ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਇੰਦਵਾਲ ਸਾਹਿਬ ਦੇ ਪਿੰਡ ’ਚ ਨੌਜਵਾਨ ਔਰਤ ਦਾ ਭੇਤ–ਭਰਿਆ ਕਤਲ

ਗੋਇੰਦਵਾਲ ਸਾਹਿਬ ਦੇ ਪਿੰਡ ’ਚ ਨੌਜਵਾਨ ਔਰਤ ਦਾ ਭੇਤ–ਭਰਿਆ ਕਤਲ

ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਸਬ–ਡਿਵੀਜ਼ਨ ਅਧੀਨ ਪੈਂਦੇ ਪਿੰਡ ਜੀਓਬਾਲਾ ਵਿਖੇ ਚਿਰਾਂ ਤੋਂ ਬੰਦ ਪਏ ਇੱਕ ਮਕਾਨ ਅੰਦਰ 35 ਸਾਲਾਂ ਦੀ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਨੂੰ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕਾ ਦੀ ਸ਼ਨਾਖ਼ਤ ਪਲਵਿੰਦਰ ਕੌਰ ਵਜੋਂ ਹੋਈ ਹੈ।

 

 

ਅਣਪਛਾਤੇ ਕਾਤਲਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪਲਵਿੰਦਰ ਕੌਰ ਦਾ ਵਿਆਹ 11 ਵਰ੍ਹੇ ਪਹਿਲਾਂ ਜੀਓਬਾਲਾ ਪਿੰਡ ਦੇ ਸੁਖਦੇਵ ਸਿੰਘ ਨਾਲ ਹੋਇਆ ਸੀ। ਉਹ ਆਪਣੇ 10 ਸਾਲਾ ਪੁੱਤਰ ਗੁਰਵਿੰਦਰ ਸਿੰਘ ਨਾਲ ਪਿੰਡ ਵਿੱਚ ਹੀ ਰਹਿ ਰਹੀ ਸੀ; ਜਦ ਕਿ ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਦੁਬਈ ’ਚ ਇੱਕ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ।

 

 

ਪਲਵਿੰਦਰ ਕੌਰ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10 ਕੁ ਵਜੇ ਉਨ੍ਹਾਂ ਦੀ ਧੀ ਦੇ ਸਹੁਰੇ–ਪਰਿਵਾਰ ਨੇ ਲਾਸ਼ ਮਿਲਣ ਬਾਰੇ ਦੱਸਿਆ। ਉਸ ਦੀ ਹੱਤਿਆ ਗਲ਼ਾ ਘੁੱਟ ਕੇ ਕੀਤੀ ਗਈ ਹੈ। ਕਿਸੇ ਨੇ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਉਸ ਬੰਦ ਪਏ ਘਰ ਵਿੱਚ ਸੁੱਟ ਦਿੱਤੀ ਸੀ।

 

 

ਸਦਰ ਪੁਲਿਸ ਥਾਣਾ ਦੇ ਐੱਸਐੱਚਓ ਹਰਿੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਪਲਵਿੰਦਰ ਕੌਰ ਦਾ ਕਤਲ ਗਲ਼ਾ ਘੁੱਟ ਕੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਸਵੇਰੇ 7 ਕੁ ਵਜੇ ਚੰਗੀ–ਭਲੀ ਆਪਣੇ ਪੁੱਤਰ ਨੂੰ ਸਕੂਲ ਛੱਡ ਕੇ ਆਈ ਸੀ।

 

 

ਪਲਵਿੰਦਰ ਕੌਰ ਦੇ ਸਹੁਰੇ ਪਰਿਵਾਰ ਵਿੱਚ ਉਸ ਦੇ ਦੋ ਦਿਓਰ ਵੀ ਹਨ। ਪੁਲਿਸ ਮੁਤਾਬਕ ਇਸ ਕਤਲ ਕੇਸ ਵਿੱਚ ਕਿਸੇ ਪਰਿਵਾਰਕ ਮੈਂਬਰ ਦੀ ਕਥਿਤ ਭੂਮਿਕਾ ਬਾਰੇ ਜਾਂਚ ਚੱਲ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman murdered in Goindwal Sahib village Suspense