿਆ ਜੋ ਕਿ ਪੇਸ਼ੇ ਵੱਜੋਂ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਹੈ ਇਨਾਮ ਨਿਕਲਣ ਤੋਂ ਬਾਅਦ ਉਹ ਮਕਾਨ ਬਣਾ ਸਕਿਆ ਅਤੇ ਉਸ ਨੇ ਆਪਣਾ ਲੋਨ ਵੀ ਲਾਹਿਆ

 

ਉਸ ਨੇ ਦੱਸਿਆ ਕਿ ਉਹ ਬਾਕੀ ਰਾਸ਼ੀ ਨਾਲ ਆਪਣੇ ਛੋਟੇ ਭਰਾਵਾਂ ਦੀ ਸੈਂਟਲ ਹੋਣ ਵਿੱਚ ਮਦਦ ਕਰੇਗਾ ਲੋਹੜੀ ਬੰਪਰ ਦਾ 1 ਕਰੋੜ ਰੁਪਏ ਦਾ ਦੂਜਾ ਇਨਾਮ ਆਮ ਪਰਿਵਾਰ ਦੇ ਧਰੁਵ ਅਰੋੜਾ ਨੂੰ ਨਿਕਲਿਆ ਸੀ ਜੋ ਕਿ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ


ਪੰਜਾਬ ਦੇ ਲਾਟਰੀ ਬੰਪਰਾਂ ਦੇ ਨਤੀਜਿਆਂ ਦੀ ਪਾਰਦਰਸ਼ਤਾ ਅਤੇ ਚੰਗੀ ਸਾਖ ਕਰਕੇ ਇਨਾਂ ਦੀ ਬਾਹਰਲੇ ਰਾਜਾਂ ਵਿਚ ਵੀ ਭਾਰੀ ਮੰਗ ਹੈਹੋਲੀ ਬੰਪਰਦਾ ਪਹਿਲਾ 3 ਕਰੋੜ ਰੁਪਏ ਦਾ ਇਨਾਮ ਹਿਮਾਚਲ ਪ੍ਰਦੇਸ਼ ਦੇ ਓਮ ਪ੍ਰਕਾਸ਼ ਠਾਕੁਰ ਦਾ ਨਿਕਲਿਆ ਉਹ ਪਿਛਲੇ 10 ਸਾਲ ਤੋਂ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਸੀ ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ ਕੋਆਪਰੇਟਿਵ ਬੈਂਕ, ਦਲਾਨ (ਜ਼ਿਲਾ ਸ਼ਿਮਲਾ) ਦਾ ਮੈਨੇਜਰ ਹੈ

 

ਓਮ ਪ੍ਰਕਾਸ਼ ਨੇ ਦੱਸਿਆ ਕਿ ਏਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਾਲਾਂਕਿ ਉਸ ਨੇ ਭਵਿੱਖ ਦੇ ਕੋਈ ਬਹੁਤ ਵੱਡੇ ਪਲਾਨ ਨਹੀਂ ਬਣਾਏ ਪਰ ਉਹ ਆਪਣੇ ਜੱਦੀ ਪਿੰਡ ਮਾਲੀਅਨ (ਜ਼ਿਲਾ ਹਮੀਰਪੁਰ) ਵਿਚਲੇ ਸੇਬ ਦੇ ਬਾਗਾਂ ਨੂੰ ਹੋਰ ਫੈਲਾਵੇਗਾ ਉਨਾਂ ਦੱਸਿਆ ਕਿ ਉਸਦੀ ਬਾਗਬਾਨੀ ਵਿਚ ਕਾਫੀ ਜ਼ਿਆਦਾ ਰੁਚੀ ਹੈ ਅਤੇ ਜਿੱਤੀ ਗਈ ਰਕਮ ਨਾਲ ਉਹ ਬਾਗਬਾਨੀ ਦੇ ਖੇਤਰ ਵਿਚ ਨਵੇਂ ਤਜ਼ਰਬੇ ਕਰੇਗਾ

 

ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੋਲੀ ਬੰਪਰ-2019 ਦਾ ਦੂਜਾ ਇਨਾਮ 1 ਕਰੋੜ ਰੁਪਏ ਵੀ ਕਿਸੇ ਪੰਜਾਬ ਵਾਸੀ ਨੂੰ ਨਹੀਂ ਬਲਕਿ ਮਹਾਰਾਸ਼ਟਰ ਦੇ ਵੈਸਾਲੀ ਧਨਜੇ ਗੋਸਾਵੀ ਨੂੰ ਨਿਕਲਿਆ ਜੋ ਕਿ ਨਾਸਿਕ ਸ਼ਹਿਰ ਦਾ ਰਹਿਣ ਵਾਲਾ ਹੈ


ਵਿਸਾਖੀ ਦਾ ਤਿਉਹਾਰ ਪੰਜਾਬੀ ਚਾਅ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ ਇਹ ਪੰਜਾਬ ਦੀ ਖੁਸ਼ਹਾਲੀ ਨਾਲ ਜੁੜਿਆਂ ਤਿਉਹਾਰ ਹੈ ਅਤੇ ਵਿਸਾਖੀ ਨੇ ਮੋਗਾ ਦੇ ਪਰਵਿੰਦਰ ਸਿੰਘ ਦੀ ਜ਼ਿੰਦਗੀ ਵਿਚ ਵੀ ਖੁਸ਼ੀਆਂ ਤੇ ਖੁਸ਼ਹਾਲੀ ਲਿਆਂਦੀਵਿਸਾਖੀ ਬੰਪਰ-2019’ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ 34 ਸਾਲਾਂ ਪਰਵਿੰਦਰ ਸਿੰਘ ਦੇ ਨਾਂ ਰਿਹਾ

 

ਉਹ ਨੱਥੂਵਾਲਾ ਜਦੀਦ (ਮੋਗਾ) ਦਾ ਵਸਨੀਕ ਹੈ ਜਿਸ ਦੇ ਪਰਿਵਾਰ ਕੋਲ ਸਿਰਫ ਇਕ ਏਕੜ ਜ਼ਮੀਨ ਹੈ, ਜਿਸ ਉੱਪਰ ਖੇਤੀ ਕਰਕੇ ਉਹ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਉਸ ਨੇ ਦੱਸਿਆ ਕਿ ਉਹ ਜਿੱਤੀ ਗਈ ਇਹ ਰਕਮ ਆਪਣੇ ਦੋ ਬੱਚਿਆਂ ਦੇ ਚੰਗੇ ਭਵਿੱਖ ਅਤੇ ਪੜਾਈ ਉੱਪਰ ਖਰਚ ਕਰੇਗਾ ਇਸੇ ਤਰਾਂ 1 ਕਰੋੜ ਦਾ ਦੂਜਾ ਇਨਾਮ ਵੀ ਮਾਹਿਲਪੁਰ (ਜ਼ਿਲਾ ਹੁਸ਼ਿਆਰਪੁਰ) ਦੇ ਨੌਜਵਾਨ ਸਨਪ੍ਰੀਤ ਸਿੰਘ ਦੇ ਨਾਂ ਰਿਹਾ


