ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਲਾਗੇ ਪਿੰਡ ਵਿਆਹ ’ਚ ਆਏ ਨੌਜਵਾਨ ਦਾ ਕੁੱਟ–ਕੁੱਟ ਕੇ ਕਤਲ

ਗੁਰਦਾਸਪੁਰ ਲਾਗੇ ਪਿੰਡ ਵਿਆਹ ’ਚ ਆਏ ਨੌਜਵਾਨ ਦਾ ਕੁੱਟ–ਕੁੱਟ ਕੇ ਕਤਲ

ਗੁਰਦਾਸਪੁਰ ਜ਼ਿਲ੍ਹੇ ’ਚ ਦੋਰਾਂਗਲਾ ਲਾਗਲੇ ਪਿੰਡ ਅੱਲੜ ਪਿੰਡੀ ’ਚ ਚਾਰ ਜਣਿਆਂ ਨੇ 24 ਸਾਲਾਂ ਦੇ ਇੱਕ ਨੌਜਵਾਨ ਦੀ ਕੁੱਟ–ਕੁੱਟ ਕੇ ਹੱਤਿਆ ਕਰ ਦਿੱਤੀ। ਰੋਮੀ ਕੁਮਾਰ ਨਾਂਅ ਦਾ ਇਹ ਨੌਜਵਾਨ ਆਪਣੇ ਇੱਕ ਦੋਸਤ ਦੀ ਭੈਣ ਦੇ ਵਿਆਹ ’ਚ ਆਇਆ ਸੀ। ਉੱਥੇ ਕਿਸੇ ਗੱਲੋਂ ਉਨ੍ਹਾਂ ’ਚ ਬਹਿਸ ਹੋ ਗਈ ਤੇ ਮੁਲਜ਼ਮਾਂ ਨੇ ਲੋਹੇ ਦੇ ਕੜੇ ਨਾਲ ਕਈ ਵਾਰ ਕਰ ਕੇ ਨੌਜਵਾਨ ਦੀ ਜਾਨ ਲੈ ਲਈ।

 

 

ਰੋਮੀ ਕੁਮਾਰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗੂੜਾ ਕਲਾਂ ਦਾ ਰਹਿਣ ਵਾਲਾ ਸੀ। ਉਸ ਦੇ ਭਰਾ ਜੌਨੀ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਰੋਮੀ ਕੁਮਾਰ ਹੈਦਰਾਬਾਦ ’ਚ ਟਾਇਰ ਪੰਕਚਰ ਲਾਉਣ ਦਾ ਕੰਮ ਕਰਦਾ ਸੀ। ਉਹ ਆਪਣੇ ਦੋਸਤ ਸ਼ਵੀ ਕੁਮਾਰ ਦੀ ਭੈਣ ਲਈ ਅੱਲੜ ਪਿੰਡ ਆਇਆ ਸੀ।

 

 

ਵਿਆਹ ਸਮਾਰੋਹ ਦੌਰਾਨ ਖਾਣਾ ਖਾਂਦੇ ਸਮੇਂ ਪਿੰਡ ਅੱਲੜ ਪਿੰਡੀ ਦੇ ਅਮਰੀਕ ਕੁਮਾਰ ਉਰਫ਼ ਮੀਕਾ, ਸਰਬਜੀਤ ਕੁਮਾਰ ਉਰਫ਼ ਸਾਬਾ, ਦਲਜੀਤ ਕੁਮਾਰ ਤੇ ਗਗਨਦੀਪ ਉਰਫ਼ ਗੱਗੂ ਕਿਸੇ ਗੱਲੋਂ ਰੋਮੀ ਨਾਲ ਬਹਿਸ ਕਰਨ ਲੱਗ ਪਏ। ਉਸ ਵੇਲੇ ਇਨ੍ਹਾਂ ਚਾਰੇ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਸ਼ਰਾਬ ਵੀ ਪੀਤੀ ਹੋਈ ਸੀ। ਉੱਥੇ ਤਾਂ ਉਨ੍ਹਾਂ ਕੁਝ ਨਾ ਆਖਿਆ।

 

 

ਪਰ ਬਾਅਦ ’ਚ ਸਨਿੱਚਰਵਾਰ ਰਾਤੀਂ 10 ਵਜੇ ਜਦੋਂ ਉਹ ਗਲ਼ੀ ’ਚ ਜਿਾ ਰਹੇ ਸਨ, ਤਦ ਉਨ੍ਹਾਂ ਚਾਰਾਂ ਨੇ ਆ ਕੇ ਰੋਮੀ ਤੇ ਉਸ ਦੇ ਭਰਾ ਜੌਨੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜੌਨੀ ਕੁਮਾਰ ਵੱਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਮੁਤਾਬਕ ਮੁਲਜ਼ਮ ਸਰਬਜੀਤ ਉਰਫ਼ ਸਾਬਾ ਨੇ ਆਪਣੇ ਹੱਥ ’ਚ ਪਹਿਨੇ ਲੋਹੇ ਦਾ ਕੜਾ ਕੱਢ ਕੇ ਰੋਮੀ ਦੇ ਮੱਥੇ ਉੱਤੇ ਜ਼ੋਰ ਨਾਲ ਮਾਰਿਆ।

 

 

ਰੋਮੀ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ ਪਰ ਚਾਰੇ ਜਣੇ ਉਸ ਨੂੰ ਤਦ ਤੱਕ ਕੁੱਟਦੇ ਰਹੇ, ਜਦ ਤੱਕ ਉਹ ਮਰ ਨਹੀਂ ਗਿਆ।

 

 

ਇਹ ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਪੁਲਿਸ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ–ਥਾਂ ਛਾਪੇ ਮਾਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth beaten to death in Gurdaspur village