ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨਾਮ ’ਚ CIA ਸਟਾਫ਼ ਦੇ ਛਾਪੇ ਦੌਰਾਨ ਔਰਤ ਦੀ ਮੌਤ

ਸੁਨਾਮ ’ਚ CIA ਸਟਾਫ਼ ਦੇ ਛਾਪੇ ਦੌਰਾਨ ਔਰਤ ਦੀ ਮੌਤ

ਪੰਜਾਬ ਪੁਲਿਸ ਦੇ ਸੀਆਈਏ (CIA) ਸਟਾਫ਼ ਨੇ ਨਸ਼ਾ ਫੜਨ ਲਈ ਸੁਨਾਮ ’ਚ ਸੈਂਹਸੀਆਂ ਦੀ ਬਸਤੀ ਵਿੱਚ 52 ਸਾਲਾ ਗੁੱਡੀ ਕੌਰ ਦੇ ਘਰ ਛਾਪਾ ਮਾਰਿਆ। ਪਰ ਉਸ ਛਾਪੇ ਦੌਰਾਨ ਹੀ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਗੁੱਡੀ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਬਸਤੀ ਦੇ ਲੋਕਾਂ ਦਾ ਦੋਸ਼ ਹੈ ਕਿ ਸੀਆਈਏ ਟੀਮ ਦੇ ਇੱਕ ਮੈਂਬਰ ਨੇ ਕਥਿਤ ਤੌਰ ਉੱਤੇ ਗੁੱਡੀ ਕੌਰ ਨੂੰ ਧੱਕਾ ਮਾਰਿਆ ਸੀ।

 

 

ਸੈਂਹਸੀਆਂ ਦੀ ਬਸਤੀ ਦੇ ਵਾਸੀਆਂ ਨੇ ਔਰਤ ਦੀ ਮ੍ਰਿਤਕ ਦੇਹ ਡੀਐੱਸਪੀ ਦਫ਼ਤਰ ਦੇ ਸਾਹਮਣੇ ਰੱਖ ਕੇ ਰੋਸ ਪ੍ਰਗਟਾਇਆ ਤੇ ਕਥਿਤ ਮੁਲਜ਼ਮ ਟੀਮ ਮੈਂਬਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

 

 

ਨਗਰ ਕੌਂਸਲਰ ਨਿਸ਼ਾਨ ਸਿੰਘ ਦੇ ਨਾਲ–ਨਾਲ ਮ੍ਰਿਤਕ ਗੁੱਡੀ ਕੌਰ ਦੇ ਪੀੜਤ ਪੁੱਤਰ ਦੀਪਕ ਸਿੰਘ ਨੇ ਵੀ ਦੋਸ਼ ਲਾਇਆ ਕਿ ਛਾਪੇਮਾਰੀ ਦੌਰਾਨ ਬਿਨਾ ਵਜ੍ਹਾ ਨਿਰਦੋਸ਼ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਹੈ। ਬਸਤੀ ਵਿੱਚ ਕਿਸੇ ਕੋਲੋਂ ਵੀ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ।

 

 

ਇਸ ਦੌਰਾਨ ਡੀਐੱਸਪੀ ਸ੍ਰੀ ਰਾਜੇਸ਼ ਸਨੇਹੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਬਹੁਤ ਗੰਭੀਰਤਾਪੂਰਬਕ ਕੀਤੀ ਜਾ ਰਹੀ ਹੈ ਤੇ ਜੇ ਕੋਈ ਦੋਸ਼ੀ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman dies during raid of CIA staff in Sunam