ਸਾਵਣ ਬੰਪਰਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਜੇਤੂਆਂ ਨਾਲ ਫਿਲਮਾਂ ਵਰਗੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਖਰੜ ਵਾਸੀ ਜਾਰਜ ਮਸੀਹ ਅਤੇ ਉਸਦੀ ਪਤਨੀ ਸੁਮਨ ਪਿ੍ਰਆ ਦੀ ਜ਼ਿੰਦਗੀ ਵਿੱਚ ਬਿਲਕੁਲ ਅਜਿਹਾ ਹੀ ਹੋਇਆ, ਜੋ ਕਿ ਦੋਵੇਂ ਪੀਜੀਆਈ, ਚੰਡੀਗੜ ਵਿੱਚ ਸੀਨੀਅਰ ਨਰਸਿੰਗ ਅਫਸਰ ਵਜੋਂ ਸੇਵਾ ਨਿਭਾਅ ਰਹੇ ਹਨ ਜਾਰਜ ਮਸੀਹ ਨੇ ਦੱਸਿਆ ਕਿ ਉਹ ਗੁਰਦਾਸਪੁਰ ਜ਼ਿਲੇ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਦਰਗਾਬਾਦ ਵਿਖੇ ਮਕਾਨ ਬਣਾ ਰਹੇ ਸਨ ਅਤੇ ਉਹ ਕੁਝ ਨਿਰਮਾਣ ਸਮੱਗਰੀ ਖਰੀਦਣ ਲਈ ਕੋਟਲੀ ਸੂਰਤ ਮੱਲੀ ਗਏ ਸਨ ਅਤੇ ਉਥੇ ਇੱਕ ਹਾਕਰ ਆਇਆ, ਜੋ ਪੰਜਾਬ ਰਾਜ ਸਾਵਣ ਬੰਪਰ-2019 ਦੀਆਂ ਟਿਕਟਾਂ ਵੇਚ ਰਿਹਾ ਸੀ ਆਪਣੀ ਪਤਨੀ ਦੀ ਜ਼ਿੱਦ ਅਤੇ ਹਾਕਰ ਦੇ ਵਾਰ ਵਾਰ ਬੇਨਤੀ ਕਰਨਤੇ, ਉਸ ਨੇ ਦੋ ਟਿਕਟਾਂ ਖਰੀਦ ਲਈਆਂ ਉਸ ਨੇ ਇਹ ਟਿਕਟਾਂ ਆਪਣੀ ਪਤਨੀ ਨੂੰ ਦੇ ਦਿੱਤੀਆਂ ਅਖੀਰ ਕਿਸਮਤ ਚਮਕੀ ਅਤੇ ਸੁਮਨ ਪਿ੍ਰਆ ਨੂੰ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ


ਇਸੇ ਤਰਾਂ ਟੋਹਾਣਾ ਵਾਸੀ 94 ਸਾਲਾ ਬਲਵੰਤ ਸਿੰਘ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ ਉਨਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਟਿਕਟ ਖਰੀਦਦੇ ਰਹੇ ਸਨ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਪਰਸਾਵਣ ਬੰਪਰਨਾਲ ਉਨਾਂ ਦੀ ਐਸੀ ਕਿਸਮਤ ਚਮਕੀ ਕਿ ਉਨਾਂ ਨੂੰ ਤਿੰਨੇਂ ਟਿਕਟਾਂਤੇ ਇਨਾਮ ਨਿਕਲੇ ਉਨਾਂ ਦੱਸਿਆ ਕਿ ਦੋ ਟਿਕਟਾਂਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਇਕ ਟਿਕਟਤੇ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ


ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀਇਸ ਕਹਾਵਤ ਨੂੰ ਸੱਚ ਕਰ ਵਿਖਾਇਆਰਾਖੀ ਬੰਪਰਦੇ ਡੇਢ ਕਰੋੜ ਰੁਪਏ ਜਿੱਤਣ ਵਾਲੇ ਅਵਤਾਰ ਸਿੰਘ ਨੇ ਉਹ ਪਿਛਲੇ 15 ਸਾਲ ਤੋਂ ਪੰਜਾਬ ਲਾਟਰੀ ਬੰਪਰ ਦੀਆਂ ਟਿਕਟਾਂ ਖਰੀਦਦੇ ਰਹੇ ਹਨ

 

ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਛੋਟਾ ਬੇਟਾ ਵਿਦੇਸ਼ ਵਿੱਚ ਪੜਾਈ ਕਰ ਰਿਹਾ ਹੈ ਜਦੋਂਕਿ ਵੱਡਾ ਬੇਟਾ ਐਮਬੀਏ ਕਰਨ ਤੋਂ ਬਾਅਦ ਪਟਿਆਲਾ ਵਿਖੇ ਹੀ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ ਭਵਿੱਖੀ ਯੋਜਨਾਵਾਂ ਬਾਰੇ ਉਨਾਂ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਲਈ ਆਪਣੇ ਬੇਟਿਆਂ ਨੂੰ ਜ਼ਿੰਦਗੀ ਸਥਾਪਤ ਕਰਨ ਤੋਂ ਇਲਾਵਾ ਹੋਰ ਮਾਲੀ ਸਮੱਸਿਆਵਾਂ ਦੇ ਹੱਲ ਵਿੱਚ ਬੇਹੱਦ ਮਦਦਗਾਰ ਸਾਬਿਤ ਹੋਵੇਗੀ


