ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਨੌਰੀ ਲਾਗੇ ਨੌਜਵਾਨ ਦਾ ਵਹਿਸ਼ੀਆਨਾ ਕਤਲ

ਮ੍ਰਿਤਕ ਫਿ਼ਰੋਜ਼ ਖ਼ਾਨ ਦੀ ਪੁਰਾਣੀ ਤਸਵੀਰ

ਸੰਗਰੂਰ ਜਿ਼ਲ੍ਹੇ `ਚ ਹਰਿਆਣਾ ਨਾਲ ਲੱਗਦੇ ਕਸਬੇ ਖਨੌਰੀ ਦੇ ਪਿੰਡ ਗੁਲਾਰੀ `ਚ 24 ਸਾਲਾਂ ਦੇ ਇੱਕ ਅਣਵਿਆਹੇ ਨੌਜਵਾਨ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਇੱਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਇਆ ਹੈ। ਅੱਗ ਨਾਲ ਸੜੀ ਹੋਈ ਲਾਸ਼ ਅੱਜ ਐਤਵਾਰ ਨੂੰ ਮੁਲਜ਼ਮ ਦੇ ਘਰ `ਚੋਂ ਬਰਾਮਦ ਕੀਤੀ ਗਈ ਹੈ। ਮੁਲਜ਼ਮ ਖਿ਼ਲਾਫ਼ ਕੇਸ ਕਤਲ ਤੇ ਸਾਜਿ਼ਸ਼ ਰਚਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਫਿ਼ਰੋਜ਼ ਖ਼ਾਨ ਵਜੋਂ ਹੋਈ ਹੈ।


ਫਿ਼ਰੋਜ਼ ਖ਼ਾਨ ਦੇ ਪਿਤਾ ਜਲਾਲੁੱਦੀਨ (70) ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਨਿੱਚਰਵਾਰ ਰਾਤੀਂ 9 ਤੋਂ 10 ਵਜੇ ਦੇ ਵਿਚਕਾਰ ਘਰੋਂ ਬਾਹਰ ਗਿਆ ਸੀ। ਤਦ ਉਸ ਨਾਲ ਸੱਤਿਆਵਾਨ ਸੀ ਤੇ ਉਹ ਉਸੇ ਦੇ ਘਰ ਗਿਆ ਸੀ।


ਸ੍ਰੀ ਜਲਾਲੁੱਦੀਨ ਹੁਰਾਂ ਨੇ ਆਪਣੀ ਸਿ਼ਕਾਇਤ `ਚ ਕਿਹਾ ਹੈ,‘ਮੇਰਾ ਪੁੱਤਰ ਅਣਵਿਆਹਿਆ ਸੀ। ਉਸ ਨੇ ਹਾਲੇ ਰਾਤ ਦਾ ਖਾਣਾ ਖਾਧਾ ਹੀ ਸੀ ਕਿ ਅਚਾਨਕ ਕੱਲ੍ਹ ਰਾਤੀਂ ਸੱਤਿਆਵਾਨ ਘਰੇ ਆ ਗਿਆ। ਫਿ਼ਰੋਜ਼ ਉਸ ਨਾਲ ਉਸ ਦੇ ਘਰ ਚਲਾ ਗਿਆ ਪਰ ਸਵੇਰ ਤੱਕ ਪਰਤ ਕੇ ਨਹੀਂ ਆਇਆ। ਸਵੇਰੇ 7 ਕੁ ਵਜੇ ਮੈਨੂੰ ਪਤਾ ਲੱਗਾ ਕਿ ਲੋਕ ਸੱਤਿਆਵਾਨ ਦੇ ਘਰ `ਚ ਇਕੱਠੇ ਹੋ ਰਹੇ ਹਨ ਕਿਉਂਕਿ ਉੱਥੇ ਸੜੀ ਹੋਈ ਲਾਸ਼ ਪਈ ਸੀ। ਮੈਂ ਜਦੋਂ ਆਪਣੇ ਦੂਜੇ ਪੁੱਤਰ ਸਲੀਮ ਖ਼ਾਨ ਨਾਲ ਉੱਥੇ ਪੁੱਜਾ, ਤਾਂ ਅਸੀਂ ਫਿ਼ਰੋਜ਼ ਦੀ ਮ੍ਰਿਤਕ ਦੇਹ ਨੂੰ ਪਛਾਣ ਲਿਆ।`


ਐੱਫ਼ਆਈਆਰ `ਚ ਇਹ ਵੀ ਕਿਹਾ ਗਿਆ ਹੈ,‘ਲਾਸ਼ ਨੇੜਿਓਂ ਸਾਨੂੰ ਉਸ ਦਾ ਮੋਬਾਇਲ ਫ਼ੋਨ ਮਿਲ ਗਿਆ। ਸਾਨੂੰ ਸ਼ੱਕ ਹੈ ਕਿ ਫਿ਼ਰੋਜ਼ ਤੇ ਸੱਤਿਆਵਾਨ ਧਨ ਉਧਾਰ ਦੇਣ ਦੇ ਮੁੱਦੇ ਨੂੰ ਲੈ ਕੇ ਫਿ਼ਰੋਜ਼ ਤੇ ਸੱਤਿਆਵਾਨ ਵਿਚਾਲੇ ਝਗਡਾ ਹੋ ਗਿਆ ਹੋਵੇਗਾ ਤੇ ਸੱਤਿਆਵਾਨ ਨੇ ਆਪਣੇ ਭਰਾਵਾਂ ਦੀ ਮਦਦ ਨਾਲ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਵੀ ਸਾੜ ਦਿੱਤੀ।`


ਖਨੌਰੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਸੱਤਿਆਵਾਨ ਤੇ ਉਸ ਦੇ ਭਰਾਵਾਂ ਨਰਸੀ ਰਾਮ, ਬੰਸੀ ਲਾਲ, ਜਾਨੀ ਰਾਮ ਤੇ ਰੌਸ਼ਨ ਲਾਲ ਵਜੋਂ ਹੋਈ ਹੈ। ਇਹ ਸਾਰੇ ਪਿੰਡ ਗੁਲਾਰੀ ਦੇ ਹੀ ਨਿਵਾਸੀ ਹਨ।


ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਿ਼ਲਹਾਲ ਮੁਲਜ਼ਮ ਫ਼ਰਾਰ ਹੈ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A youth brutally murdered near Khanauri