ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਟੈਂਕੀ ’ਤੇ ਚੜ੍ਹੇ ਨੌਜਵਾਨ ਦੇ ਹੱਥੋਂ ਛੁੱਟੀ ਗ੍ਰਿੱਲ, ਮੌਕੇ ’ਤੇ ਹੀ ਮੌਤ

ਕਪੂਰਥਲਾ ਟੈਂਕੀ ’ਤੇ ਚੜ੍ਹੇ ਨੌਜਵਾਨ ਦੇ ਹੱਥੋਂ ਛੁੱਟੀ ਗ੍ਰਿੱਲ, ਮੌਕੇ ’ਤੇ ਹੀ ਮੌਤ

ਕਪੂਰਥਲਾ ਦੇ ਮੁਹੱਲਾ ਹਾਥੀਖਾਨਾ ’ਚ ਪੁਰਾਣੀ ਜੇਲ੍ਹ ਦੇ ਪਿਛਲੇ ਪਾਸੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਇੱਕ ਨੌਜਵਾਨ ਹਰਜਿੰਦਰ ਸਿੰਘ ਚੀਕਣ ਲੱਗਾ। ਉਹ ਧਮਕੀਆਂ ਦੇਣ ਲੱਗਾ ਕਿ ਜੇ ਕੋਈ ਉਸ ਨੂੰ ਬਚਾਉਣ ਲਈ ਆਇਆ, ਤਾਂ ਉਹ ਹੇਠਾਂ ਛਾਲ਼ ਮਾਰ ਦੇਵੇਗਾ।

 

 

ਤਦ ਪੁਲਿਸ ਨੂੰ ਵੇਖ ਕੇ ਉਸ ਨੇ ਗ੍ਰਿੱਲ ਨਾਲ ਲਟਕ ਕੇ ਛਾਲ਼ ਮਾਰਨ ਦਾ ਨਾਟਕ ਕੀਤਾ ਪਰ ਅਚਾਨਕ ਉਨ੍ਹਾਂ ਦਾ ਹੱਥ ਛੁੱਟ ਗਿਆ ਤੇ ਉਹ ਹੇਠਾਂ ਡਿੱਗ ਪਿਆ। ਮੁਹੱਲੇ ਦੇ ਲੋਕ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ। ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦਾ ਘਰ ਹਾਥੀਖਾਨਾ ਵਿੱਚ ਹੀ ਹੈ।

 

 

ਮਰਹੂਮ ਹਰਜਿੰਦਰ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਪੁੱਤਰ ਨੂੰ ਛੱਡ ਕੇ ਚਲੀ ਗਈ ਸੀ। ਉਸ ਤੋਂ ਬਾਅਦ ਹਰਜਿੰਦਰ ਸਿੰਘ ਘਰ ’ਚ ਹੀ ਰਹਿ ਰਿਹਾ ਸੀ ਤੇ ਬੇਰੁਜ਼ਗਾਰ ਸੀ।

 

 

ਐਤਵਾਰ ਸ਼ਾਮੀਂ ਉਹ ਘਰੋਂ ਬਿਨਾ ਕਿਸੇ ਨੂੰ ਕੁਝ ਦੱਸੇ ਚਲਾ ਗਿਆ ਸੀ। ਫਿਰ ਕਿਸੇ ਨੇ ਆ ਕੇ ਦੱਸਿਆ ਕਿ ਹਰਜਿੰਦਰ ਸਿੰਘ ਪੁਰਾਣੀ ਜੇਲ੍ਹ ਦੇ ਪਿਛਲੇ ਪਾਸੇ ਬਣੀ ਨਵੀਂ ਕਾਲੋਨੀ ’ਚ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਚੀਕਾਂ ਮਾਰ ਰਿਹਾ ਹੈ।

 

 

ਮੌਕੇ ਉੱਤੇ PCR ਟੀਮ ਵੀ ਪੁੱਜੀ ਹੋਈ ਸੀ। ਉਹ ਹਰਜਿੰਦਰ ਸਿੰਘ ਨੂੰ ਹੇਠਾਂ ਉੱਤਰਨ ਲਈ ਬੇਨਤੀਆਂ ਕਰਦੇ ਰਹੇ। ਪੁਲਿਸ ਥਾਣੇ ਦੇ ਏਐੱਸਆਈ ਤੇ ਹੋਰ ਮੁਲਾਜ਼ਮ ਵੀ ਮੌਕੇ ਉੱਤੇ ਪੁੱਜੇ। ਉਨ੍ਹਾਂ ਨੂੰ ਵੇਖ ਕੇ ਹਰਜਿੰਦਰ ਸਿੰਘ ਸਗੋਂ ਦੋਵੇਂ ਹੱਥਾਂ ਨਾਲ ਗ੍ਰਿੱਲ ਫੜ ਕੇ ਲਟਕ ਗਿਆ।

 

 

ਉਸ ਨੇ ਬਾਅਦ ’ਚ ਉੱਪਰ ਜਾਣ ਦਾ ਜਤਨ ਕੀਤਾ ਪਰ ਉਸ ਦਾ ਇੱਕ ਹੱਥ ਗ੍ਰਿੱਲ ਤੋਂ ਛੁੱਟ ਗਿਆ। ਉਹ ਹੇਠਾਂ ਜਾ ਡਿੱਗਾ ਤੇ ਉਸ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth climbed up on a Water Tank in Kapurthala dies