ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਤਰਨ ਤਾਰਨ ’ਚ ‘ਅਣਖ ਖ਼ਾਤਰ’ ਨੌਜਵਾਨ ਜੋੜੀ ਦਾ ਬੇਰਹਿਮੀ ਨਾਲ ਕਤਲ

​​​​​​​ਤਰਨ ਤਾਰਨ ’ਚ ‘ਅਣਖ ਖ਼ਾਤਰ’ ਨੌਜਵਾਨ ਜੋੜੀ ਦਾ ਬੇਰਹਿਮੀ ਨਾਲ ਕਤਲ

ਤਰਨ ਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਢਾਲਾ ਪਿੰਡ ਵਿੱਚ ਉਸ ਨੌਜਵਾਨ ਜੋੜੀ ਅਮਨਦੀਪ ਸਿੰਘ (24) ਅਤੇ ਅਮਨਪ੍ਰੀਤ ਕੌਰ (23) ਦਾ ਕਤਲ ਹੋ ਗਿਆ ਹੈ, ਜਿਸ ਨੇ ਪਿਛਲੇ ਵਰ੍ਹੇ ਆਪੋ–ਆਪਣੇ ਪਰਿਵਾਰਾਂ ਤੋਂ ਬਾਹਰੇ ਹੋ ਕੇ ਆਪਣੀ ਮਰਜ਼ੀ ਨਾਲ ਵਿਆਹ ਰਚਾਇਆ ਸੀ। ਸ਼ੱਕ ਤੇ ਦੋਸ਼ ਹੈ ਕਿ ਇਹ ਕਤਲ ਅੱਜ ਵੱਡੇ ਤੜਕੇ ਅਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਣਖ ਖ਼ਾਤਰ ਕੀਤਾ ਗਿਆ ਹੈ।

 

 

ਪਿੰਡ ਨੌਸ਼ਹਿਰਾ ਢਾਲਾ ਸਿੰਘ ਭਾਰਤ–ਪਾਕਿਸਤਾਨ ਸਰਹੱਦ ਤੋਂ ਸਿਰਫ਼ 200 ਮੀਟਰ ਦੀ ਦੂਰੀ ਉੱਤੇ ਸਥਿਤ ਹੈ। ਅਮਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ – ‘ਮੇਰੇ ਪੁੱਤਰ ਤੇ ਅਮਨਪ੍ਰੀਤ ਕੌਰ ਨੇ ਪਿਛਲੇ ਸਾਲ ਅਦਾਲਤ ਵਿੱਚ ਜਾ ਕੇ ਆਪਣਾ ਵਿਆਹ ਕਰਵਾ ਲਿਆ ਸੀ। ਐਤਵਾਰ ਨੂੰ ਉਹ ਦਵਾਈ ਲੈਣ ਲਈ ਲਾਗਲੇ ਪਿੰਡ ਗਏ ਸਨ। ਰਾਹ ਵਿੱਚ, ਉਨ੍ਹਾਂ ਨੂੰ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਲੇ ਰੋਕ ਲਿਆ। ਉਨ੍ਹਾਂ ਨੂੰ ਅਗ਼ਵਾ ਕਰ ਕੇ ਇੱਕ ਰਾਹੀਂ ਲਿਜਾਂਦਾ ਗਿਆ ਤੇ ਉੱਥੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।’

 

 

ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ; ਜਦ ਕਿ ਅਮਨਪ੍ਰੀਤ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ ਪਰ ਉਹ ਮੁਢਲੇ ਇਲਾਜ ਦੌਰਾਨ ਹੀ ਦਮ ਤੋੜ ਗਈ।

 

 

ਤਰਨ ਤਾਰਨ ਦੇ ਡੀਐੱਸਪੀ–ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ – ‘ਇਸ ਨੌਜਵਾਨ ਜੋੜੀ ਦਾ ਕਤਲ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਕੀਤਾ ਹੈ। ਇੱਕ ਮੁਲਜ਼ਮ ਦਾ ਨਾਂਅ ਗੁਰਭਿੰਦਰ ਸਿੰਘ ਉਰਫ਼ ਭਿੰਦਾ ਹੈ; ਜੋ ਅਮਨਪ੍ਰੀਤ ਕੌਰ ਦਾ ਚਚੇਰਾ ਭਰਾ ਹੈ। ਚਾਰ ਮੁਲਜ਼ਮ ਹੋਰ ਵੀ ਹਨ, ਜਿਨ੍ਹਾਂ ਦੀ ਸ਼ਨਾਖ਼ਤ ਕਰਨੀ ਹਾਲੇ ਬਾਕੀ ਹੈ।’

 

 

ਪੁਲਿਸ ਨੇ ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

 

 

ਪਿਛਲੇ ਡੇਢ ਮਹੀਨੇ ਅੰਦਰ ਨੌਸ਼ਹਿਰਾ ਢਾਲਾ ਸਿੰਘ ’ਚ ਅਣਖ ਖ਼ਾਤਰ ਹੋਈ ਕਤਲਾਂ ਦੀ ਦੂਜੀ ਵਾਰਦਾਤ ਹੈ। ਬੀਤੀ 30 ਜੁਲਾਈ ਨੂੰ ਤਿੰਨ ਜਣਿਆਂ ਨੂੰ ਗਲ਼ੇ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ; ਜਿਹੜੇ ਉਸ ਵਿਅਕਤੀ ਦੇ ਰਿਸ਼ਤੇਦਾਰ ਸਨ, ਜਿਸ ਨੇ ਇੱਕ ਦਲਿਤ ਔਰਤ ਨਾਲ ਵਿਆਹ ਰਚਾਇਆ ਸੀ। ਇਸ ਵਾਰਦਾਤ ਪਿੱਛੇ ਵੀ ਉਸ ਸਔਰਤ ਦੇ ਰਿਸ਼ਤੇਦਾਰਾਂ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A young couple murdered for Honour in Taran Taran