ਇਸੇ ਤਰਾਂ ਡੇਢ ਕਰੋੜ ਰੁਪਏ ਦੇ ਦੂਜੇ ਜੇਤੂ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਦਾ ਕਹਿਣਾ ਹੈ ਕਿ ਉਹ ਟ੍ਰਾਈ ਸਿਟੀ ਵਿਚ ਆਪਣਾ ਘਰ ਖਰੀਦਣਗੇ ਅਤੇ ਬਾਕੀ ਪੈਸੇ ਬੱਚਿਆਂ ਦੀ ਪੜਾਈ ਉੱਤੇ ਖਰਚ ਕਰਨਗੇ ਤਾਂ ਜੋ ਬੱਚੇ ਆਪਣਾ ਭਵਿੱਖ ਸੰਵਾਰ ਸਕਣ ਕਾਬਿਲੇਗੌਰ ਹੈ ਕਿ ਇਨਾਂ ਸਾਰੇ ਜੇਤੂਆਂ ਦੀ ਕਹਾਣੀ ਦਿਲਚਸਪ ਹੋਣ ਦੇ ਨਾਲ-ਨਾਲ ਪੰਜਾਬ ਲਾਟਰੀ ਬੰਪਰ ਦੇ ਨਤੀਜਿਆਂ ਦੀ ਪਾਰਦਰਸ਼ਤਾ ਨੂੰ ਵੀ ਦਰਸਾਉਂਦੀ ਹੈ


ਪੰਜਾਬ ਲਾਟਰੀ ਵਿਭਾਗ ਦੇ ਇਕ ਬੁਲਾਰੇ ਅਨੁਸਾਰ 1 ਨਵੰਬਰ ਨੂੰ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ ਦੇ ਨਤੀਜੇ ਤੋਂ ਬਾਅਦ ਸਾਲ 2019 ਵਿਚ ਬੰਪਰ ਜਿੱਤਣ ਵਾਲਿਆਂ ਦੀ ਕੁੱਲ ਗਿਣਤੀ 12 ਜੋ ਜਾਵੇਗੀ ਯਾਨੀ ਕਿ ਇਸ ਸਾਲ 12 ਕਰੋੜਪਤੀ ਬਣ ਜਾਣਗੇ

 

ਉਨਾਂ ਦੱਸਿਆ ਕਿ ਦੀਵਾਲੀ ਬੰਪਰ ਦੀਆਂ ਟਿਕਟਾਂ ਦੀ ਵਿਕਰੀ ਜਾਰੀ ਹੈ ਅਤੇ ਇਹ ਬੰਪਰ ਇਸ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ ਇਸ ਬੰਪਰ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਹੈ ਜੋ ਕਿ ਦੋ ਜੇਤੂਆਂ ਨੂੰ (2.50-2.50 ਕਰੋੜ ਰੁਪਏ) ਦਿੱਤਾ ਜਾਵੇਗਾ ਜਦਕਿ ਕੁੱਲ ਇਨਾਮਾਂ ਦੀ ਰਕਮ 21 ਕਰੋੜ ਰੁਪਏ ਬਣਦੀ ਹੈ ਅਤੇ ਇਨਾਂ ਵਿਚੋਂ 7 ਕਰੋੜ ਰੁਪਏ ਦੇ ਇਨਾਮ ਗਾਰੰਟਿਡ ਜਨਤਾ ਨੂੰ ਦਿੱਤੇ ਜਾਣਗੇ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a total of 12 crores will be made After the results of Punjab Diwali Bumper